Ferozepur News
ਐਂਟੀ ਕਰੋਨਾ ਟਾਸਕ ਫੋਰਸ ਨੇ ਰਾਸ਼ਟਰੀ ਸਵੈ ਇਛਤ ਖ਼ੂਨਦਾਨ ਦਿਵਸ ਮਨਾਇਆ
ਸੀਨੀਅਰ ਸਿਟੀਜ਼ਨ ਕੌਸਲ ਦੇ ਮੈਂਬਰਾਂ ਨਾਲ ਮਨਾਇਆ ਅੰਤਰਰਾਸ਼ਟਰੀ ਬਜ਼ੁਰਗ ਦਿਵਸ
ਐਂਟੀ ਕਰੋਨਾ ਟਾਸਕ ਫੋਰਸ ਨੇ ਰਾਸ਼ਟਰੀ ਸਵੈ ਇਛਤ ਖ਼ੂਨਦਾਨ ਦਿਵਸ ਮਨਾਇਆ ।
ਸੀਨੀਅਰ ਸਿਟੀਜ਼ਨ ਕੌਸਲ ਦੇ ਮੈਂਬਰਾਂ ਨਾਲ ਮਨਾਇਆ ਅੰਤਰਰਾਸ਼ਟਰੀ ਬਜ਼ੁਰਗ ਦਿਵਸ ।
ਫਿਰੋਜ਼ਪੁਰ ( ) 01 ਅਕਤੂਬਰ ਦਾ ਦਿਨ ਰਾਸ਼ਟਰੀ ਸਵੈ ਇੱਛਕ ਖ਼ੂਨਦਾਨ ਦਿਵਸ ਵਜੋਂ ਅਤੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਦੀ ਮਹੱਤਤਾ ਨੂੰ ਸਮਝਦੇ ਹੋਏ ਐਂਟੀ ਕਰੋਨਾ ਟਾਸਕ ਫੋਰਸ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਬਲੱਡ ਬੈਂਕ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਇਹ ਦਿਨ ਪ੍ਰਧਾਨ ਅਸ਼ੋਕ ਬਹਿਲ ਦੀ ਅਗਵਾਈ ਵਿੱਚ ਖੂਨਦਾਨ ਪ੍ਰਤੀ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਨਾਇਆ ਗਿਆ ਅਤੇ ਬਲੱਡ ਬੈਂਕ ਦੇ ਸਮੂਹ ਸਟਾਫ਼ ਨੂੰ ਉਨ੍ਹਾਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਅਤੇ ਡੇਂਗੂ ਦੀ ਵੱਧਦੀ ਬੀਮਾਰੀ ਦੌਰਾਨ ਕੀਤੇ ਸ਼ਲਾਘਾਯੋਗ ਕੰਮਾਂ ਲਈ ਵਿਸ਼ੇਸ਼ ਤੌਰ ਤੇ ਕਰੋਨਾ ਵਾਰੀਅਰਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।
ਸੰਸਥਾ ਦੇ ਅਹੁਦੇਦਾਰ ਡਾ. ਸਤਿੰਦਰ ਸਿੰਘ ,ਸੋਹਨ ਸਿੰਘ ਸੋਢੀ ,ਸੂਰਜ ਮਹਿਤਾ ਅਤੇ ਵਿਪੁਲ ਨਾਰੰਗ ਨੇ ਖੂਨਦਾਨ ਪ੍ਰਤੀ ਸਮਾਜ ਨੂੰ ਜਾਗਰੂਕ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਦੱਸਿਆ । ਭਾਰਤ ਵਰਗੇ ਦੇਸ਼ ਵਿੱਚ ਸਿਰਫ਼ 01 ਪ੍ਰਤੀਸ਼ਤ ਲੋਕ ਹੀ ਖੂਨਦਾਨ ਮੁਹਿੰਮ ਨਾਲ ਜੁੜੇ ਹਨ, ਜਦਕਿ ਖ਼ੂਨ ਦੀ ਮੰਗ ਦਿਨ ਬਦਿਨ ਵੱਧ ਰਹੀ ਹੈ। ਖੂਨ ਦਾ ਕੋਈ ਬਦਲ ਵੀ ਨਹੀਂ ਹੈ ,ਸਿਰਫ ਮਨੁੱਖ ਦੁਆਰਾ ਹੀ ਇਸ ਦੀ ਪੂਰਤੀ ਕੀਤੀ ਜਾ ਸਕਦੀ ਹੈ ।
ਬਲੱਡ ਬੈਂਕ ਇੰਚਾਰਜ ਡਾ.ਸੁਸ਼ਮਾ ਸੇਠੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਸਮਾਜ ਸੰਸਥਾਵਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ । ਉਨ੍ਹਾਂ ਨੇ ਖੂਨ ਵੇਚਣ ਵਾਲੇ ਲੋਕਾਂ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਇਨ੍ਹਾਂ ਤੋਂ ਖਰੀਦੇ ਖੂਨ ਮਰੀਜ਼ ਨੂੰ ਲਗਾਉਣ ਦੇ ਨੁਕਸਾਨ ਬਾਰੇ ਵੀ ਜਾਣਕਾਰੀ ਦਿੱਤੀ ।
ਇਸ ਉਪਰੰਤ ਸੀਨੀਅਰ ਸਿਟੀਜਨ ਕੌਂਸਲ ਦੇ ਮੈਂਬਰਾਂ ਨਾਲ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ।
ਅਸ਼ੋਕ ਬਹਿਲ ਨੇ ਬਜ਼ੁਰਗ ਦਿਵਸ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਜ਼ੁਰਗ ਸਾਡੇ ਅਤੇ ਸਮਾਜ ਦਾ ਸਰਮਾਇਆ ਹਨ ਸਾਨੂੰ ਇਨ੍ਹਾਂ ਦੀ ਜ਼ਿੰਦਗੀ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਇਸ ਮੌਕੇ ਸੀਨੀਅਰ ਸੀਟੀਜਨ ਓਮ ਪ੍ਰਕਾਸ਼ ਬਜਾਜ ਜਿਨ੍ਹਾਂ ਦੀ ਉਮਰ 86 ਸਾਲ ਦੇ ਬਾਵਜੂਦ ਵੀ ਚੁਸਤ ਫੁਰਤੀ ਕਾਇਮ ਰੱਖਦੇ ਹੋਏ ਖੇਡਾਂ ਵਿੱਚ ਅਨੇਕਾਂ ਮੈਡਲ ਜਿੱਤ ਕੇ ਲਿਆਉਂਦੇ ਹਨ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ।
ਪ੍ਰਧਾਨ ਪੀ ਡੀ ਸ਼ਰਮਾ ਅਤੇ ਮਦਨ ਲਾਲ ਤਿਵਾੜੀ ਚੇਅਰਮੈਨ ਨੇ ਟਾਸਕ ਫੋਰਸ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਧੰਨਵਾਦ ਕੀਤਾ ।
ਇਸ ਮੌਕੇ ਸੁਨੀਲ ਮੋਂਗਾ, ਮੋਹਿਤ ਬਾਂਸਲ, ਰੋਟੇਰੀਅਨ ਕਮਲ ਸ਼ਰਮਾ ,ਵਿਪੁਲ ਨਾਰੰਗ,ਸੁਮਿਤ ਸ਼ਰਮਾ, ਨਿਤਿਨ ਜੇਤਲੀ ਪ੍ਰਧਾਨ ਹੈਲਪਿੰਗ ਹੈਡਸ, ਮਨੋਜ ਗਰੋਵਰ,ਭੁਪੇਸ਼ ਚੋਪੜਾ , ਮੁਕੇਸ਼ ਕੁਮਾਰ , ਵੰਦਨਾ,ਸਵਿਤਾ ,ਰਮਨਦੀਪ ਕੋਰ ਤੋਂ ਇਲਾਵਾ ਬਲੱਡ ਬੈਂਕ ਦਾ ਸਮੂਹ ਸਟਾਫ਼ ਅਤੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰ ਵਿਸ਼ੇਸ਼ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।