News

ਕਰੋੜਾਂ ਰੁਪਏ ਦੀ ਲਾਗਤ ਨਾਲ ਹਲਕੇ ਦੇ ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਕੇ ਨਮੂਨੇ ਦੇ ਪਿੰਡਾਂ ਵਜੋਂ ਵਿਕਸਤ ਕਰਨਾ ਮੇਰਾ ਮਕਸਦ-ਵਿਧਾਇਕ ਪਿੰਕੀ

ਕਰੋੜਾਂ ਰੁਪਏ ਦੀ ਲਾਗਤ ਨਾਲ ਹਲਕੇ ਦੇ ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਕੇ ਨਮੂਨੇ ਦੇ ਪਿੰਡਾਂ ਵਜੋਂ ਵਿਕਸਤ ਕਰਨਾ ਮੇਰਾ ਮਕਸਦ-ਵਿਧਾਇਕ ਪਿੰਕੀ

ਵਿਧਾਇਕ ਪਿੰਕੀ ਨੇ ਹਲਕੇ ਦੇ ਵਿਕਾਸ ਲਈ 10 ਪੰਚਾਇਤਾਂ ਨੂੰ 73 ਲੱਖ ਦੇ ਚੈੱਕ ਵੰਡੇ
ਕਿਹਾ, ਸ਼ਹਿਰੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ
ਕਰੋੜਾਂ ਰੁਪਏ ਦੀ ਲਾਗਤ ਨਾਲ ਹਲਕੇ ਦੇ ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਕੇ ਨਮੂਨੇ ਦੇ ਪਿੰਡਾਂ ਵਜੋਂ ਵਿਕਸਤ ਕਰਨਾ ਮੇਰਾ ਮਕਸਦ-ਵਿਧਾਇਕ ਪਿੰਕੀ

ਫ਼ਿਰੋਜ਼ਪੁਰ 22 ਫਰਵਰੀ 2020 ( ) ਫ਼ਿਰੋਜ਼ਪੁਰ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਲਿਜਾਉਂਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰੀ ਹਲਕੇ ਦੀਆਂ 10 ਪੰਚਾਇਤਾਂ ਨੂੰ 73 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ, ਜਿਨ੍ਹਾਂ ਵਿਚੋਂ ਕਾਮਲਵਾਲਾ ਖ਼ੁਰਦ ਪੰਚਾਇਤ ਨੂੰ 7.50 ਲੱਖ, ਅਲੀ ਵਾਲਾ 7.50 ਲੱਖ, ਕਾਲੂ ਵਾਲਾ 9 ਲੱਖ, ਇਲਮੇ ਵਾਲਾ 7.50 ਲੱਖ, ਗ਼ੁਲਾਮੀ ਵਾਲਾ 8 ਲੱਖ, ਆਰਿਫ਼ ਕੇ 7.50 ਲੱਖ, ਨਵਾਂ ਪਿੰਡ 7.50 ਲੱਖ, ਖੜੌਲੇ 5 ਲੱਖ, ਦੌਲਤਪੁਰਾ 6 ਲੱਖ ਅਤੇ ਟੱਲੀ ਸੈਦਾ ਸ਼ਾਹੂ 7.50 ਲੱਖ ਦੇ ਚੈੱਕ ਵੰਡੇ। ੳਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ 15 ਕਰੋੜ ਰੁਪਇਆ ਆਇਆ ਹੈ ਜੋ ਕਿ ਹਲਕੇ ਦੇ ਪਿੰਡਾਂ ਨੂੰ ਵੰਡਿਆ ਜਾਵੇਗਾ। ਵਿਧਾਇਕ ਨੇ ਦੱਸਿਆ ਕਿ ਇਹ ਰਾਸ਼ੀ ਇਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਉੱਤੇ ਖ਼ਰਚ ਕੀਤੀ ਜਾਵੇਗੀ, ਜਿਸ ਵਿੱਚ ਸੜਕਾਂ, ਗਲੀਆਂ, ਸੀ.ਸੀ. ਫਲੋਰਿੰਗ ਨਾਲੀਆਂ ਅਤੇ ਛੱਪੜਾਂ ਸਮੇਤ ਕਈ ਕਿਸਮਾਂ ਦੇ ਕੰਮ ਕੀਤੇ ਜਾਣਗੇ।
ਵਿਧਾਇਕ ਪਿੰਕੀ ਨੇ ਚੈੱਕ ਵੰਡ ਸਮਾਗਮ ਮੌਕੇ ਹਲਕੇ ਦੀਆਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਹਲਕੇ ਦੇ ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਕੇ ਨਮੂਨੇ ਦੇ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀ ਤਰਜ਼ ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸਟਰੀਟ ਲਾਈਟਾਂ, ਛੱਪੜਾਂ ਦੀ ਸਾਫ-ਸਫਾਈ ਤੇ ਚਾਰਦੀਵਾਰੀ, ਇੰਟਰਲੋਕਿੰਗ ਟਾਈਲਾਂ ਲਗਾਉਣਾ, ਗਲੀਆਂ, ਨਾਲੀਆਂ ਅਤੇ ਸ਼ਮਸ਼ਾਨਘਾਟ ਦੀ ਉਸਾਰੀ ਆਦਿ ਕੰਮ ਕਰਵਾਏ ਜਾਣਗੇ ਤਾਂ ਜੋ ਹਲਕੇ ਦੇ ਪਿੰਡ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮਿਲ ਸਕਣ।
ਉਨ੍ਹਾਂ ਕਿਹਾ ਕਿ ਸ਼ਹਿਰੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਹੋਰ ਫ਼ੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਲੋਕਾਂ ਨਾਲ ਕੀਤੇ ਲਗਭਗ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ, ਭਾਵੇਂ ਫ਼ਿਰੋਜ਼ਪੁਰ ਦੇ ਪਾਰਕਾਂ ਦੇ ਆਧੁਨਿਕੀਕਰਨ ਦੀ ਗੱਲ ਹੋਵੇ ਜਾਂ ਪੀ.ਜੀ.ਆਈ ਸੈਂਟਰ ਲਿਆਉਣ ਦੀ ਗੱਲ ਹੋਵੇ, ਸਾਰੇ ਮੁੱਦਿਆਂ ‘ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਲਈ ਸਰਕਾਰ ਨੂੰ ਸਹਿਯੋਗ ਦੇਣ।
ਇਸ ਮੌਕੇ ਬਲੀ ਸਿੰਘ ਉਸਮਾਨ ਵਾਲਾ, ਨੰਬਰਦਾਰ ਕਾਸਮ, ਸਰਪੰਚ ਗੁਰਜਿੰਦਰ ਸਿੰਘ, ਸਰਪੰਚ ਹਰਬੰਸ ਸਿੰਘ, ਸਰਪੰਚ ਕੁਲਵਿੰਦਰ ਕੌਰ, ਸੂਬਾ ਸਿੰਘ ਸਰਪੰਚ, ਰਮੇਸ਼ ਸਿੰਘ ਸਰਪੰਚ, ਸੁਖਜਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ, ਕੁਲਵੰਤ ਸਿੰਘ ਸਰਪੰਚ, ਸਰਪੰਚ ਮੁੱਖਾ ਸਿੰਘ, ਸਾਰਜ ਸਿੰਘ, ਜਸਕਰਨ ਸਿੰਘ ਤੇ ਸੁਖਬੀਰ ਸਿੰਘ, ਡਾ. ਜਸਵਿੰਦਰ ਸਿੰਘ, ਹਰਬੰਸ ਸਿੰਘ ਅਤੇ ਅਮਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਤੇ ਕਾਂਗਰਸੀ ਆਗੂ ਹਾਜ਼ਰ ਸਨ।

Related Articles

Leave a Comment

Back to top button
Close