News

ਕਪਿਲ ਕੁਮਾਰ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੇਰੀ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾਵੇ

ਕਪਿਲ ਕੁਮਾਰ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੇਰੀ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾਵੇ


ਫਿਰੋਜ਼ਪੁਰ 2 ਜਨਵਰੀ (): ਕਪਿਲ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਗਲੀ ਨੰਬਰ ਚਾਰ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਨੇ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਵਿਕਰਮਜੀਤ ਸਿੰਘ ਪੁੱਤਰ ਬਾਓ ਰਾਮ ਸਾਹਿਲ ਵਾਸੀ ਗਲੀ ਪਿੱਪਲ ਵਾਲੀ ਡਾ. ਸਾਧੂ ਚੰਦ ਚੋਂਕ ਵਾ ਸੋਨੂੰ ਪੁੱਤਰ ਬਾਓ ਰਾਮ ਵਾਸੀ ਭਾਰਤ ਨਗਰ ਗਲੀ ਨੰਬਰ ਇਕ ਫਿਰੋਜ਼ਪੁਰ ਸ਼ਹਿਰ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਕਪਿਲ ਕੁਮਾਰ ਨੇ ਦੋਸ਼ ਲਗਾਇਆ ਕਿ ਫਿਰੋਜਪੁਰ ਸ਼ਹਿਰ ਵਿਚ ਸਾਡੀਆਂ ਦੁਕਾਨਾਂ ਇਨ੍ਹਾਂ ਦੇ ਕਬਜ਼ੇ ਵਿਚ ਸਨ, ਜੋ ਕਿ ਮਾਨਯੋਗ ਅਦਾਲਤ ਵਿਚ ਕੇਸ ਕੀਤਾ ਅਤੇ ਮਾਣਯੋਗ ਹਾਈਕੋਰਟ ਨੇ ਇਹ ਦੁਕਾਨਾਂ ਦਾ ਫੈਸਲਾ ਸਾਡੇ ਹੱਕ ਵਿਚ ਕਰ ਦਿੱਤਾ ਅਤੇ ਕਪਿਲ ਕੁਮਾਰ ਨੇ ਦੋਸ਼ ਲਗਾਇਆ ਕਿ ਇਹ ਦੁਕਾਨਾਂ ਹੜੱਪਣ ਦੀ ਖਾਤਰ ਉਸ ‘ਤੇ 100 ਦਰਖਾਸਤਾਂ ਦਿੱਤੀਆਂ ਜੋ ਕਿ ਪੁਲਿਸ ਵੈਰੀਫਿਕੇਸ਼ਨ ਰਾਹੀਂ ਉਸ ਦੇ ਹੱਕ ਵਿਚ ਹੋਈ। ਉਹ ਦਰਖਾਸਤਾਂ ਦੇ ਬਾਬਤ ਥਾਣਾ ਸਿਟੀ ਵੱਲੋਂ 182 ਦਾ ਕਲੰਧਰਾ ਕੋਰਟ ਵਿਚ ਪੇਸ਼ ਕੀਤਾ।

ਮਾਣਯੋਗ ਅਦਾਲਤ ਨੇ ਮਨਜ਼ੂਰ ਕੀਤਾ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਘਰੋਂ ਚਲਾ ਗਿਆ ਅਤੇ ਜੋ ਕਿ ਇਸ ਦੇ ਪਰਿਵਾਰ ਨੇ ਮੈਨੂੰ ਹਿਰਾਸਮੈਂਟ ਕਰਨ ਦੀ ਖਾਤਰ ਉਸ ‘ਤੇ ਇਕ ਦਰਖਾਸਤ ਦਿੱਤੀ ਜੋ ਕਿ ਪੁਲਿਸ ਵੈਰੀਫਿਕੇਸ਼ਨ ਨਾਲ ਦੋਸ਼ੀ ਫੋਨ ਦੀ ਕਾਲ ਦੀ ਡਿਟੇਲ ਕਢਵਾਈ ਜੋ ਕਿ ਆਪਣੀ ਪਤਨੀ ਨਾਲ ਸੰਪਰਕ ਵਿਚ ਸੀ।

ਕਪਿਲ ਕੁਮਾਰ ਨੇ ਦੋਸ਼ ਲਗਾਇਆ ਕਿ ਇਸ ਨੇ ਉਸ ‘ਤੇ ਝੂਠਾ ਪਰਚਾ ਪੁਰਾਣਾ ਜ਼ਖਮ ਵਿਚ ਗੋਲੀ ਰੱਖ ਕੇ ਉਸ ‘ਤੇ 307 ਦਾ ਪਰਚਾ ਦਰਜ ਕਰਵਾਇਆ। ਜਿਸ ਦੀ ਮੈਡੀਕਲ ਰਿਪੋਰਟ ਵਿਚ ਆਇਆ ਕਿ ਇਹ ਪੁਰਾਣੇ ਜ਼ਖਮ ਵਿਚ ਗੋਲੀ ਰੱਖੀ ਹੈ ਇਹ ਮੇਰੀ ਦੁਕਾਨ ਤੋਂ ਸਿਵਲ ਹਸਪਤਾਲ 4-5 ਕਿਲੋਮੀਟਰ ਅਤੇ ਨਾਲ ਬਾਜ਼ਾਰ ਹੈ। ਜੋ ਗੋਲੀ ਦਾ ਵਾਕਿਆ ਹੈ ਉਸ ਤੋਂ 10 ਮਿੰਟ ਪਹਿਲਾ ਉਸ ‘ਤੇ ਐੱਮਆਰ ਕੱਟੀ ਸੀ ਉਸ ਤੋਂ ਬਾਅਦ ਇਹ ਆਪਣੀ ਲੜਕੀ ਦੇ ਕੱਪੜੇ ਪਾੜ ਕੇ ਚੋਂਕ ਬਾਂਸੀ ਗੇਟ ਲੈ ਆਇਆ ਅਤੇ ਉਸ ਦਾ ਨਾਮ ਲਗਾ ਦਿੱਤਾ। ਪੁਲਿਸ ਵੈਰੀਫਿਕੇਸ਼ਨ ਉਸ ਦੇ ਹੱਕ ਵਿਚ ਹੋ ਗਈ ਅਤੇ ਉਸ ਤੋਂ ਬਾਅਦ ਇਸ ਨੇ ਪਰਚਾ ਦੁਬਾਰਾ ਗੋਲੀ ਪੱਟ ਵਿਚ ਰੱਖ ਕੇ ਕਰਵਾਇਆ ਅਤੇ ਰੌਲਾ ਪਾ ਦਿੱਤਾ ਅਤੇ ਮੈਡੀਕਲ ਰਿਪੋਰਟ ਵਿਚ ਆਇਆ ਕਿ ਇਹ ਗੋਲੀ ਵੱਜੀ ਨਹੀਂ ਰੱਖੀ ਗਈ ਹੈ। ਇਹ ਰਿਪੋਰਟ ਮੈਡੀਕਲ ਕਾਲਜ ਫਰੀਦਕੋਟ ਤੋਂ ਆਈ ਅਤੇ ਬਾਅਦ ਵਿਚ ਇਸ ਨੇ 16 ਦਸੰਬਰ 2019 ਨੂੰ ਵਾਕਿਆ ਬਣਾ ਕੇ ਉਸ ਦੇ ਨਾਮ ਲਗਾ ਦਿੱਤਾ। ਜਿਸ ਵਕਤ ਉਹ ਘਰ ਵਿਚ ਸੀ ਅਤੇ ਸੀਸੀਟੀਵੀ ਕੈਮਰੇ ਵਿਚ ਸੀ ਅਤੇ ਪੁਲਿਸ ਵੱਲੋਂ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਇਹ ਨਸ਼ਾ ਕਰਨ ਦਾ ਆਦੀ ਹੈ। ਕਪਿਲ ਕੁਮਾਰ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਪੁਲਿਸ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹ ਕਿਸੇ ਵੇਲੇ ਵੀ ਮੇਰੇ ‘ਤੇ ਕੋਈ ਝੂਠਾ ਪਰਚਾ ਦਰਜ ਕਰਵਾ ਸਕਦਾ ਹੈ ਅਤੇ ਮੇਰੀ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾਵੇ।

Related Articles

Back to top button
Close