ਐਨ. ਐਚ.ਐਮ. ਇੰਪਲਾਈਜ਼ ਯੂਨੀਅਨ ਦਾ ਧਰਨਾ 18ਵੇਂ ਦਿਨ 'ਚ ਜਾਰੀ
ਫਿਰੋਜ਼ਪੁਰ 1 ਅਪ੍ਰੈਲ (ਏ. ਸੀ. ਚਾਵਲਾ) : ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਦੇ ਮਿੱਥੇ ਫੈਸਲੇ ਅਨੁਸਾਰ ਜ਼ਿਲ•ਾ ਫਿਰੋਜ਼ਪੁਰ ਵਿਖੇ ਠੇਕੇ ਦੇ ਆਧਾਰ ਤੇ ਕੰਮ ਰਹੇ ਸਿਹਤ ਮੁਲਾਜ਼ਮਾਂ ਨੇ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਅੱਜ 18ਵੇਂ ਦਿਨ ਵੀ ਆਪਣਾ ਸੰਘਰਸ਼ ਜਾਰੀ ਰੱਖਿਆ। ਸਮੂਹ ਧਰਨਾਕਾਰੀਆਂ ਵਲੋਂ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਸਿਹਤ ਅਤੇ ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ•ਾ ਪ੍ਰਧਾਨ ਦੀਪਕ ਨੰਦਨ ਅਤੇ ਸਮੂਹ ਧਰਨਾਕਾਰੀਆਂ ਨੇ ਆਖਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਵਲੋਂ ਉਨ•ਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ•ਾਂ ਦਾ ਸੰਘਰਸ਼ ਜਾਰੀ ਰਹੇਗਾ। ਸਮੂਹ ਧਰਨਾਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਆਪਣੀਆਂ ਮੰਗਾਂ ਪ੍ਰਵਾਨ ਕਰਵਾਏ ਬਿਨ•ਾ ਸੰਘਰਸ਼ ਤੋਂ ਪਿੱਛੇ ਨਹੀ ਹਟਣਗੇ। ਜ਼ਿਲ•ਾ ਫਿਰੋਜ਼ਪੁਰ ਵਿਖੇ ਠੇਕੇ ਦੇ ਆਧਾਰ ਤੇ ਕੰਮ ਰਹੇ ਸਮੂਹ ਸਿਹਤ ਮੁਲਾਜ਼ਮਾਂ ਦੇ ਹੜਤਾਲ ਤੇ ਹੋਣ ਕਰਕੇ ਸਰਕਾਰੀ ਸਿਹਤ ਸਹੂਲਤਾਂ ਠੱਪ ਰਹੀਆਂ ਅਤੇ ਲੋਕਾਂ ਨੂੰ ਕਾਫੀ ਹੱਦ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਹਰੀਸ਼ ਕਟਾਰੀਆ, ਸੁਖਦੇਵ ਰਾਜ, ਰਵੀ ਚੋਪੜਾ, ਬਗੀਚਾ ਸਿੰਘ, ਸ੍ਰੀਮਤੀ ਸੰਗੀਤਾ, ਨੀਰਜ਼ ਕੌਰ, ਸੰਦੀਪ ਸਿੰਘ, ਬਲਜੀਤ ਕੌਰ, ਪਵਨਪ੍ਰੀਤ ਕੌਰ, ਪੂਜਾ ਰਾਣੀ, ਮੀਨੂੰ, ਸ੍ਰੀਮਤੀ ਸ਼ਮੀਨ ਅਰੋੜਾ, ਰਮਨਦੀਪ ਸਿੰਘ, ਐਲਫੀਨ ਮਸੀਹ, ਸੰਦੀਪ ਸਿੰਘ ਅਤੇ ਪ੍ਰਵੀਨ ਚੋਪੜਾ ਆਦਿ ਹਾਜ਼ਰ ਸਨ।