Ferozepur News
ਕਲੈਰੀਕਲ ਕਾਮਿਆਂ ਨੇ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਕਾਲੇ ਝੰਡੇ ਲੈ ਕੇ ਬਜਾਰਾ ਵਿੱਚ ਕੀਤਾ ਮਾਰਚ
ਕਲੈਰੀਕਲ ਕਾਮਿਆਂ ਨੇ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਕਾਲੇ ਝੰਡੇ ਲੈ ਕੇ ਬਜਾਰਾ ਵਿੱਚ ਕੀਤਾ ਮਾਰਚ
ਫਿਰੋਜ਼ਪੁਰ 28 ਅਕਤੂਬਰ, 2024: ਪੰਜਾਬ ਸਰਕਾਰ ਵੱਲੋ ਮੁਲਾਜ਼ਮਾਂ ਦੀਆ ਹੱਕਾ ਅਤੇ ਜਾਇਜ ਮੰਗਾ ਨਾ ਮੰਨਣ ਕਾਰਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਪੰਜਾਬ ਵੱਲੋ ਐਲਾਲੇ ਲਏ ਗਏ ਫੈਸ਼ਲੇ ਅਨੁਸਾਰ ਅੱਜ ਜਿ੍ਹਲਾ ਫਿਰੋਜਪੁਰ ਦੇ ਸਮੂਹ ਵਿਭਾਗਾ ਦੇ ਦਫ਼ਤਰੀ ਕਾਮਿਆ ਨੇ ਜਿ੍ਹਲਾ ਪ੍ਰਧਾਨ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਫਿਰੋਜ਼ਪੁਰ ਛਾਉਣੀ ਦੇ ਬਜਾਰਾ ਵਿੱਚ ਕਾਲੇ ਝੰਡੇ ਲੈ ਕੇ ਵਹੀਕਲ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ ।
ਇਸ ਵਹੀਕਲ ਮਾਰਚ ਵਿੱਚ ਜਿ੍ਹਲਾ ਫਿਰੋਜਪੁਰ ਦੇ ਸਮੁੱਚੇ ਵਿਭਾਗਾ ਦੇ ਦਫਤਰੀ ਕਰਮਚਾਰੀਆ ਵੱਲੋ ਸਿਰਕਿਤ ਕੀਤੀ ਗਈ।ਇਸ ਰੋਸ ਮਾਰਚ ਨੂੰ ਸ੍ਰੀ ਮਨੋਹਰ ਲਾਲ ਜਿ਼ਲ੍ਹਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜਿ਼ਲ੍ਹਾ ਖਜ਼ਾਨਚੀ, ਸੋਨੂੰ ਕਸ਼ਯਪ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਵਰੁਣ ਕੁਮਾਰ ਪ੍ਰਧਾਨ ਸਿੱਖਿਆ ਵਿਭਾਗ, ਜਸਮੀਤ ਸਿੰਘ ਸੈਡੀ ਪ੍ਰਧਾਨ ਜਲ ਸਰੋਤ ਵਿਭਾਗ, ਪਰਮਵੀਰ ਮੋਗਾ ਪ੍ਰਧਾਨ ਸਿਹਤ ਵਿਭਾਗ ,ਓਮ ਪ੍ਰਕਾਸ਼ ਰਾਣਾ ਸੂਬਾਈ ਮੀਤ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਅਸੋਕ ਕੁਮਾਰ ਕਮਿਸ਼ਨਰ ਦਫਤਰ ਅਤੇ ਮਨੀਸ਼ ਕੁਮਾਰ ਪ੍ਰਧਾਨ ਖਜਾਨਾ ਵਿਭਾਗ, ਗੋਰਵ ਪ੍ਰਧਾਨ ਪਬਲਿਕ ਹੈਲਥ, ਸੁਖਚੈਨ ਸਿੰਘ ਪ੍ਰਧਾਨ ਖੇਤੀਬਾੜੀ ਵਿਭਾਗ, ਗੁਰਪ੍ਰੀਤ ਸਿੰਘ ਸੋਢੀ ਪ੍ਰਧਾਨ ਆਬਕਾਰੀ ਤੇ ਕਰ ਵਿਭਾਗ ਨੇ ਸੰਬੋਧਨ ਕੀਤਾ.
ਉਕਤ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਝੂਠੇ ਲਾਰਿਆਂ ਦੇ ਸਬਜ਼ ਬਾਗ ਵਿਖਾ ਕੇ ਰਾਜ ਭਾਗ ਤੇ ਕਾਬਜ਼ ਹੋ ਗਈ ਹੈ ਅਤੇ ਪਿਛਲੇ ਸੱਤ ਮਹੀਨਿਆਂ ਤੋ ਮੁਲਾਜ਼ਮ ਮਾਨ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ, ਪਰ ਇਸ ਸਰਕਾਰ ਨੇ ਕਿਸੇ ਵੀ ਮੁਲਾਜ਼ਮ ਮੰਗ ਨੂੰ ਹੱਲ ਕਰਨ ਵੱਲ ਧਿਆਨ ਨਹੀ ਦਿੱਤਾ । ਉਕਤ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੀ.ਐਸ.ਐਮ.ਐਸ.ਯੂ. ਪੰਜਾਬ ਵੱਲੋ ਮਾਨ ਸਰਕਾਰ ਪਾਸੋਂ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ ।
ਉਕਤ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋ ਸਮੂਹ ਵਿਭਾਗਾ ਦੇ ਦਫਤਰੀ ਕਾਮੇ ਮਿਤੀ 29 ਅਤੇ 30 ਅਕਤੂਬਰ 2024 ਨੂੰ ਸਮੂਹਿਕ ਛੁੱਟੀ ਲੈ ਕੇ ਕੰਮ ਬੰਦ ਰੱਖੇਗਾ, ਫਿਰ ਵੀ ਜੇਕਰ ਸਰਕਾਰ ਵੱਲੋ ਮੰਗਾ ਦਾ ਨਿਪਟਾਰਾ ਨਾ ਕੀਤਾ ਗਿਆ ਤਾ ਮਿਤੀ 08 ਨਵੰਬਰ 2024 ਨੂੰ ਸਮੁੱਚੇ ਪੰਜਾਬ ਦਾ ਮਨਿਸਟੀਰੀਅਲ ਕਾਮਾ ਸਮੂਹਿਕ ਛੁੱਟੀ ਲੈ ਕੇ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਬਰਨਾਲਾ ਵਿਖੇ ਮਾਰਚ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਫਤਰ/ਘਰ ਦਾ ਘਿਰਾਉ ਕੀਤਾ ਜਾਵੇਗਾ।
ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇ ਤੋ ਲਟਕ ਰਹੀਆਂ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ. ਦੀ ਬਕਾਇਆਂ ਕਿਸ਼ਤਾਂ ਲਾਗੂ ਕਰਨ ਅਤੇ ਇਨ੍ਹਾਂ ਬਕਾਇਆ ਕਿਸ਼ਤਾਂ ਦਾ ਏਰੀਅਰ ਦੇਣ, ਪਰਖ ਕਾਲ ਸਮਾਂ ਤਿੰਨ ਸਾਲ ਦੀ ਦੋ ਸਾਲ ਕਰਨ ਅਤੇ ਪਰਖ ਕਾਲ ਸਮੇ ਦੋਰਾਨ ਪੂਰੀ ਤਨਖਾਹ ਦੇਣ, 17—07—2020 ਦਾ ਮੁਲਾਜ਼ਮ ਮਾਰੂ ਪੱਤਰ ਵਾਪਿਸ ਲੈਣ, 6ਵੇ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਆਦਿ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ । ਉਕਤ ਮੁਲਾਜ਼ਮ ਆਗੂਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਪੰਜਾਬ ਦੇ ਮੁਲਾਜ਼ਮਾਂ ਵੱਲੋ ਤਿੱਖਾ ਸੰਘਰਸ਼ ਵਿੱਢਣ ਤੋ ਗੁਰੇਜ਼ ਨਹੀ ਕੀਤਾ ਜਾਵੇਗਾ ।
ਇਸ ਮੌਕੇ ਯਾਦਵਿੰਦਰ ਸਿੰਘ ,ਦੀਪਕ ਲੂਬਾ ਕਮਿਸ਼ਨਰ ਦਫਤਰ ,ਬਲਦੇਵ ਸਿੰਘ,ਸੰਦੀਪ ਕੰਟੋਚ,ਰਜਨੀ਼ਸ ਕੁਮਾਰ ਡੀ.ਸੀ ਦਫਤਰ , ਸੁਖਵਿੰਦਰ ਸਿੰਘ ਪੈਨਸ਼ਨ ਦਫਤਰ, ਗੁਰਪ੍ਰੀਤ ਸਿੰਘ ਔਲਖ ਜਲ ਸਰੋਤ ਵਿਭਾਗ, ਸਿ਼ਵਾਲ ਖੰਨਾ, ਵਿਜੇ ਕੁਮਾਰ, ਬੀ.ਐਡ ਆਰ.,ਅਮਰਨਾਥ ਸਿੱਖਿਆ ਵਿਭਾਗ, ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ ਤੋ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਸਨ ।