ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਲਹੁਕੇ ਕਲਾਂ ਤੋਂ ਦੋ ਟਰੈਕਟਰ ਟਰਾਲੀਆਂ ਦਾ ਜੱਥਾ ਦਿੱਲੀ ਫਤਿਹ ਲਈ ਰਵਾਨਾ: ਲੋਹਕਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਲਹੁਕੇ ਕਲਾਂ ਤੋਂ ਦੋ ਟਰੈਕਟਰ ਟਰਾਲੀਆਂ ਦਾ ਜੱਥਾ ਦਿੱਲੀ ਫਤਿਹ ਲਈ ਰਵਾਨਾ: ਲੋਹਕਾ
Ferozepur, 11.12.2020; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਕੇ ਮੋਦੀ ਸਰਕਾਰ ਦੁਆਰਾ ਪਾਸ ਕੀਤੇ 3 ਖੇਤੀ ਆਰਡੀਨੈਂਸ (ਕਾਲੇ ਕਾਨੁੂਨ) ਬਿਜਲੀ ਐਕਟ 2020 ਤੇ ਪਰਾਲੀ ਐਕਟ ਤੇ ਸੰਘਰਸ਼ ਚੱਲ ਰਿਹਾ ਹੈ.ਜਥੇਬੰਦੀ ਵੱਲੋਂ ਪਿਛਲੇ ਮਹੀਨੇ ਤੋਂ ਦਿੱਲੀ ਵਿੱਚ ਪੱਕੇ ਮੋਰਚੇ ਲਗਾਏ ਗਏ ਹਨ ਪਰ ਬੀਜੇਪੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ. ਉਹ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜ੍ਹੀ ਜਾਪਦੀ ਹੈ.
ਪਰ ਹੁਣ ਸਮੁੱਚੇ ਭਾਰਤ ਦੇ ਕਿਸਾਨ ਮਜ਼ਦੂਰਾਂ ਦੁਕਾਨਦਾਰਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ .ਜਿਸ ਚੋਂ ਪੂਰੇ ਭਾਰਤ ਦੇ ਡੀਸੀ ਦਫਤਰਾਂ ਅੱਗੇ ਧਰਨੇ ਤੇ ਭਾਰਤ ਨੂੰ ਟੋਲ ਫਰੀ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ.ਉਸੇ ਫੈਸਲੇ ਦੇ ਮੱਦੇਨਜ਼ਰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚਾਰ ਸੌ ਟਰਾਲੀਆਂ ਦਾ ਦੂਜਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ .ਜਿਸ ਦੀ ਅਗਵਾਈ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਕਰ ਰਹੇ ਹਨ .
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਦੱਸਿਆ ਕਿ ਅੱਜ ਦਿੱਲੀ ਫਤਿਹ ਨੂੰ ਜਾ ਰਹੇ ਕਾਫਲੇ ਵਿਚ ਪਿੰਡ ਲਹੁਕੇ ਕਲਾਂ ਤੋਂ ਦੋ ਟਰੈਕਟਰ ਟਰਾਲੀਆਂ ਦਾ ਜਥਾ ਜ਼ੋਨ ਪ੍ਰਧਾਨ ਬਲਵਿੰਦਰ ਸਿੰਘ ਲੋਕਾਂ ਦੀ ਪ੍ਰਧਾਨਗੀ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਕੇ ਚੜ੍ਹਦੀ ਕਲਾ ਨਾਲ ਦਿੱਲੀ ਲਈ ਰਵਾਨਾ ਹੋਇਆ. ਇਸ ਜਥੇ ਵਿੱਚ ਇੱਕ ਟਰਾਲੀ ਵਿੱਚ ਨਵੀਂ ਪੀੜ੍ਹੀ ਦੇ ਨੌਜਵਾਨ ਵੀਰ ਉਚੇਚੇ ਤੌਰ ਤੇ ਵੱਧ ਚਡ਼੍ਹ ਕੇ ਰਵਾਨਾ ਦਿੱਲੀ ਲਈ ਰਵਾਨਾ ਹੋਏ ਟਰਾਲੀਆਂ ਵਿੱਚ ਪਿੰਡ ਦੇ ਸਹਿਯੋਗ ਨਾਲ ਆਟਾ ਦਾਲਾਂ ਤੇ ਹੋਰ ਖਾਣ ਦੀ ਸਮੱਗਰੀ ਅਤੇ ਮਾਇਆ ਇਕੱਠੀ ਕਰਕੇ ਦਿੱਲੀ ਮੋਰਚੇ ਲਈ ਭੇਜੀ ਗਈ .
ਇਸ ਜਥੇ ਵਿੱਚ ਬਲਵਿੰਦਰ ਸਿੰਘ ਬਲਜੀਤ ਸਿੰਘ ਰੇਸ਼ਮ ਸਿੰਘ ਦਰਸ਼ਨ ਸਿੰਘ ਤੇ ਪਿੰਡ ਦੇ ਨੌਜਵਾਨ ਚਮਕੌਰ ਸਿੰਘ ਜਸਬੀਰ ਸਿੰਘ ਗੋਰਾ ਸਿੰਘ ਯੂ ਕੇ ਅੰਮ੍ਰਿਤਪਾਲ ਸਿੰਘ ਬਲਜੀਤ ਸਿੰਘ ਗੋਪਾਲ ਸਿੰਘ ਨਛੱਤਰ ਸਿੰਘ ਤੇ ਹੋਰ ਪਿੰਡ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਸਨ.