Ferozepur Online

ਐਸ ਬੀ ਐਸ ਕੈਂਪਸ ਦੀ 20ਵੀਂ ਅਥਲੈਟਿਕ ਮੀਟ 13-14 ਫਰਵਰੀ ਨੂੰ 

ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੀ 20ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ 13-14 ਫਰਵਰੀ ਨੂੰ ਕੈਂਪਸ ਦੇ ਵਿਸ਼ਾਲ ਖੇਡ ਮੈਦਾਨ ਵਿੱਚ ਕੀਤਾ ਜਾ ਰਿਹਾ ਹੈ।ਕੈਂਪਸ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਅਥਲੈਟਿਕ ਮੀਟ ਦੇ ਉਦਘਾਟਨ ਸਮਾਰੋਹ ਤੇ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਪੱਧਰ ਦੇ ਅਥਲੀਟ ਰਹਿ ਚੁੱਕੇ ਅਮਰੀਕਾ ਵਸਦੇ ਸ. ਮਹਿੰਦਰ ਸਿੰਘ ਗਿੱਲ ਸ਼ਾਮਿਲ ਹੋ ਰਹੇ ਹਨ ਜਿਹਨਾਂ ਨੇ ਅਥਲੈਟਿਕਸ ਵਿੱਚ ਭਾਰਤ ਵੱਲੋਂ ਨੁਮਾਇੰਦਗੀ ਕਰਦੇ ਹੋਏ ਵੱਡੀ ਗਿਣਤੀ ਵਿੱਚ ਮੈਡਲ ਹਾਸਲ ਕੀਤੇ ਹਨ।ਉਹਨਾਂ ਦੱਸਿਆ ਕਿ ਸੰਸਥਾ ਦੇ ਫਿਜ਼ੀਕਲ ਐਜੂਕੇਸ਼ਨ ਡਾਇਰੈਕਟਰ ਡਾ. ਵੀ ਐਸ ਭੁੱਲਰ ਦੇ ਯਤਨਾਂ ਸਦਕਾ ਹਰ ਸਾਲ ਹੀ ਕਿਸੇ ਨਾਮਵਰ ਖਿਡਾਰੀ ਨੂੰ ਵਿਦਿਆਰਥੀਆਂ ਦੇ ਰੂ-ਬਰੂ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਸੰਸਥਾ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁਲਿੱਤ ਕੀਤਾ ਜਾ ਸਕੇ। 
 

Exit mobile version