News

ਅੱਜ ਵੀ ਕਾਨੂੰਨ ਅਮੀਰਾ ਅਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਦੀ ਕਠ ਪੁਤਲੀ ਬਣ ਕੇ ਰਹਿ ਗਿਆ ਹੈ: ਪ੍ਰੈਸ ਕਲੱਬ ਫਿਰੋਜ਼ਪੁਰ

ਅੱਜ ਵੀ ਕਾਨੂੰਨ ਅਮੀਰਾ ਅਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਦੀ ਕਠ ਪੁਤਲੀ ਬਣ ਕੇ ਰਹਿ ਗਿਆ ਹੈ: ਪ੍ਰੈਸ ਕਲੱਬ ਫਿਰੋਜ਼ਪੁਰ


ਫਿਰੋਜ਼ਪੁਰ 27 ਦਸੰਬਰ, 2019:  (): ਅੱਜ ਵੀ ਕਾਨੂੰਨ ਅਮੀਰਾ ਅਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਪੰਜਾਬ ਵਿਚ ਜੰਗਲ ਦਾ ਰਾਜ ਬਣ ਗਿਆ ਹੈ। ਇਸੇ ਕਾਰਨ ਨੌਜਵਾਨ ਲੜਕੇ ਲੜਕੀਆਂ ਲਗਾਤਾਰ ਬਾਹਰ ਜਾ ਰਹੇ ਹਨ, ਉਥੇ ਘੱਟੋ ਘੱਟ ਕਾਨੂੰਨ ਸਭ ਲਈ ਬਰਾਬਰ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਚ ਪੱਤਰਕਾਰਾਂ ਦੀ ਮੀਟਿੰਗ ਹੋਈ। ਜਿਸ ਵਿਚ ਉਨ੍ਹਾਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ, ਉਥੇ ਰਾਜਨੀਤਿਕ ਲੋਕ ਅਤੇ ਅਮੀਰ ਲੋਕ ਪ੍ਰੈਸ ਦਾ ਗਲਾ ਘੁੱਟ ਰਹੇ ਹਨ ਅਤੇ ਹਮੇਸ਼ਾ ਪ੍ਰੈਸ ਨੂੰ ਲਗਾਤਾਰ ਦੁਬਾਇਆ ਜਾ ਰਿਹਾ ਹੈ ਅਤੇ ਪੱਤਰਕਾਰਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹ ਵਿਚ ਭੇਜਿਆ ਜਾਂਦਾ ਹੈ। ਗੱਲ ਪੱਤਰਕਾਰ ਦੀ ਨਹੀਂ ਬਲਕਿ ਮਾੜੇ ਅਤੇ ਕਮਜ਼ੋਰ ਲੋਕਾਂ ਤੇ ਪੁਲਿਸ ਝੂਠੇ ਮੁਕੱਦਮੇ ਦਰਜ ਕਰਕੇ ਹਜ਼ਾਰਾਂ ਲੋਕ ਜੇਲ੍ਹ ਵਿਚ ਬੈਠੇ ਹਨ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਇਕ ਪਾਸੇ ਪੰਜਾਬ ਸਰਕਾਰ ਤਕੜੇ ਤਕੜੇ ਨਾਅਰੇ ਮਾਰ ਰਹੀ ਹੈ ਬੇਟੀ ਬਚਾਓ ਬੇਟੀ ਪੜਾਓ, ਦੂਜੇ ਪਾਸੇ ਲਗਾਤਾਰ ਡਾਕਟਰਾਂ ਵੱਲੋਂ ਭਰੂਣ ਟੈਸਟ ਕੀਤੇ ਜਾਂਦੇ ਹਨ ਬੱਚੀਆਂ ਨੂੰ ਕੁੱਖਾਂ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਇਹੋ ਜਿਹਾ ਇਕ ਮਾਮਲਾ ਫਰੀਦਕੋਟ ਦੇ ਵਿਮਲ ਗਰਗ ਹਸਪਤਾਲ ਦਾ ਹੈ। ਜਿਥੇ ਸ਼ਰੇਆਮ ਭਰੂਣ ਟੈਸਟ ਹੋਇਆ। ਇਹ ਡਾਕਟਰ ਹਰ ਸਾਲ ਵੱਡੇ ਅਫਸਰਾਂ ਅਤੇ ਡਾਕਟਰਾਂ ਨੂੰ ਵਿਦੇਸ਼ ਦੀ ਸੈਰ ਕਰਵਾਉਂਦਾ ਹੈ, ਇਸ ਕਰਕੇ ਕੋਈ ਵੀ ਡਾਕਟਰ ਇਸ ਦੇ ਹਸਪਤਾਲ ਚੈੱਕ ਨਹੀਂ ਕਰਦਾ ਅਤੇ ਉਸ ਦੀ ਵੀਡਿਓ ਬਣਾਈ ਗਈ ਜੋ ਕਿ ਕਿਸੇ ਤਰ੍ਹਾਂ ਜੀ ਨਿਊਜ ਚੈਨਲ ਦੇ ਪੱਤਰਕਾਰ ਗੁਰਦਰਸ਼ਨ ਸਿੰਘ ਕੋਲ ਪਹੁੰਚੀ, ਜਿਸ ਦੀ ਉਸ ਨੇ ਡਾਕਟਰ ਵਿਮਲ ਗਰਗ ਨੂੰ ਪੁੱਛਿਆ ਤਾਂ ਉਸ ਨੇ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਡਾਕਟਰ ਨੇ ਦੱਸਿਆ ਕਿ ਇਹ ਵੀਡਿਓ ਮੇਰੀ ਗੈਰ ਹਾਜ਼ਰੀ ਵਿਚ ਬਣੀ ਹੈ, ਉਸ ਵਕਤ ਮੈਂ ਵਿਦੇਸ਼ ਗਿਆ ਹੋਇਆ ਸੀ, ਜਦਕਿ ਸੱਚਾਈ ਇਹ ਹੈ ਕਿ ਉਸ ਮਸ਼ੀਨ ਨੂੰ ਸਿਰਫ ਤੇ ਸਿਰਫ ਡਾਕਟਰ ਹੀ ਕੋਡ ਵਰਡ ਨਾਲ ਖੋਲ੍ਹ ਸਕਦਾ ਹੈ। ਉਸ ਵੀਡਿਓ ਮੁਤਾਬਿਕ ਇਹ ਵੀਡਿਓ ਡਾਕਟਰ ਉਸ ਵੇਲ ਵਿਦੇਸ਼ ਨਹੀਂ ਗਿਆ ਜਦੋਂ ਦੀ ਵੀਡਿਓ ਬਣੀ ਹੈ ਅਤੇ ਉਸ ਨੂੰ ਆਪਣੇ ਆਪ ਨੂ ਸੇਫ ਕਰਨ ਲਈ ਪੱਤਰਕਾਰ ਤੇ ਆਪਣੇ ਅਸਰ ਰਸੂਖ ਨਾਲ ਝੂਠਾ ਅਤੇ ਬੇਬੁਨਿਆਦ ਪਰਚਾ ਦਰਜ ਕਰਵਾ ਦਿੱਤਾ ਕਿ ਮੇਰੇ ਕੋਲੋਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਹੈ ਜੋ ਕਿ ਸਮੂਹ ਪ੍ਰੈਸ ਕਲੱਬ ਇਸ ਨੂੰ ਸੱਚਾਈ ਤੋਂ ਕੋਹਾਂ ਦੂਰ ਬੇਬਨਿਆਦ ਦੱਸ ਰਹੇ ਹਨ। ਭਾਵੇਂ ਕਿ ਗੁਰਦਰਸ਼ਨ ਸਿੰਘ ਸੰਧੂ ਇਸ ਵੇਲੇ ਜੇਲ੍ਹ ਵਿਚ ਹੈ। ਸਮੂਹ ਪੱਤਰਕਾਰ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਪੰਜਾਬ ਪੁਲਿਸ ਦੇ ਡੀਜੇਪੀ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਨੂੰ ਕਿਸੇ ਹਾਇਰ ਅਥਾਰਟੀ ਤੋਂ ਕਾਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ਅਤੇ ਫਰੀਦਕੋਟ ਦੇ ਡਾ. ਵਿਮਲ ਗਰਗ ਤੇ ਉਸ ਦੇ ਹਸਪਤਾਲ ਤੇ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਸਮੂਹ ਪੱਤਰਕਾਰ ਭਾਈਚਾਰੇ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਹਨ੍ਹੇਰ ਗਰਦੀ ਦੀ ਜਾਂਚ ਨਾ ਕਰਵਾਈ ਤਾਂ ਆਉਣ ਵਾਲੇ ਦਿਨਾਂ ਵਿਚ ਪੱਤਰਕਾਰ ਭਾਈਚਾਰਾ ਸੜਕਾਂ ਤੇ ਆ ਜਾਵੇਗਾ ਅਤੇ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਨੂੰ ਇਨਸਾਫ ਦਿਵਾਉਣ ਲਈ ਤਕੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਜਿਸ ਦੀ ਸਾਰੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Related Articles

Back to top button
Close