ਕਿਤਾਬਾਂ ਰੱਦੀ ਨਹੀ ਹੋ ਸਕਦੀਆਂ, ਆਓ ਕਿਤਾਬਾਂ ਦਾਨ ਕਰਨ ਦੀ ਪਹਿਲ ਕਰੀਏ….
ਕਿਤਾਬਾਂ ਰੱਦੀ ਨਹੀ ਹੋ ਸਕਦੀਆਂ …..
ਆਓ ਕਿਤਾਬਾਂ ਦਾਨ ਕਰਨ ਦੀ ਪਹਿਲ ਕਰੀਏ….
ਸਾਲਾਨਾ ਨਤੀਜੇ ਆ ਰਹੇ ਹਨ ,ਪਾਸ ਹੋਣ ਵਾਲੇ ਬਹੁਤੇ ਵਿਦਿਆਰਥੀਆਂ ਦੀਆਂ ਪੁਰਾਣੀਆਂ ਕਿਤਾਬਾਂ ਰੱਦੀ ਵਿੱਚ ਵੇਚੀਆਂ ਜਾ ਰਹੀਆਂ ਹਨ। ਜਦਕਿ ਦੂਸਰੇ ਪਾਸੇ ਅਨੇਕਾਂ ਵਿਦਿਆਰਥੀ ਆਰਥਿਕ ਤੰਗੀ ਦੇ ਕਾਰਨ ਕਿਤਾਬਾਂ ਖਰੀਦਣ ਦੇ ਅਸਮਰੱਥ ਹਨ, ਕਿਤਾਬਾਂ ਦੀ ਕਮੀ ਦੇ ਕਾਰਨ ਉਹ ਪੜ੍ਹਾਈ ਵਿੱਚ ਪਿਛੜ ਜਾਂਦੇ ਹਨ ।
ਕਿਤਾਬਾਂ ਨਾ ਤਾ ਕਦੇ ਪੁਰਾਣੀਆਂ ਹੁੰਦੀਆਂ ਹਨ ,ਤੇ ਨਾਂ ਹੀ ਕਿਤਾਬਾਂ ਰੱਦੀ ਹੋ
ਹੋ ਸਕਦੀਆਂ ਹਨ। ਇਸ ਲਈ ਪਾਸ ਹੋਣ ਵਾਲੇ ਵਿਦਿਆਰਥੀ ਆਪਣੀਆਂ ਕਿਤਾਬਾਂ ਦਾਨ ਦੇ ਕੇ ਲੋੜਵੰਦ ਵਿਦਿਆਰਥੀਆਂ ਦੀ ਬਹੁਤ ਵੱਡੀ ਮਦਦ ਕਰ ਸਕਦੇ ਹਨ। ਛੁੱਟੀਆਂ ਤੋਂ ਬਾਅਦ ਸਕੂਲਾਂ ਵਿੱਚ ਨਵੀਆਂ ਜਮਾਤਾਂ ਸ਼ੁਰੂ ਹੋ ਚੁੱਕੀਆਂ ਹਨ । ਇਸ ਲਈ ਕਿਤਾਬਾਂ ਦਾਨ ਕਰਨ ਦਾ ਇਹ ਉਚਿਤ ਸਮਾਂ ਹੈ ।
ਕਿਤਾਬਾਂ ਦਾਨ ਕਰਨ ਨਾਲ ਜਿੱਥੇ ਲੋੜਵੰਦਾਂ ਦੀ ਮਦਦ ਕਰਨ ਦੀ ਭਾਵਨਾ ਬੱਚੇ ਵਿੱਚ ਪੈਦਾ ਹੁੰਦੀ ਹੈ, ਉੱਥੇ ਕਿਤਾਬਾਂ ਦੀ ਦੁਬਾਰਾ ਵਰਤੋਂ ਕਰਕੇ ਅਸੀਂ ਪਲੀਤ ਹੋ ਰਹੇ ਵਾਤਾਵਰਨ ਦੀ ਸੰਭਾਲ ਕਰਨ ਵਿੱਚ ਵੀ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਇਸ ਨਾਲ ਦਰੱਖਤਾਂ ਦੀ ਕਟਾਈ ਹੋਣ ਤੋਂ ਰੁਕੇਗੀ , ਸਾਡੇ ਆਲੇ ਦੁਆਲੇ ਹਰਿਆਲੀ ਵਧੇਗੀ, ਪ੍ਰਦੂਸ਼ਣ ਘਟੇਗਾ ,ਸ਼ੁੱਧ ਹਵਾ ਮਿਲੇਗੀ ਅਤੇ ਤੰਦਰੁਸਤ ਸਮਾਜ ਵੱਲ ਕਦਮ ਵੀ ਵਧੇਗਾ ।
ਸੋ ਆਓ ਅੱਜ ਤੋਂ ਵਿੱਦਿਆ ਰੂਪੀ ਮਹਾਂਯੱਗ ਨੂੰ ਸਫਲ ਬਣਾਉਣ ਲਈ ਘਰ ਵਿੱਚ ਪਈਆਂ ਹਰ ਕਿਸਮ ਦੀਆਂ ਕਿਤਾਬਾਂ, ਨੋਟਸ, ਮੈਗਜ਼ੀਨ ਅਤੇ ਪੜ੍ਹਾਈ ਨਾਲ ਹੋਰ ਲੋੜੀਂਦੀ ਸਮੱਗਰੀ ਦਾਨ ਕਰਨ ਦੀ ਪਹਿਲ ਕਰੀਏ ।
ਅਧਿਆਪਕ ਵਰਗ ਸਕੂਲਾਂ ‘ਚ ਬੁੱਕ ਬੈਂਕ ਸਥਾਪਤ ਕਰਕੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ ।
ਵਿਦਿਆ ਦਾਨ ਮਹਾ ਦਾਨ
🙏🙏ਡਾ. ਸਤਿੰਦਰ ਸਿੰਘ