ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਕਾਰਪੋਰੇਟ ਪੱਖੀ ਨੀਤੀਆਂ ਦੀਆਂ ਕਾਪੀਆਂ ਸਾੜਕੇ ਪੰਜਾਬ ਭਰ ਦੇ ਮੋਰਚਿਆਂ ਵਿੱਚ ਮਨਾਈ ਸੰਘਰਸ਼ੀ ਲੋਹੜੀ
18 ਟੋਲ ਪਲਾਜ਼ਿਆ ਉੱਤੇ ਮੋਰਚੇ 30ਵੇ ਦਿਨ ਅਤੇ 9 ਡੀਸੀ ਦਫਤਰਾਂ ਅੱਗੇ ਮੋਰਚੇ 49ਵੇ ਦਿਨ ਵੀ ਜਾਰੀ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਕਾਰਪੋਰੇਟ ਪੱਖੀ ਨੀਤੀਆਂ ਦੀਆਂ ਕਾਪੀਆਂ ਸਾੜਕੇ ਪੰਜਾਬ ਭਰ ਦੇ ਮੋਰਚਿਆਂ ਵਿੱਚ ਮਨਾਈ ਸੰਘਰਸ਼ੀ ਲੋਹੜੀ
ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰਨ ਦੀ ਕੀਤੀ ਮੰਗ,
18 ਟੋਲ ਪਲਾਜ਼ਿਆ ਉੱਤੇ ਮੋਰਚੇ 30ਵੇ ਦਿਨ ਅਤੇ 9 ਡੀਸੀ ਦਫਤਰਾਂ ਅੱਗੇ ਮੋਰਚੇ 49ਵੇ ਦਿਨ ਵੀ ਜਾਰੀ
ਫ਼ਿਰੋਜ਼ਪੁਰ 13 ਜਨਵਰੀ, 2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 18 ਟੋਲ ਪਲਾਜਿਆਂ ਤੇ 30ਵੇ ਦਿਨ ਅਤੇ 9 ਡੀਸੀ ਦਫਤਰਾਂ ਅੱਗੇ 49ਵੇ ਦਿਨ ਲੱਗੇ ਮੋਰਚਿਆਂ ਦੇ ਮਘਦੇ ਸੰਘਰਸ਼ੀ ਅਖਾੜਿਆਂ ਵਿੱਚ ਅੱਜ ਕਿਸਾਨਾਂ ਮਜ਼ਦੂਰਾਂ ਵੱਲੋਂ ਦੇਸ਼ ਦੇ ਭ੍ਰਿਸ਼ਟ ਹਾਕਮਾਂ ਦੁਆਰਾ ਜਨਤਕ ਅਦਾਰਿਆਂ ਤੇ ਆਰਥਿਕ ਸੋਮਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀਆਂ ਨੀਤੀਆਂ ਲੋਹੜੀ ਦੇ ਭੁੱਘੇ ਬਾਲ ਕੇ ਸਾੜੀਆਂ ਗਈਆਂ ਤੇ ਨਿੱਜੀਕਰਨ ਬੰਦ ਕਰਨ ਦੀ ਮੰਗ ਕੀਤੀ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਫੰਡ,ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਦੇਸ਼ ਦੇ ਹਾਕਮਾਂ ਵੱਲੋਂ ਦੇਸ਼ ਦੇ ਪੈਦਾਵਾਰੀ ਸਾਧਨ,ਜਨਤਕ ਅਦਾਰੇ ਕਾਰਪੋਰੇਟਾਂ ਨੂੰ ਸੌਂਪੇ ਜਾ ਰਹੇ ਹਨ।ਇਨ੍ਹਾਂ ਨੀਤੀਆਂ ਨਾਲ ਮਹਿੰਗਾਈ,ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ,ਭੁੱਖਮਰੀ,ਭ੍ਰਿਸ਼ਟਾਚਾਰ, ਗ਼ਰੀਬਾਂ ਤੇ ਅਮੀਰਾਂ ਵਿਚਕਾਰ ਖਤਰਨਾਕ ਹੱਦ ਤੱਕ ਵੱਧ ਰਿਹਾ ਆਰਥਿਕ ਪਾੜਾ,ਬੇਚੈਨੀ ਆਦਿ ਵਿਆਪਕ ਰੂਪ ਵਿੱਚ ਫੈਲ ਰਹੀ ਹੈ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਹਰ ਇਕ ਵਹੀਕਲ ਖਰੀਦਣ ਸਮੇਂ 10% ਰੋਡ ਟੈਕਸ ਲਿਆ ਜਾਂਦਾ ਹੈ।ਇਸਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਟੋਲ ਟੈਕਸ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ,ਲੋਕਾਂ ਦੀ ਬੇਕਿਰਕ ਲੁੱਟ ਕਰਨ ਲਈ ਲਗਾਏ ਹੋਏ ਹਨ।ਟੋਲ ਟੈਕਸ ਹਰ ਇਕ ਕੰਪਨੀ ਆਪਣੀ ਮਰਜ਼ੀ ਅਨੁਸਾਰ ਵਧਾ ਲੈਂਦੀ ਹੈ।ਇਹ ਗੁੰਡਾ ਟੈਕਸ ਲੋਕਾਂ ਦੇ ਮੁਢਲੇ ਅਧਿਕਾਰਾਂ ਦਾ ਘਾਣ ਹੈ।ਕਿਸਾਨ ਆਗੂਆਂ ਨੇ ਪੰਜਾਬ ਤੇ ਦੇਸ਼ ਭਰ ਦੇ ਟੋਲ ਪਲਾਜੇ ਸਰਕਾਰੀ ਕਰਨ,ਬਗੈਰ ਕਿਸੇ ਲਾਭ ਹਾਨੀ ਦੇ ਚਲਾਉਣ,ਸਾਰੇ ਕੰਮ ਕਰਦੇ ਕਰਮਚਾਰੀ ਸਰਕਾਰੀ ਕਰਨ,ਸਿਹਤ,ਸਿੱਖਿਆ,ਬਿਜਲੀ, ਪਾਣੀ ਨੂੰ ਸਰਕਾਰੀ ਕਰਨ ਤੇ ਸਾਰੇ ਨਿੱਜੀ ਅਦਾਰੇ ਖਤਮ ਕਰਨ ਦੀ ਮੰਗ ਕੀਤੀ।ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਲਾਹ ਨਾਲ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਤੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਕਿ ਜਥੇਬੰਦੀ ਹੋ ਕੇ ਇਨ੍ਹਾਂ ਨਿਜੀਕਰਨ ਦੀਆਂ ਨੀਤੀਆਂ ਖਿਲਾਫ ਸੰਘਰਸ਼ਾਂ ਦੇ ਮੈਦਾਨ ਵਿੱਚ ਆਓ ਤਾਂ ਹੀ ਲੋਹੜੀ ਮਨਾਉਣ ਦੀ ਕੋਈ ਸਾਰਥਿਕਤਾ ਹੈ ਨਹੀਂ ਤਾਂ ਲੋਹੜੀ ਕਾਰਪੋਰੇਟਾਂ ਤੇ ਦੇਸ਼ ਦੇ ਹਾਕਮਾਂ ਘਰ ਰੋਜ਼ ਬਲ ਹੀ ਰਹੀ ਹੈ।🙏🙏 ਬਲਜਿੰਦਰ ਤਲਵੰਡੀ