Ferozepur News

ਊਧਮ ਸਿੰਘ ਦਾ 85ਵਾਂ ਸ਼ਹੀਦੀ ਦਿਹਾੜਾ 31 ਨੂੰ 85ਵਾ ਸ਼ਹੀਦੀ ਦਿਹਾੜਾ ਮਿਤੀ 31 ਜੁਲਾਈ 2024

ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ 85ਵਾ ਸ਼ਹੀਦੀ ਦਿਹਾੜਾ  31 ਜੁਲਾਈ  ਨੂੰ ਸ਼ਹੀਦ ਊਧਮ ਸਿੰਘ ਭਵਨ ਪਿੰਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ 

ਊਧਮ ਸਿੰਘ ਦਾ 85ਵਾਂ ਸ਼ਹੀਦੀ ਦਿਹਾੜਾ 31 ਨੂੰ 85ਵਾ ਸ਼ਹੀਦੀ ਦਿਹਾੜਾ ਮਿਤੀ 31 ਜੁਲਾਈ 2024

ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ 85ਵਾ ਸ਼ਹੀਦੀ ਦਿਹਾੜਾ  31 ਜੁਲਾਈ  ਨੂੰ ਸ਼ਹੀਦ ਊਧਮ ਸਿੰਘ ਭਵਨ ਪਿੰਡ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ

ਫਿਰੋਜ਼ਪੁਰ, 28-7-2024 : ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ 85ਵਾ ਸ਼ਹੀਦੀ ਦਿਹਾੜਾ ਮਿਤੀ 31 ਜੁਲਾਈ 2024 ਦਿਨ ਬੁੱਧਵਾਰ ਨੂੰ ਸ਼ਹੀਦ ਊਧਮ ਸਿੰਘ ਭਵਨ ਪਿੰਡ ਰਾਮੇ ਵਾਲਾ, ਹਾਕੇ ਵਾਲਾ, ਨੇੜੇ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਰਜਿ. ਫਿਰੋਜ਼ਪੁਰ ਦੇ ਪ੍ਰਧਨ ਭਗਵਾਨ ਸਿੰਘ ਸਾਮਾ ਤੇ ਐਡਵੋਕੇਟ ਬਲਜੀਤ ਸਿੰਘ ਕੰਬੋਜ , ਗੁਰਭੇਜ ਸਿੰਘ ਟਿੱਬੀ ਨੇ ਦੱਸਿਆ ਕਿ ਸ਼ਹੀਦ- ਏ-ਆਜ਼ਮ ਊਧਮ ਸਿੰਘ ਦਾ ਸ਼ਹੀਦੀ ਸਮਾਗਮ ਫਿਰੋਜ਼ਪੁਰ ਵਿਖੇ 31 ਜੁਲਾਈ 2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

ਜਿਸ ਵਿਚ ਢਾਡੀ ਜਥਾ ਗਿਆਨੀ ਮਿਲਖਾ ਸਿੰਘ (ਮੌਜੀ) ਅਤੇ ਭਾਈ ਬੋਹੜ ਸਿੰਘ ਬਾਰੇ ਕੇ ਆਈਆ ਸੰਗਤਾਂ ਨੂੰ ਸ਼ਹੀਦ ਦੀ ਸ਼ਹੀਦੀ ਅਤੇ ਜੀਵਨ ਬਾਰੇ ਚਾਨਣਾ ਪਾਉਣਗੇ।

ਉਨ੍ਹਾਂ ਦੱਸਿਆ ਕਿ ਸ਼ਹੀਦੀ ਸਮਾਗਮ ਵਿੱਚ ਸਮੂਹ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਕਿ ਇਸ ਸਮਾਗਮ ਵਿਚ ਹਿੱਸਾ ਲੈਣ। ਕਮੇਟੀ ਆਗੂਆ ਨੇ ਆਖਿਆ ਕਿ ਜੋ ਕੌਮਾ ਆਪਣੇ ਸ਼ਹੀਦਾ ਦੇ ਦਿਹਾੜੇ ਮਨਾਉਣੇ ਭੁੱਲ ਜਾਂਦੀਆਂ ਹਨ, ਉਹਨਾਂ ਦੇ ਵਜੂਦ ਇਤਿਹਾਸ ਵਿੱਚ ਛੇਤੀ ਹੀ ਖਤਮ ਹੋ ਜਾਦੇ ਹਨ। ਇਸ ਕਰਕੇ ਇਲਾਕੇ ਭਰ ਦੀਆਂ ਸੰਗਤਾਂ ਪੂਰੀ ਸ਼ਰਧਾ ਤੇ ਉਤਸਾਹ ਨਾਲ ਸ਼ਹੀਦੀ ਸਮਾਗਮ ਵਿੱਚ ਪਹੁੰਚਣ।

Related Articles

Leave a Reply

Your email address will not be published. Required fields are marked *

Back to top button