ਐਸ ਬੀ ਐਸ ਕੈਂਪਸ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਹੁੰ ਚੁਕਵਾਈ
ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਸਵੱਛਤਾ ਸੰਬੰਧੀ ਸੌਂਹ ਚੁਕਾਈ
ਐਸ ਬੀ ਐਸ ਕੈਂਪਸ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਸਹੁੰ ਚੁਕਵਾਈ
ਫਿਰੋਜ਼ਪੁਰ,25, 2020: ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਮਨੁੱਖੀ ਸਰੋਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 16 ਜਨਵਰੀ ਤੋˆ 30 ਜਨਵਰੀ ਤਕ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ,ਜਿਸ ਵਿਚ ਮਿਸ਼ਨ ਸਵੱਛ ਭਾਰਤ ਅਧੀਨ ਸਵੱਛਤਾ ਨਾਲ ਸਬੰਧਿਤ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਸਵੱਛਤਾ ਸੰਬੰਧੀ ਸੌਂਹ ਚੁਕਾਈ ਗਈ।
ਕੈਂਪਸ ਪੀਆਰੳ ਬਲਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਵਚਨਵੱਧ ਕੀਤਾ ਗਿਆ।
ਡਾ. ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਦਾ ਸੁਨੇਹਾ ਦਿੱਤਾ ਅਤੇ ਸਭ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।ਉਹਨਾਂ ਸੰਸਥਾ ਦੇ ਸਵੱਛ ਭਾਰਤ ਅਭਿਆਨ ਅਧਿਕਾਰੀ ਯਸ਼ਪਾਲ, ਐਨਐਸਐਸ ਇੰਚਾਰਜ ਗੁਰਜੀਵਨ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਇਸ ਸੰਬੰਧੀ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਰਜਿਸਟਰਾਰ ਪ੍ਰੋ. ਜੇ ਕੇ ਅਗਰਵਾਲ, ਪ੍ਰਿੰਸੀਪਲ ਪੌਲੀਵਿੰਗ ਹਰਿੰਦਰਪਾਲ ਸਿੰਘ,ਪ੍ਰਬੰਧਕੀ ਅਧਿਕਾਰੀ ਗੌਰਵ ਮੋਦਗਿੱਲ ,ਡਾ. ਅਮਿਤ ਅਰੋੜਾ, ਮੈਡਮ ਨਵਦੀਪ ਕੌਰ ਅਤੇ ਸਮੂਹ ਵਿਭਾਗੀ ਮੁਖੀ ਅਤੇ ਸਟਾਫ ਮੈਂਬਰ ਹਾਜ਼ਰ ਸਨ।