ਆਪ ਉਮੀਦਵਾਰ ਮਲਕੀਤ ਥਿੰਦ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਤੇ ਕੀਤੀਆ ਫੁੱਲ ਮਲਾਵਾ ਭੇਟ
ਗੁਰੂਹਰਸਹਾਏ 26 ਦਸੰਬਰ – ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੇ 21 ਸਾਲਾ ਬਾਅਦ ਲੰਡਨ ਚ ਜਾ ਕੇ ਬਦਲਾ ਲੈਣ ਵਾਲੇ ਦੇਸ਼ ਦੇ ਮਹਾਨ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੋਕੇ ਅੱਜ ਗੋਲੂ ਕਾ ਮੌੜ ਦੇ ਸ਼ਹੀਦ ਊਧਮ ਪਾਰਕ ਚ ਲੱਗੇ ਸ਼ਹੀਦ ਊਧਮ ਸਿੰਘ ਦੇ ਆਦਮਕੱਦ ਬੁੱਤ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਥਿੰਦ ਨੇ ਆਪਣੀ ਟੀਮ ਸਮੇਤ ਪੁੱਜ ਕੇ ਸ਼ਹੀਦ ਨੂੰ ਹਾਰ ਪਾਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸ਼ਹੀਦ ਊਧਮ ਸਿੰਘ ਜਿੰਦਾਬਾਦ , ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਦੇ ਨਾਅਰੇ ਲਗਾਏ । ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਮਲਕੀਤ ਥਿੰਦ ਨੇ ਕਿਹਾ ਕਿ ਜੋ ਕੋਮਾਂ ਸ਼ਹੀਦਾ ਨੂੰ ਭੁੱਲ ਜਾਦੀਆਂ ਹਨ ਉਹ ਤਰੱਕੀ ਨਹੀ ਕਰਦੀਆਂ ਸਾਡੇ ਮਹਾਨ ਸ਼ਹੀਦਾ ਦੀ ਕੁਰਬਾਨੀ ਸਦਕਾ ਅਸੀ ਅਜਾਦ ਦੇਸ਼ ਦੇ ਵਾਸੀ ਹੈ ਪਰ ਅੱਜ 70 ਸਾਲ ਦੇ ਕਰੀਬ ਅਜਾਦ ਹੋਏ ਦੇਸ਼ ਦੇ ਲੋਕ ਗੰਦੀ ਰਾਜਨੀਤੀ ਕਾਰਨ ਅਜਾਦੀ ਦਾ ਨਿੱਘ ਨਹੀ ਮਾਣਰਹੇ ਹਜਾਰਾ ਲੋਕ ਅੱਜ ਵੀ ਆਪਣੀਆਂ ਮੁੱਢਲੀਆਂ ਸਹੂਲਤਾ ਤੋ ਵਾਝੇ ਹਨ ਜੇਕਰ ਪਿੰਡਾ ਚ ਡਿਸਪੈਸਰੀਆਂ ਹਨ ਉੱਥੇ ਡਾਕਟਰ ਨਹੀ ਜੇਕਰ ਡਾਕਟਰ ਹਨ ਦਵਾਈਆਂ ਨਹੀ ਤੇ ਲੋਕਾ ਨੂੰ ਅੱਜ ਵੀ ਆਪਣੇ ਕੰਮਾਕਾਜਾ ਲਈ ਭ੍ਰਿਸਟ ਅਧਿਕਾਰੀਆ ਤੇ ਨੇਤਾਵਾ ਦੇ ਤਰਲੇ ਕੱਢਣੇ ਪੈਦੇ ਹਨ । ਉਨਾ ਕਿਹਾ ਕਿ ਸਾਡੇ ਸ਼ਹੀਦਾ ਨੇ ਇਸ ਲਈ ਦੇਸ਼ ਅਜਾਦ ਨਹੀ ਕਰਵਾਇਆ ਕਿ ਇਥੇ ਲੋਕਾ ਦੇ ਜਵਾਨ ਪੁੱਤ ਨਸ਼ਿਆ ਨਾਲ ਮਰਨ ਤੇ ਕਿਸਾਨ ਕਰਜੇ ਥੱਲੇ ਦੱਬ ਕੇ ਸਲਫਾਸ ਦੀਆ ਗੋਲੀਆ ਤੇ ਦਰੱਖਤਾ ਨਾਲ ਫਾਹੇ ਲੈਣ ਸ਼ਹੀਦਾ ਨੇ ਦੇਸ਼ ਤਾ ਅਜਾਦ ਕਰਵਾਇਆ ਸੀ ਕਿ ਸਾਰੇ ਦੇਸ਼ ਵਾਸੀ ਬਰਾਬਰ ਦੀਆ ਸਹੂਲਤਾ ਲੈਣ ਤੇ ਦੇਸ਼ ਦੀ ਅਜਾਦੀ ਦਾ ਨਿੱਘ ਮਾਣ ਸਕਣ । ਇਸ ਮੋਕੇ ਉਹਨਾ ਨਾਲ ਤਿਲਕ ਰਾਜ ਕੰਬੋਜ ਪ੍ਰਧਾਨ ਕੰਬੋਜ ਯੂਥ ਮਹਾਸਭਾ ਪੰਜਾਬ , ਅਸ਼ੋਕ ਕੁਮਾਰ , ਵਿਜੈ ਥਿੰਦ ਕਲੱਬ ਪ੍ਰਧਾਨ , ਸਤਪਾਲ ਥਿੰਦ ਪ੍ਰੈਸ ਸੂਬਾ ਪ੍ਰੈਸ ਸਕੱਤਰ ਕੰਬੋਜ ਯੂਥ ਮਹਾਸਭਾ ਪੰਜਾਬ ,ਡਾ ਉਮ ਪ੍ਰਕਾਂਸ਼ , ਭਗਤ ਸੋਮ ਨਾਥ ,ਧੀਰਜ ਸ਼ਰਮਾ , ਜਸਵਿੰਦਰ ਸਿੰਘ, ਤੋ ਇਲਾਵਾ ਅੋਰਤਾ ਵੀ ਵੱਡੀ ਗਿਣਤੀ ਚ ਹਾਜਰ ਸਨ ।