ਈ-ਸਰੋਤ ਦੀ ਵਰਤੋਂ ਵਿੱਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਨੇ ਮਾਰੀ ਬਾਜੀ
ਦੇਸ਼ ਭਰ ਦੇ 30,000 ਤੋਂ ਵੱਧ ਕਾਲਜਾਂ ਵਿੱਚੋਂ ਅੱਠਵਾਂ ਸਥਾਨ, ਚੋਟੀ ਦੇ 10 ਕਾਲਜਾਂ ਦੀ ਸੂਚੀ ਵਿੱਚ ਉੱਤਰੀ ਭਾਰਤ ਦਾ ਇੱਕੋ ਇੱਕ ਕਾਲਜ
ਈ-ਸਰੋਤ ਦੀ ਵਰਤੋਂ ਵਿੱਚ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਨੇ ਮਾਰੀ ਬਾਜੀ
ਦੇਸ਼ ਭਰ ਦੇ 30,000 ਤੋਂ ਵੱਧ ਕਾਲਜਾਂ ਵਿੱਚੋਂ ਅੱਠਵਾਂ ਸਥਾਨ, ਚੋਟੀ ਦੇ 10 ਕਾਲਜਾਂ ਦੀ ਸੂਚੀ ਵਿੱਚ ਉੱਤਰੀ ਭਾਰਤ ਦਾ ਇੱਕੋ ਇੱਕ ਕਾਲਜ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਅਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਹੇਠ ਸੰਸਥਾ ਦਿਨ-ਰਾਤ ਤਰੱਕੀ ਕਰ ਰਹੀ ਹੈ | ਇਸੇ ਕੜੀ ਵਿੱਚ ਦੇਵ ਸਮਾਜ ਕਾਲਜ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਹਾਸਿਲ ਕੀਤਾ ਹੈ। ਦੇਵ ਸਮਾਜ ਕਾਲਜ ਨੇ ਈ-ਸੋਧਾਂ ਦੀ ਵਰਤੋਂ ਵਿੱਚ ਦੇਸ਼ ਭਰ ਵਿੱਚ ਅੱਠਵਾਂ ਸਥਾਨ ਹਾਸਲ ਕਰਕੇ ਆਪਣੀ ਸਫ਼ਲਤਾ ਦਾ ਸਬੂਤ ਦਿੱਤਾ ਹੈ। ਦੇਵ ਸਮਾਜ ਕਾਲਜ ਅਪ੍ਰੈਲ ਦੇ ਮਹੀਨੇ ਲਈ ਜਾਰੀ ਕੀਤੇ ਗਏ INFILBNET N-List ਪ੍ਰੋਗਰਾਮ ਦੇ ਸਿਖਰਲੇ 10 ਉਪਭੋਗਤਾ ਕਾਲਜਾਂ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਉੱਤਰੀ ਭਾਰਤ ਦਾ ਇੱਕੋ ਇੱਕ ਕਾਲਜ ਹੈ।
ਜ਼ਿਕਰਯੋਗ ਹੈ ਕਿ ਐਨ-ਲਿਸਟ ਦਾ ਸੰਚਾਲਨ INLIFLIBNET (ਜਾਣਕਾਰੀ ਅਤੇ ਲਾਇਬ੍ਰੇਰੀ ਨੈੱਟਵਰਕ) ਗਾਂਧੀਨਗਰ, ਗੁਜਰਾਤ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ 6000 ਤੋਂ ਵੱਧ ਈ-ਜਰਨਲਾਂ ਅਤੇ 3 ਲੱਖ ਤੋਂ ਵੱਧ ਈ-ਕਿਤਾਬਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਦੇ ਜ਼ਰੀਏ, ਉਪਯੋਗਕਰਤਾ ਵੱਖ-ਵੱਖ ਤਰ੍ਹਾਂ ਅਧਿਐਨ ਸਮੱਗਰੀ ਨੂੰ ਕਾਲਜ ਪ੍ਰਾਂਗਣ ਦੇ ਨਾਲ-ਨਾਲ ਘਰ ਬੈਠੇ ਵੀ ਉਪਯੋਗ ਕਰ ਸਕਦੇ ਹਨ । ਵਰਤਮਾਨ ਸਮੇਂ ਵਿੱਚ ਦੇਵ ਸਮਾਜ ਕਾਲਜ ਦੇ 120 ਤੋਂ ਵੱਧ ਅਧਿਆਪਕ ਅਤੇ ਵਿਦਿਆਰਥੀ ਇਸ ਸਹੂਲਤ ਦੀ ਵਰਤੋਂ ਕਰ ਰਹੇ ਹਨ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਸਫ਼ਲਤਾ ‘ਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਾਲਜ ਦੇ ਲਾਇਬ੍ਰੇਰੀਅਨ ਅਨੂਪ ਸਿੰਘ ਅਤੇ ਸਮੂਹ ਸਟਾਫ਼ ਨੂੰ ਐਨ-ਲਿਸਟ ਪ੍ਰੋਗਰਾਮ ਦੇ ਸਫ਼ਲ ਸੰਚਾਲਨ ‘ਤੇ ਵਧਾਈ ਦਿੱਤੀ | ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।