ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਦੇ ਦਿਨ ਦਿੱਲੀ ਮੋਰਚੇ ਦੌਰਾਨ ਹੋਏ ਸਟੇਜ ਹਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾਂਹ ਦੇਣ ਦੇ ਰੋਸ ਵਿੱਚ ਮੋਦੀ ਸਰਕਾਰ ਦਾ ਫੂਕਿਆ ਪੁਤਲਾ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਦੇ ਦਿਨ ਦਿੱਲੀ ਮੋਰਚੇ ਦੌਰਾਨ ਹੋਏ ਸਟੇਜ ਹਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾਂਹ ਦੇਣ ਦੇ ਰੋਸ ਵਿੱਚ ਮੋਦੀ ਸਰਕਾਰ ਦਾ ਫੂਕਿਆ ਪੁਤਲਾ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਲਾਗੂ ਕਰਨ ਦੀ ਕੀਤੀ ਮੰਗ
ਫਿਰੋਜ਼ਪੁਰ, 29.4.2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਖੂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਅਗਵਾਈ ਹੇਠ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਅੱਜ ਦੇ ਦਿਨ ਦਿੱਲੀ ਅੰਦੋਲਨ ਦੌਰਾਨ 29 ਜਨਵਰੀ 2021 ਨੂੰ ਮੋਦੀ ਸਰਕਾਰ ਦੇ ਗੁੰਡਿਆਂ ਅਮਨ ਡਿਬਾਸ, ਖੱਤਰੀ ਪ੍ਰਦੀਪ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਿੰਘੂ ਬਾਰਡਰ ਦਿੱਲੀ ਵਿਖੇ ਲੱਗੀ ਸਟੇਜ ਤੇ ਗੁੰਡਾਗਰਦੀ ਕਰਦਿਆਂ ਪੈਟ੍ਰੋਲ ਬੰਬਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਬੈਠੇ ਕਿਸਾਨਾਂ ਮਜ਼ਦੂਰਾਂ ਤੇ ਹਮਲਾ ਕਰਦਿਆਂ ਟੈਟਾਂ ਦੀ ਭੰਨਤੋੜ, ਸਟੇਜ ਉਖਾੜਨ ,ਬੀਬੀਆਂ, ਬੱਚਿਆਂ ਤੇ ਜ਼ੋਰਦਾਰ ਹਮਲੇ ਕਰਕੇ ਕਿਸਾਨਾਂ ਦੀ ਮਾਰਕੁੱਟ ਕੀਤੀ ਗਈ ਸੀ ਤੇ ਅਜੇ ਤੱਕ ਬਣਦੀ ਕਾਰਵਾਈ ਨਹੀਂ ਕੀਤੀ ਗਈ।ਜਿਸ ਦੇ ਰੋਸ ਵਜੋਂ ਮੱਖੂ ਮੰਡੀ ਵਿੱਚ ਕਿਸਾਨਾਂ ਮਜ਼ਦੂਰਾਂ ਵਲੋਂ ਇਕੱਠੇ ਹੋ ਕੇ ਰੋਸ ਮਾਰਚ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਤੇ ਭਾਜਪਾ ਦੇ ਗੁੰਡਿਆਂ ਦਾ ਪੁਤਲਾ ਫੂਕਿਆ ਗਿਆ ਤੇ ਇਨਸਾਫ਼ ਦੇਣ ਦੀ ਜ਼ੋਰਦਾਰ ਮੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਭੇਜ ਸਿੰਘ ਫੇਮੀਵਾਲਾ, ਕਮਲਜੀਤ ਸਿੰਘ ਮਰਹਾਣਾ, ਜਰਨੈਲ ਸਿੰਘ ਵਾਰਿਸ ਵਾਲਾ, ਬਲਕਾਰ ਸਿੰਘ ਭਜਨ ਸਿੰਘ ਜੋਗੇਵਾਲਾ,ਸਾਬ ਸਿੰਘ ਤਲਵੰਡੀ ਨਿਪਾਲ,ਜਸਵੰਤ ਸਿੰਘ ਵਸਤੀ ਨਾਮਦੇਵ, ਭੁਪਿੰਦਰ ਸਿੰਘ ਖੰਡੂਰ, ਜਸਬੀਰ ਸਿੰਘ ਸੱਧਰ ਵਾਲਾ,ਜਸਬੀਰ ਸਿੰਘ, ਦਵਿੰਦਰ ਸਿੰਘ ਨਿਜਾਮੀਵਾਲਾ,ਰੂਪ ਸਿੰਘ ਟਿੱਬੀ ਆਦਿ ਆਗੂ ਹਾਜਰ ਸਨ।