ਕਾਂਗਰਸ ਤੋਂ ਬਾਗੀ ਹੋਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਡਾ. ਰਿਣਵਾ ਨੇ ਕਾਂਗਰਸੀ ਉਮੀਦਵਾਰ ਦਵਿੰਦਰ ਘੁਬਾਇਆ ਨੂੰ ਦਿੱਤਾ ਸਮਰਥਨ
ਡਾ. ਮਹਿੰਦਰ ਕੁਮਾਰ ਰਿਣਵਾ ਨੇ ਆਪਣੀ ਨਾਮਜ਼ਦਗੀ ਕੀਤੀ ਰੱਦ।
ਹਾਈਕਮਾਨ ਦੇ ਆਦੇਸ਼ ਤੇ ਪਾਰਟੀ ਨੂੰ ਬਚਾਉਂਣ ਲਈ ਦਿੱਤੀ ਹੈ ਕੁਰਬਾਨੀ : ਡਾ. ਰਿਣਵਾ
ਦਵਿੰਦਰ ਘੁਬਾਇਆ ਦਾ ਡਾ. ਰਿਣਵਾ ਨੂੰ ਮਨਾਉਣ ਨਾ ਆਉਣਾ ਵਰਕਰਾ ਨੂੰ ਨਹੀ ਆਇਆ ਪਸੰਦ, ਘੁਬਾਇਆ ਨੂੰ ਆਪ ਚੱਲ ਕੇ ਆਉਣ ਦੀ ਕੀਤੀ ਮੰਗ।
ਭਾਸ਼ਨ ਦੇਂਦੇ ਭਾਵੁਕ ਹੋਏ ਡਾ. ਰਿਣਵਾ, ਕਿਹਾ 40 ਸਾਲਾਂ ਤੋ ਕਰ ਰਿਹਾ ਪਾਰਟੀ ਦੀ ਸੇਵਾ ਪਰ ਪਾਰਟੀ ਨੇ ਨਹੀ ਦਿੱਤਾ ਸਿਲਾ ।
ਫਾਜ਼ਿਲਕਾ, 20 ਜਨਵਰੀ (ਵਿਨੀਤ ਅਰੌੜਾ):
ਜਿਨ•ਾਂ ਪਿੱਛੇ ਜਿੰਦ ਜਾਣ ਲੁਟਾਈ, ਅੱਜ ਡੁੱਲ ਗਏ ਨੇ ਗੈਰਾਂ ਤੇ,
ਸਾਡੀ ਪਿੱਠ ਤੇ ਜਿਨ•ੇ ਵਾਰ ਹੋਏ, ਸਬ ਕਿੱਤੇ ਜਿਗਰੀ ਯਾਰਾਂ ਨੇ।
ਸਿਆਣੇ ਆਖਦੇ ਹਨ ਕਿ ਸਿਆਸਤ ਵਿੱਚ ਕੋਈ ਕਿਸੇ ਦਾ ਸੱਕਾ ਨਹੀ। ਰਾਜਨੀਤੀ ਆਪਣੇ ਕਈ ਰੂਪ ਦਿਖਾਉਂਦੀ ਹੈ। ਇੱਕ ਪਲ ਵਿੱਚ ਆਪਣਿਆਂ ਨੂੰ ਪਰਾਇਆ ਤੇ ਪਰਾਇਆਂ ਨੂੰ ਆਪਣਾ ਬਨਾਂ ਦਿੰਦੀ ਹੈ।
ਦੱਸ ਸਾਲਾਂ ਦੀ ਲੰਬੀ ਇੰਤਜ਼ਾਰ ਤੋਂ ਬਾਅਦ ਆਪਣੀ ਹੀ ਮਾਂ ਪਾਰਟੀ ਕਾਂਗਰਸ ਵੱਲੋ ਟਿਕਟ ਨਾ ਦਿੱਤੇ ਜਾਣ ਕਰਕੇ ਆਪਣੇ ਸਾਥਿਆਂ ਨਾਲ ਪਾਰਟੀ ਨੂੰ ਅਲਵਿਦਾ ਕਹਿਕੇ ਆਜ਼ਾਦ ਉਮੀਦਵਾਰ ਦੇ ਤੋਰ ਤੇ ਚੁਣਾਵੀ ਮੈਦਾਨ ਵਿੱਚ ਉਤਰੇ ਫਾਜ਼ਿਲਕਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਯਕ ਡਾ. ਮਹਿੰਦਰ ਕੁਮਾਰ ਰਿਣਵਾ ਅੱਜ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਘੁਬਾਇਆ ਦੇ ਹੱਕ ਵਿੱਚ ਬੈਠ ਗਏ।
ਕੁਝ ਦਿਨ ਪਹਿਲਾਂ ਤੱਕ ਅਕਾਲੀ ਸਾਂਸਦ ਦੇ ਬੇਟੇ ਨੂੰ ਕਾਂਗਰਸ ਦੀ ਟਿਕਟ ਦੇਣ ਦਾ ਪੁਰਜੋਰ ਵਿਰੋਧ ਕਰਣ ਵਾਲੇ ਅਤੇ ਕਾਂਗਰਸ ਪਾਰਟੀ ਤੇ ਜਾਤੀਵਾਦ ਦੇ ਨਾਮ ਤੇ ਭੇਦਭਾਵ ਕਰਨ ਦਾ ਦੋਸ਼ ਲਗਾਉਣ ਅਤੇ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਨੂੰ ਪੈਰਾਸ਼ੂਟ ਉਮੀਦਵਾਰ ਦੱਸਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾ. ਮਹਿੰਦਰ ਰਿਣਵਾ ਬਾਰੇ Îਇਹ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਵਰਗਾ ਕੱਦਵਾਰ ਅਤੇ ਅਣਖੀ ਲੀਡਰ ਕਦੇ ਵੀ ਬਾਹਰੀ ਪਾਰਟੀ ਤੋ ਆਏ ਉਮੀਦਵਾਰ ਦਾ ਸਮਰੱਥਨ ਨਹੀ ਕਰੇਗਾ ਪਰ ਪਾਰਟੀ ਹਾਈਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਨੂੰ ਮੰਨਦੇ ਹੋਏ ਡਾ. ਰਿਣਵਾ ਨੇ ਅਪਣੀ '' ਮੈਂ '' ਦਾ ਤਿਆਗ ਕਰਕੇ ਜ਼ਹਿਰ ਦਾ ਘੁਟ ਭਰ ਲਿਆ ਹੈ। ਇਹ ਤਾਂ ਹੁਣ ਡਾ. ਰਿਣਵਾ ਦਾ ਦਿੱਲ ਹੀ ਜਾਣਦਾ ਹੈ ਕਿ ਉਹਨਾਂ ਨੇ ਇਹ ਕੁਰਬਾਣੀ ਪਾਰਟੀ ਹਾਈਕਮਾਨ ਦੇ ਕਹਿਣ ਤੇ ਕੀਤੀ ਹੈ ਜਾਂ ਚੋਣਾਂ ਦੇ ਨਤੀਜਿਆ ਨੁੰ ਗੰਭੀਰਤਾ ਨਾਲ ਵਿਚਾਰ ਕੇ ਕੀਤੀ ਹੈ।
ਸਥਾਨਕ ਘਾਹ ਮੰਡੀ 'ਚ ਡਾ. ਮਹਿੰਦਰ ਕੁਮਾਰ ਰਿਣਵਾ ਦੀ ਵਰਕਰ ਮੀਟਿੰਗ ਵਿੱਚ ਉਚੇਚੇ ਤੋਰ ਤੇ ਪੁਝੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਚੋਧਰੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਲੜਾਈ ਇੱਕਲੀ ਵਿਧਾਨਸਭਾ ਫਾਜ਼ਿਲਕਾ ਜਾਂ ਅਬੋਹਰ ਦੀ ਨਹੀਂ ਹੈ ਬਲਕਿ ਇਹ ਸਮੂਚੇ ਪੰਜਾਬ ਦੀ ਨੁਮਾਇੰਦਗੀ ਦੀ ਲੜਾਈ ਹੈ। ਇਸ ਲਈ ਹਾਈਕਮਾਂਡ ਨੇ ਉਨ•ਾਂ ਦੀ ਇਹ ਵਿਸ਼ੇਸ਼ ਡਿਊਟੀ ਲਗਾਈ ਸੀ ਕਿ ਡਾ. ਰਿਣਵਾ ਨੂੰ ਕਾਂਗਰਸ ਉਮੀਦਵਾਰ ਦੇ ਹੱਕ 'ਚ ਤੋਰਿਆ ਜਾਵੇ। ਇਸ ਮੌਕੇ ਤੇ ਸੁਨੀਲ ਜਾਖੜ ਨੇ ਕਿਹਾ ਕਿ ਤਿਆਗ ਅਤੇ ਕੁਰਬਾਨੀ ਕਾਂਗਰਸ ਅਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਡੀਐਨਏ 'ਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਅਤੇ ਉਸਦੀ ਮਿਸਾਲ ਅੱਜ ਡਾ. ਰਿਣਵਾ ਨੇ ਦਿੱਤੀ ਹੈ। ਚੋਧਰੀ ਜਾਖੜ ਨੇ ਕਿਹਾ ਕਿ ਹੁਣ ਮੁੱਦਾ ਇਹ ਨਹੀਂ ਕਿ ਐਮ ਐਲ.ਏ ਕੋਣ ਬਨੇਗਾ ਹੁਣ ਮੁੱਦਾ ਇਹ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਕਿਵੇਂ ਵਾਪਸ ਲੈ ਕੇ ਆਉਣਾ ਹੈ। ਉਹਨਾਂ ਕਿਹਾ ਕਿ ਅੱਜ ਵੀ ਡਾ. ਮਹਿੰਦਰ ਰਿਣਵਾ ਨੂੰ ਕਾਂਗਰਸ ਪਾਰਟੀ ਤੋਂ ਕੋਈ ਕੰਮ ਕਰਵਾਉਣ ਦੇ ਲਈ ਕਿਸੇ ਵਕਾਲਤੀ ਦੀ ਲੋੜ ਨਹੀ।ਂ ਡਾ. ਰਿਣਵਾ ਦਾ ਕੱਦ ਇਹਨਾਂ ਉੱਚਾ ਹੈ ਦਿ ਉਹ ਆਪ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਫੜ ਕੇ ਆਪਣਾ ਕੰਮ ਕਰਵਾ ਸਕਦੇ ਹਨ।
ਇਸ ਮੌਕੇ ਕਾਂਗਰਸ ਵਰਕਰਾਂ ਤੋਂ ਇਲਾਵਾ ਲੇਖ ਰਾਜ ਕੰਬੋਜ, ਪਰਮਜੀਤ ਸ਼ਰਮਾ, ਅਸ਼ੋਕ ਵਾਟਸ, ਯੋਗੇਸ਼ ਸ਼ਰਮਾ, ਹੰਸ ਰਾਜ ਸ਼ਰਮਾ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।
ਇਸ ਮੌਕੇ ਵਿਧਾਨ ਸਭਾ ਬਲੂਆਣਾ ਤੋਂ ਕਾਂਗਰਸ ਉਮੀਦਵਾਰ ਚੋਧਰੀ ਨੱਥੁਰਾਮ, ਜਿਲ•ਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਮਲ ਠਠਈ, ਲੇਖ ਰਾਜ, ਰਜਿੰਦਰ ਬਰਾੜ,
ਰਤਨ ਇੰਦਰ ਸਾਬਕਾ ਯੁਥ ਪ੍ਰਧਾਨ, ਸ਼ਾਮ ਵਰਿੰਦਰ, ਅਮਰਜੀਤ ਸਿੰਘ, ਕਸ਼ਮੀਰੀ ਲਾਲ ਨਾਰੰਗ, ਐਡਵੋਕੇਟ ਜੈ ਪਾਲ ਸਿੰਘ ਸੰਧੂ, ਜਲਾਲਾਬਾਦ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਥਵੀ ਰਾਜ ਦੂਮੜਾ (ਭੰਮਾ) ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਵਰਕਰਾ Ñਨੇ ਇਹ ਮੰਗ ਕੀਤੀ ਕਿ ਦਵਿੰਦਰ ਸਿੰਘ ਘੁਬਾਇਆ ਆਪ ਡਾ. ਰਿਣਵਾ ਦੇ ਦਫ਼ਤਰ ਵਿਚ ਆਕੇ ਸਮਰਥਨ ਦੀ ਮੰਗ ਕਰੇ। ਪਰ ਦੇਰ ਸ਼ਾਮ ਤੱਕ ਦਵਿੰਦਰ ਸਿੰਘ ਘੁਬਾਇਆ ਡਾ. ਮਹਿੰਦਰ ਰਿਣਵਾ ਦੇ ਦਫ਼ਤਰ ਵਿਚ ਨਹੀਂ ਪਹੁੰਚੇ ਸਨ ਅਤੇ ਫਾਜ਼ਿਲਕਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਆਪਣੇ ਸਾਥੀਆਂ ਸਮੇਤ ਚੋਣ ਪ੍ਰਚਾਰ ਕਰ ਰਹੇ ਸਨ। ਹੁਦ ਵੇਖਣ ਵਾਲੀ ਗੱਲ ਇਹ ਹੈ ਕਿ ਡਾ. ਰਿਣਵਾ ਦਵਿੰਦਰ ਘੁਬਾਇਆ ਦੇ ਨਾਲ ਚਲਦੇ ਹਨ ਜਾਂ ਨਹੀਂ ਚਲਦੇ।