Ferozepur News

ਇੱਟਾਂ ਦੇ ਭੱਠਿਆਂ ਤੇ ਆਪ ਜਾ ਕੇ ਉੱਥੇ ਕੰਮ ਕਰਦੇ ਮਜਦੂਰਾਂ ਦੇ ਬੱਚਿਆਂ ਦੀ ਪਹਿਚਾਣ ਕੀਤੀ, ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਕਾਰਜ ਸ਼ੁਰੂ ਕਰਵਾ ਦਿੱਤਾ – ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ

ਇੱਟਾਂ ਦੇ ਭੱਠਿਆਂ ਤੇ ਆਪ ਜਾ ਕੇ ਉੱਥੇ ਕੰਮ ਕਰਦੇ ਮਜਦੂਰਾਂ ਦੇ ਬੱਚਿਆਂ ਦੀ ਪਹਿਚਾਣ ਕੀਤੀ, ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਕਾਰਜ ਸ਼ੁਰੂ ਕਰਵਾ ਦਿੱਤਾ - ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ

 

ਇੱਟਾਂ ਦੇ ਭੱਠਿਆਂ ਤੇ ਆਪ ਜਾ ਕੇ ਉੱਥੇ ਕੰਮ ਕਰਦੇ ਮਜਦੂਰਾਂ ਦੇ ਬੱਚਿਆਂ ਦੀ ਪਹਿਚਾਣ ਕੀਤੀ, ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਕਾਰਜ ਸ਼ੁਰੂ ਕਰਵਾ ਦਿੱਤਾ – ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ

ਫਿਰੋਜ਼ਪੁਰ, 20 ਫਰਵਰੀ, 2023: ਅੱਜ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਵੀਰਇੰਦਰ ਅਗਰਵਾਲ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਇੱਕ ਕੰਪੇਨ ਅੰਧੇਰੋਂ ਸੇ ਉਜਾਲੇ ਕੀ ਓਰ ਕੰਪੇਨ ਦੀ ਸ਼ੁਰੂਆਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਿਸ ਏਕਤਾ ਉੱਪਲ ਸੀ. ਜੇ. ਐੱਮ. ਰਾਹੀਂ ਚਲਾਈ ਗਈ ਸੀ । ਇਸ ਵਿੱਚ ਮਿਸ ਏਕਤਾ ਉੱਪਲ ਜੀ ਨੇ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਪੁਲ ਦੇ ਨਾਲ ਆਪਣੇ ਦਫ਼ਤਰ ਦੇ ਪੈਨਲ ਐਡਵੋਕੇਟਾਂ ਰਾਹੀਂ ਸਲੱਮ ਏਰੀਏ ਤੇ ਇੱਟਾਂ ਦੇ ਭੱਠਿਆਂ ਤੇ ਕੰਮ ਕਰਦੇ ਬੱਚਿਆਂ ਦੀ ਸੂਚੀ ਤਿਆਰ ਕੀਤੀ ਜਿਹੜੇ ਕਿ ਸਕੂਲ ਨਹੀਂ ਜਾ ਰਹੇ ਸਨ, ਨੂੰ ਸਕੂਲ ਭੇਜਣ ਦਾ ਕੰਮ ਹੱਥ ਵਿੱਚ ਲਿਆ ।

ਇਸ ਤੋਂ ਬਾਅਦ ਸੀ. ਜੇ. ਐੱਮ ਮੈਡਮ ਏਕਤਾ ਉੱਪਲ ਜੀ ਨੇ ਆਪਣੇ ਨਾਲ ਦਫ਼ਤਰ ਦੇ ਪੈਨਲ ਐਡਵੋਕੇਟਾਂ ਨੂੰ ਲੈ ਕੇ ਫਿਰੋਜ਼ਪੁਰ ਦੇ 52 ਦੇ ਸਾਰੇ ਇੱਟਾਂ ਦੇ ਭੱਠਿਆਂ ਤੇ ਆਪ ਜਾ ਕੇ ਉੱਥੇ ਕੰਮ ਕਰਦੇ ਮਜਦੂਰਾਂ ਦੇ ਬੱਚਿਆਂ ਦੀ ਪਹਿਚਾਣ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮਝਾਇਆ ਕਿ ਸਿੱਖਿਆ ਹਰ ਇੱਕ ਇਨਸਾਨ ਦਾ ਮੁੱਢਲਾ ਅਧਿਕਾਰ ਹੈ ਸੋ ਤੁਹਾਡੇ ਬੱਚਿਆਂ ਦੀ ਸਿੱਖਿਆ ਦੀ ਵੀ ਇਸ ਦੇਸ਼ ਨੂੰ ਬਹੁਤ ਲੋੜ ਹੈ । ਸੋ ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਸਕੂਲ ਜ਼ਰੂਰ ਭੇਜੋ ਤਾਂ ਜ਼ੋ ਉਹ ਸਿੱਖਿਆ ਤੋਂ ਵਾਂਝੇ ਨਾ ਰਹਿ ਜਾਣ ਅਤੇ ਉਨ੍ਹਾਂ ਨੂੰ ਬਾਲ ਮਜਦੂਰੀ ਦੇ ਖਿਲਾਫ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਵੀ ਬਚਣ ਲਈ ਪ੍ਰੇਰਿਤ ਕੀਤਾ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਉਨ੍ਹਾਂ ਲਗਭਗ 1000 ਬੱਚਿਆਂ ਦੀ ਸੂਚੀ ਤਿਆਰ ਕਰਕੇ ਸਿੱਖਿਆ ਵਿਭਾਗ ਪ੍ਰਾਇਮਰੀ ਸ਼੍ਰੀ ਰਾਜੀਵ ਕੁਮਾਰ ਜੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਸਬੰਧਤ ਬੱਚਿਆਂ ਦੇ ਦਾਖਲੇ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ।

ਇਸ ਕੰਪੇਨ ਦੇ ਰਾਹੀਂ ਉਪਰੋਕਤ ਬੱਚਿਆਂ ਦੀ ਪਛਾਣ ਕਰਕੇ ਇਨ੍ਹਾਂ ਬੱਚਿਆਂ ਦੀ ਲਿਸਟ ਜਿਲ੍ਹਾ ਸਿੱਖਿਆ ਵਿਭਾਗ ਪ੍ਰਾਇਮਰੀ ਨੂੰ ਭੇਜ ਕੇ 30 ਬੱਚਿਆਂ ਨੂੰ ਪਹਿਲਾਂ ਅਤੇ ਹੁਣ ਫਰਵਰੀ ਮਹੀਨੇ ਵਿੱਚ 116 ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਕਾਰਜ ਸ਼ੁਰੂ ਕਰਵਾ ਦਿੱਤਾ ਹੈ ।

Related Articles

Leave a Reply

Your email address will not be published. Required fields are marked *

Back to top button