Ferozepur News
ਕਿਸਾਨ ਮਜਦੁੂਰ ਜਥੇਬੰਦੀ ਨੇ ਮੌਸਮ ਦੀ ਮਾਰ ਨਾਲ ਕਿਸਾਨਾਂ ਨੂੰ ਕਣਕ ਦੇ ਘੱਟ ਝਾੜ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇ ਕੇ ਪੂਰਤੀ ਕਰਨ ਦੀ ਕੀਤੀ ਮੰਗ :ਪੰਨੂ ਲੋਹਕਾ
ਕਿਸਾਨ ਮਜਦੁੂਰ ਜਥੇਬੰਦੀ ਨੇ ਮੌਸਮ ਦੀ ਮਾਰ ਨਾਲ ਕਿਸਾਨਾਂ ਨੂੰ ਕਣਕ ਦੇ ਘੱਟ ਝਾੜ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇ ਕੇ ਪੂਰਤੀ ਕਰਨ ਦੀ ਕੀਤੀ ਮੰਗ :ਪੰਨੂ ਲੋਹਕਾ
17.4.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਕਿਹਾ. ਕਿ ਇਸ ਵਾਰ ਮੌਸਮ ਦੇ ਕਹਿਰ ਕਾਰਨ ਪੰਜਾਬ ਭਰ ਵਿਚ ਕਣਕ ਦੀ ਫਸਲ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ.ਪਹਿਲਾਂ ਜ਼ਿਆਦਾ ਬਾਰਸ਼ ਪੈਣ ਕਰਕੇ ਅਤੇ ਨਿਸਾਰੇ ਤੇ ਜ਼ਿਆਦਾ ਗਰਮੀ ਪੈਣ ਕਰ ਕੇ ਪ੍ਰਤੀ ਏਕੜ 7 ਕੁਇੰਟਲ ਤੱਕ ਕਣਕ ਦਾ ਝਾੜ ਘਟ ਗਿਆ ਹੈ.ਜਿਸ ਨਾਲ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋ ਰਹੇ. ਤੇ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਸਨ .ਉਨ੍ਹਾਂ ਲਈ ਸਥਿਤੀ ਅਤਿ ਗੰਭੀਰ ਬਣੀ ਹੋਈ ਹੈ .ਤੇ ਦੂਜੇ ਪਾਸੇ ਕੇਂਦਰ ਦੀ ਖ਼ਰੀਦ ਏਜੰਸੀ ਐਫ.ਸੀ.ਆਈ ਕਿਸਾਨਾਂ ਨੂੰ ਬੇ ਵਜ੍ਹਾ ਪਰੇਸ਼ਾਨ ਕਰ ਰਹੀ ਹੈ. ਕਣਕ ਦੇ ਦਾਣੇ ਬਰੀਕ ਹੋਣ ਦਾ ਬਹਾਨਾ ਲਾ ਕੇ ਖਰੀਦਣ ਤੋਂ ਨਾਂਹ ਕੀਤੀ ਜਾ ਰਹੀ ਹੈ .ਤੇ ਪ੍ਰਾਈਵੇਟ ਵਪਾਰੀਆਂ ਨੂੰ ਕਿਸਾਨਾ ਦੀ ਲੁੱਟ ਕਰਨ ਲਈ ਸ਼ਹਿ ਦੇ ਰਹੀ ਹੈ.ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੋ ਪੰਜਾਬ ਵਿੱਚ ਟੀਮਾਂ ਭੇਜੀਆਂ ਜਾ ਰਹੀਆਂ ਹਨ .
ਉਨ੍ਹਾਂ ਨੂੰ ਹਦਾਇਤ ਕੀਤੀ ਜਾਵੇ ਕਿ ਮੌਸਮੀ ਮਾਰ ਥੱਲੇ ਆਈ ਕਣਕ ਨੂੰ ਮਾਪਦੰਡਾਂ ਵਿੱਚੋਂ ਵਿਸ਼ੇਸ਼ ਛੋਟਾਂ ਦਿੱਤੀਆਂ ਜਾਣਾ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਕਣਕ ਦੇ ਹੋਏ ਨੁਕਸਾਨ ਦਾ ਪ੍ਰਤੀ ਏਕੜ 15009 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਜਾਂ 700 ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਨਹੀਂ ਤਾਂ ਕਿਸਾਨਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ.
ਮਾਰਕੀਟ ਕਮੇਟੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਕਣਕ ਦੀ ਤੁਲਾਈ ਕੰਪਿਊਟਰ ਰਾਈਜ਼ਡ ਕੰਡਿਆਂ ਨੂੰ ਸਹੀ ਤੇ ਯਕੀਨੀ ਬਣਾਈ ਜਾਵੇ .ਕਿਸਾਨਾਂ ਨੂੰ ਜੇ ਫਾਰਮ ਦੇਣੇ ਯਕੀਨੀ ਬਣਾਏ.ਤੇ ਜੇਕਰ ਕੋਈ ਇੰਸ਼ਪੈਕਟਰ ਕਿਸੇ ਆੜ੍ਹਤੀਏ ਜਾਂ ਕਿਸਾਨ ਕੋਲੋਂ ਬੋਲੀ ਲਾਉਣ ਬਦਲੇ ਕੋਈ ਖਰਚੇ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ..