Ferozepur News

ਕਮਿਸ਼ਨਰ ਦਫ਼ਤਰ ਕਲਾਸ ਫੋਰ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ

ਰਾਜੇਸ਼ ਕੁਮਾਰ ਪ੍ਰਧਾਨ ਅਤੇ ਭਗਵਤ ਸਿੰਘ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਵੱਜੋ ਹੋਈ ਚੋਣ

ਕਮਿਸ਼ਨਰ ਦਫ਼ਤਰ ਕਲਾਸ ਫੋਰ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ
ਕਮਿਸ਼ਨਰ ਦਫ਼ਤਰ ਕਲਾਸ ਫੋਰ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ

ਰਾਜੇਸ਼ ਕੁਮਾਰ ਪ੍ਰਧਾਨ ਅਤੇ ਭਗਵਤ ਸਿੰਘ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਵੱਜੋ ਹੋਈ ਚੋਣ

ਫ਼ਿਰੋਜ਼ਪੁਰ  13 ਸਤੰਬਰ 2024: ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਬਰਾਂਚ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਅਤੇ ਮੁੱਖ ਸਲਾਹਕਾਰ ਰਾਮ ਅਵਤਾਰ ਦੀ ਅਗਵਾਈ ਅੱਜ ਕਮਿਸ਼ਨਰ  ਦਫ਼ਤਰ ਵਿਖੇ ਕਮਿਸ਼ਨਰ ਦਫ਼ਤਰ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਹੋਈ।
ਇਸ ਸਰਬਸੰਮਤੀ ਚੋਣ ਦੌਰਾਨ ਦਰਜਾ ਚਾਰ ਮੁਲਾਜ਼ਮਾਂ ਨੂੰ ਵੱਖ-ਵੱਖ ਅਹੁਦੇ ਦਿੱਤੇ ਗਏ। ਇਸ ਮੌਕੇ ਰਾਜ਼ੇਸ ਕੁਮਾਰ ਨੂੰ ਪ੍ਰਧਾਨ ਅਤੇ ਪ੍ਰਚਾਰ ਸਕੱਤਰ , ਭਗਵਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ, ਵਰਿੰਦਰ ਸਿੰਘ ਨੂੰ ਵਾਈਸ ਪ੍ਰਧਾਨ ਅਤੇ ਸਹਾਇਕ ਖਜਾਨਚੀ, ਕੁਲਦੀਪ ਸਿੰਘ ਨੂੰ ਖਜਾਨਚੀ ਅਤੇ ਪ੍ਰੈਸ ਸਕੱਤਰ ਦੇ ਅਹੁਦੇ ਵੱਜੋ ਸਰਬਸੰਮਤੀ ਨਾਲ  ਚੋਣ ਕੀਤੀ ਗਈ।  ਇਸ ਤੋਂ ਇਲਾਵਾ ਯੂਨੀਅਨ ਦੇ ਸ਼ੀ ਰਾਮ, ਸ਼੍ਰੀਮਤੀ ਬਿੰਦੂ ਦੇਵੀ, ਸ਼੍ਰੀਮਤੀ ਪ੍ਰਵੀਨ, ਸ਼੍ਰੀਮਤੀ ਸ਼ੀਲਾ ਦੇਵੀ ਅਤੇ ਮਨੀਸ਼ ਕੁਮਾਰ ਮੈਬਰ ਹੋਣਗੇ।

                  ਇਸ ਮੌਕੇ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ.ਰਾਮ ਪ੍ਰਸ਼ਾਦ,ਜ਼ਿਲ੍ਹਾ ਜਨਰਲ ਸਕੱਤਰ ਸ੍ਰੀ. ਪ੍ਰਵੀਨ ਕੁਮਾਰ, ਜ਼ਿਲ੍ਹਾ ਮੁੱਖ ਸਲਾਹਕਾਰ ਰਾਮ ਅਵਤਾਰ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਚੁਣੇ ਗਏ ਅਹੁਦੇਦਾਰ ਆਪਣੇ ਅਹੁੱਦੇ ਦਾ ਸਹੀ ਇਸਤੇਮਾਲ ਕਰਨ ਤੇ ਜ਼ਿਲ੍ਹਾ ਪੱਧਰ ਤੇ ਲੱਗਣ ਵਾਲੇ ਰੋਸ ਪ੍ਰਦਰਸ਼ਨ ਵਿਚ ਵੱਧ ਚੜ ਕੇ ਸ਼ਾਮਲ ਹੋਣ ਅਤੇ ਜ਼ਿਲ੍ਹਾ ਪੱਧਰ ਦੀ ਯੂਨੀਅਨ ਦਾ ਵੱਧ ਤੋ ਵੱਧ ਸਾਥ ਦੇਣ ਤਾਂ ਜੋ ਸਰਕਾਰ ਦੀਆਂ ਮੁਲਾਜ਼ਮ ਪ੍ਰਤੀ ਮਾਰੂ ਨੀਤੀਆਂ ਖ਼ਿਲਾਫ਼ ਜੰਗ ਲੜੀ ਜਾ ਸਕੇ।
ਇਸ ਮੌਕੇ ਬੂਟਾ ਪ੍ਰਧਾਨ ਡੀਸੀ ਦਫ਼ਤਰ ਯੂਨੀਅਨ,ਮਨਿੰਦਰ ਜੀਤ ਪ੍ਰਧਾਨ ਸਿਵਲ ਸਰਜਨ ਦਫ਼ਤਰ,  ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ, ਮਹੇਸ਼ ਕੁਮਾਰ,  ਅਰੁਜਨ, ਜਗਸੀਰ ਸਿੰਘ, ਹਰਮੇਸ਼ ਸਿੰਘ, ਮੁਖਤੀਅਰ ਸਿੰਘ, ਬਲਵੀਰ ਚੰਦ, ਵਿਜੈ ਕੁਮਾਰ, ਗੁਰਪ੍ਰੀਤ ਸਿੰਘ,ਸਿਕੰਦਰ, ਸੰਨੀ, ਦਲੀਪ, ਗੁਰਸੇਵਕ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

Related Articles

Leave a Reply

Your email address will not be published. Required fields are marked *

Back to top button