ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਦੇ ਵਫਦ ਨੇ ਰੇਲਵੇ ਵਿਭਾਗ ਦੇ ਡੀ ਆਰ ਐਮ ਨੂੰ ਸੌਪਿਆ ਮੰਗ ਪੱਤਰ
ਕਰੋਨਾ ਕਾਲ ਦੌਰਾਨ ਬੰਦ ਹੋਇਆ ਟਰੇਨਾਂ ਨੂੰ ਮੱਲਾਂ ਵਾਲੇ ਰੇਲਵੇ ਸਟੇਸ਼ਨ ਤੇ ਰੋਕਣ ਦੀ ਕੀਤੀ ਮੰਗ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਦੇ ਵਫਦ ਨੇ ਰੇਲਵੇ ਵਿਭਾਗ ਦੇ ਡੀ ਆਰ ਐਮ ਨੂੰ ਸੌਪਿਆ ਮੰਗ ਪੱਤਰ
ਕਰੋਨਾ ਕਾਲ ਦੌਰਾਨ ਬੰਦ ਹੋਇਆ ਟਰੇਨਾਂ ਨੂੰ ਮੱਲਾਂ ਵਾਲੇ ਰੇਲਵੇ ਸਟੇਸ਼ਨ ਤੇ ਰੋਕਣ ਦੀ ਕੀਤੀ ਮੰਗ
ਫ਼ਿਰੋਜ਼ਪੁਰ, ਅਗਸਤ 9, 2022: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਵਫਦ ਨੇ ਜਿਲ੍ਹਾ ਆਗੂ ਗੁਰਮੇਲ ਸਿੰਘ ਫੱਤੇਵਾਲਾ ਤੇ ਰਣਜੀਤ ਸਿੰਘ ਖੱਚਰ ਵਾਲਾ ਦੀ ਅਗਵਾਈ ਵਿੱਚ ਰੇਲਵੇ ਵਿਭਾਗ ਦੇ ਸੀਨੀਅਰ ਡੀ ਆਰ ਐਮ ਪਰਵੀਨ ਕੁਮਾਰ ਨਾਲ ਮੀਟਿੰਗ ਕਰਕੇ ਮੰਗ ਪੱਤਰ ਸੌਪਿਆ। ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਸਾਂਝੀ ਕਰਦਿਆਂ ਆਗੂਆਂ ਕਿਹਾ ਕਿ ਕਰੋਨਾ ਕਾਲ ਦੌਰਾਨ ਮੱਲਾਂ ਵਾਲਾ ਰੇਲਵੇ ਸਟੇਸ਼ਨ ਤੇ ਧੰਨਵਾਦ, ਜੰਮੂ ਤਵੀ, ਜੰਮੂ ਕਟੜਾ ਰੇਲ ਗੱਡੀਆਂ ਦਾ ਸਟੌਪਜ ਬੰਦ ਕਰ ਦਿੱਤਾ ਗਿਆ ਸੀ। ਪਰ ਕਰੋਨਾ ਕਾਲ ਖਤਮ ਹੋਣ ਤੋਂ ਬਾਅਦ ਇਹਨਾਂ ਟਰੇਨਾਂ ਦੀ ਮੱਲਾਂ ਵਾਲੇ ਸਟੇਸ਼ਨ ਤੇ ਸੇਵਾ ਬਹਾਲ ਨਹੀਂ ਕੀਤੀ ਗਈ। ਇਹਨਾਂ ਗੱਡੀਆਂ ਤੇ ਜਾਣ ਵਾਲੇ ਪੂਰੇ ਇਲਾਕੇ ਦੇ ਯਾਤਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੱਲਾਂ ਵਾਲੇ ਤੋਂ ਫਿਰੋਜ਼ਪੁਰ ਵੀ ਤੇ ਮੱਖੂ ਸਟੇਸ਼ਨ 20 ਤੋ 25 ਦੂਰ ਹੈ। ਇਸ ਕਰਕੇ ਸਮੂਹ ਇਲਾਕੇ ਵੱਲੋਂ ਇਹਨਾਂ ਗੱਡੀਆਂ ਦੀ ਸੇਵਾ ਮੱਲਾਂ ਵਾਲੇ ਰੇਲਵੇ ਸਟੇਸ਼ਨ ਤੇ ਸਟੌਪ ਕਰਕੇ ਬਹਾਲ ਕੀਤੀ ਜਾਵੇ। ਡੀ ਆਰ ਐਮ ਨੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਤਹਾਡੀ ਮੰਗ ਸੀਨੀਅਰ ਅਫ਼ਸਰਾਂ ਦੇ ਧਿਆਨ ਵਿੱਚ ਲਿਆ ਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਜੋਨ ਆਗੂ ਮੱਸਾ ਸਿੰਘ ਆਸਫ਼ ਵਾਲਾ, ਸੁਖਦੇਵ ਸਿੰਘ ਵੀ ਹਾਜਰ ਸਨ।