ਐਸ.ਡੀ.ਐਮ. ਵੱਲੋਂ ਖਰੀਦ ਪ੍ਰਕੀਰੀਆ ਦੇ ਜਾਏਜੇ ਲਈ ਮੁੱਦਕੀ ਸਮੇਤ ਵੱਖ ਵੱਖ ਖਰੀਦ ਕੇਂਦਰਾਂ ਦਾ ਦੌਰਾ
• ਐਸ.ਡੀ.ਐਮ. ਵੱਲੋਂ ਖਰੀਦ ਪ੍ਰਕੀਰੀਆ ਦੇ ਜਾਏਜੇ ਲਈ ਮੁੱਦਕੀ ਸਮੇਤ ਵੱਖ ਵੱਖ ਖਰੀਦ ਕੇਂਦਰਾਂ ਦਾ ਦੌਰਾ ।
• ਜਿਲ•ੇ ਵਿਚ ਕਲ ਸ਼ਾਮ ਤੱਕ 3 ਲੱਖ 9 ਹਜਾਰ 330 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ – ਗੜਾ
ਫਿਰੋਜ਼ਪੁਰ 25 ਅਪ੍ਰੈਲ ( M L TIWARI ) ਫਿਰੋਜਪੁਰ ਦੇ ਐਸ.ਡੀ ਐਮ ਸ਼੍ਰੀ ਸੰਦੀਪ ਸਿੰਘ ਗੜ੍ਰਾਂ ਵੱਲੋਂ ਅੱਜ ਫਿਰੋਜ਼ਪੁਰ ਸਬ ਡਵੀਜਨ ਦੇ ਵੱਖ ਵੱਖ ਖਰੀਦ ਕੇਂਦਰਾਂ ਦਾ ਦੌਰਾ ਕਰਕੇ ਖਰੀਦ ਪ੍ਰਕੀਰਿਆ ਦਾ ਜਾਇਜ਼ਾ ਲਿਆ । ਇਸ ਮੋਕੇ ਉਨ•ਾਂ ਦੇ ਨਾਲ ਵੱਖ ਵੱਖ ਖਰੀਦ ਏਜੰਸੀਆਂ ਤੇ ਮੰਡੀ ਬੋਰਡ ਦੇ ਅਧਿਕਾਰੀ ਹਾਜਰ ਸਨ ।
ਇਸ ਮੌਕੇ ਖਰੀਦ ਕੇਂਦਰ ਮੁਦਕੀ ਤੇ ਵਾੜਾ ਭਾਈ ਕਾ ਵਿਖੇ ਗੱਲਬਾਤ ਦੌਰਾਨ ਐਸ.ਡੀ.ਐਮ. ਸ੍ਰੀ ਸੰਦੀਪ ਸਿੰਘ ਗੜ•ਾਂ ਨੇ ਦੱਸਿਆ ਕਿ ਸਮੁੱਚੇ ਜਿਲ•ੇ ਵਿਚ ਕਣਕ ਦੀ ਖਰੀਦ ਬਹੁੱਤ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਤੇ ਕੱਲ ਸ਼ਾਮ ਤੱਕ ਸਮੁੱਚੇ ਜਿਲ•ੇ ਵਿਚ 3 ਲੱਖ 9 ਹਜਾਰ 330 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਜਿਨ•ਾਂ ਵਿਚੋਂ ਪਨਗ੍ਰੇਨ ਵੱਲੋਂ 67430 ਮੀਟਰਕ ਟਨ, ਮਾਰਕਫੈਡ ਵੱਲੋਂ 68967 ਮੀਟਰਕ ਟਨ, ਪਨਸਪ ਵੱਲੋਂ 49135 ਮੀਟਰਕ ਟਨ, ਪੰਜਾਬ ਵੇਅਰ ਹਾਊਸ ਵੱਲੋਂ 45088 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 29280 ਮੀਟਰਕ ਟਨ, ਐਫ.ਸੀ.ਆਈ. ਵੱਲੋਂ 45631 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 3799 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ•ਾਂ ਇਸ ਮੌਕੇ ਦੱਸਿਆ ਕਿ ਕਿਸਾਨਾਂ, ਆੜ•ਤੀਆਂ, ਲੇਬਰ ਅਤੇ ਟਰਾਂਸਪੋਟਰਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀ ਕਰਨਾ ਪਵੇਗਾ। ਇਸ ਮੌਕੇ ਉਨ•ਾਂ ਹਾਜਰ ਕਿਸਾਨਾਂ, ਆੜ•ਤੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਖਰੀਦ ਪ੍ਰਬੰਧਾ ਬਾਰੇ ਵੀ ਗੱਲਬਾਤ ਕੀਤੀ