ਐਸਬੀਐਸ ਕੈਂਂਪਸ ਵਿਖੇ ਸਦਭਾਵਨਾ ਦਿਵਸ ਮੌਕੇ ਸਟਾਫ ਨੂੰ ਸਹੁੰ ਚੁਕਾਈ
ਐਸਬੀਐਸ ਕੈਂਂਪਸ ਵਿਖੇ ਸਦਭਾਵਨਾ ਦਿਵਸ ਮੌਕੇ ਸਟਾਫ ਨੂੰ ਸਹੁੰ ਚੁਕਾਈ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸਦਭਾਵਨਾ ਦਿਵਸ-੨੦੧੫ ਦਾ ਸੰਖੇਪ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਡਾ. ਏ. ਕੇ ਤਿਆਗੀ ਨੇ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸੰਪਰਦਾਇਕ ਸਦਭਾਵਨਾ ਬਰਕਰਾਰ ਰੱਖਣ ਲਈ ਸਮੂਹ ਸਟਾਫ ਮੈਂਬਰਾਂ ਨੂੰ ਸਹੁੰ ਚੁਕਵਾਈ।
ਡਾ. ਤਿਆਗੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ੨੦ ਅਗਸਤ ਨੂੰ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਦਾ ਜਨਮ ਦਿਨ ਸਮੁੱਚੇ ਦੇਸ਼ ਵਿੱਚ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਮਨਾਉਣ ਦਾ ਮਕਸਦ ਹਰ ਭਾਰਤੀ ਦੇ ਮਨ ਵਿੱਚ ਦੂਸਰਿਆਂ ਪ੍ਰਤੀ ਚੰਗੀਆਂ ਭਾਵਨਾਵਾਂ ਕਾਇਮ ਰੱਖਣਾ ਹੈ ਤਾਂ ਜੋ ਇਸ ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਹਮੇਸ਼ਾਂ ਲਈ ਬਰਕਰਾਰ ਰੱਖਿਆ ਜਾ ਸਕੇ।
ਸੰਸਥਾ ਦੇ ਐਨਐਸਐਸ ਵਾਲੰਟੀਅਰਜ਼ ਵੱਲੋਂ ਐਨਐਸਐਸ ਅਫਸਰ ਸ਼੍ਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਇਸ ਦਿਵਸ ਦੀ ਮਹੱਤਤਾ ਨੂੰ ਦਰਸਾਉਣ ਲਈ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਵੀ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਰਜਿਸਟਰਾਰ ਡਾ. ਕ੍ਰਿਸ਼ਨ ਸਲੂਜਾ, ਪ੍ਰਿੰਸੀਪਲ ਪੋਲੀਵਿੰਗ ਸ੍ਰੀ ਗਜ਼ਲਪ੍ਰੀਤ ਸਿੰਘ ਅਰਨੇਜਾ, ਸਾਰੇ ਵਿਭਾਗੀ ਮੁਖੀ, ਐਡਮਿਨ ਅਫਸਰ ਸ੍ਰੀ ਗੌਰਵ ਕੁਮਾਰ, ਪੀਆਰa ਸ੍ਰੀ ਬਲਵਿੰਦਰ ਸਿੰਘ ਮੋਹੀ, ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।