ਐਚ. ਡੀ. ਐਫ. ਸੀ. ਬੈਂਕ ਬੀਮੇ ਦੀ 50 ਹਜ਼ਾਰ ਰੁਪਏ ਕਿਸ਼ਤ ਦੀ ਵਿਅਕਤੀ ਨੂੰ ਦਿੱਤੀ ਜਾਅਲੀ ਰਸੀਦ
ਫਿਰੋਜ਼ਪੁਰ 29 ਅਪ੍ਰੈਲ (ਏ.ਸੀ.ਚਾਵਲਾ)ਫਿਰੋਜ਼ਪੁਰ ਦੇ ਪਿੰਡ ਜੋਗੇਵਾਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ ਐਚ. ਡੀ. ਐਫ. ਸੀ. ਬੈਂਕ. ਜਾਅਲੀ ਰਸੀਦ ਦੇਣ ਦੇ ਦੋਸ਼ ਵਿਚ ਥਾਣਾ ਮੱਖੂ ਦੀ ਪੁਲਸ ਨੇ ਦੋ ਲੋਕਾਂ ਸਮੇਤ ਉਨ•ਾਂ ਦੇ ਗਿਰੋਹ ਦੇ ਹੋਰ ਸਾਥੀਆਂ ਸਮੇਤ 420, 465, 467, 468, 471, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਗੁਰਨੇਕ ਸਿੰਘ ਨੇ ਦੱਸਿਆ ਕਿ ਬਸਤੀ ਸ਼ਾਮੇ ਵਾਲੀ ਦਾਖਲੀ ਜੋਗੇਵਾਲਾ ਦੇ ਰਹਿਣ ਵਾਲੇ ਮੇਜਰ ਸਿੰਘ ਪੁੱਤਰ ਮਲੂਕ ਸਿੰਘ ਨੇ ਦੱਸਿਆ ਕਿ ਉਸ ਨੇ ਐਚ. ਡੀ. ਐਫ. ਸੀ. ਬੈਂਕ ਤੋਂ ਇਕ ਬੀਮਾ ਕਰਾਇਆ ਹੋਇਆ ਸੀ। ਮੇਜਰ ਸਿੰਘ ਨੇ ਦੱਸਿਆ ਕਿ ਜਿਸ ਦੀ 50 ਹਜ਼ਾਰ ਰੁਪਏ ਦੀ ਕਿਸ਼ਤ ਰਹਿੰਦੀ ਸੀ। ਉਸ ਨੇ ਦੱਸਿਆ ਕਿ ਰੇਖਾ ਰਾਣੀ ਪਤਨੀ ਪ੍ਰਵੀਨ ਕੁਮਾਰ ਵਾਸੀ 34/873 ਸਿਵਲ ਲਾਇਨ ਛੋਟੀ ਪੁਲੀ ਚੰਦਰ ਨਗਰ ਲੁਧਿਆਣਾ, ਸੁਰਿੰਦਰ ਕੁਮਾਰ ਪੁੱਤਰ ਰਮੇਸ਼ ਲਾਲ ਵਾਸੀ ਚੰਦਰ ਮੋਹਂਨ ਕਾਲੌਲੀ ਲੁਧਿਆਣਾ ਅਤੇ ਇਨ•ਾਂ ਦੇ ਗਿਰੋਹ ਦੇ ਹੋਰ ਸਾਥੀ ਉਸ ਦੇ ਘਰ ਗਏ ਤੇ ਬੀਮੇ ਦੀ ਕਿਸ਼ਤ ਦੇ 50 ਹਜ਼ਾਰ ਰੁਪਏ ਲੈ ਕੇ ਉਸ ਨੂੰ ਬੀਮੇ ਦੀ ਕਿਸ਼ਤ ਦੀ ਜਾਅਲੀ ਰਸੀਦ ਦੇ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਗੁਰਨੇਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਮੇਜਰ ਸਿੰਘ ਦੇ ਬਿਆਨਾਂ ਤੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।