ਅੱਜ ਪਿੰਡ ਲੋਹਕੇ ਕਲਾ ਕੋਰੋਨਾ ਟੈਸਟ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਜਥੇਬੰਦੀ ਅਤੇ ਪਿੰਡ ਵਾਸੀਆਂ ਵੱਲੋਂ ਬੇਰੰਗ ਪਿੰਡ ਚੋਂ ਵਾਪਸ ਮੋਡ਼ਿਆ ਗਿਆ… ਲੋਹਕਾ
ਅੱਜ ਪਿੰਡ ਲੋਹਕੇ ਕਲਾ ਕੋਰੋਨਾ ਟੈਸਟ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਜਥੇਬੰਦੀ ਅਤੇ ਪਿੰਡ ਵਾਸੀਆਂ ਵੱਲੋਂ ਬੇਰੰਗ ਪਿੰਡ ਚੋਂ ਵਾਪਸ ਮੋਡ਼ਿਆ ਗਿਆ… ਲੋਹਕਾ
ਫਿਰੋਜ਼ਪੁਰ, 25.11.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਆਰਡੀਨੈਂਸ (ਕਾਲੇ ਕਾਨੂੰਨਾਂ) ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿਚ ਰੇਲ ਲਾਈਨਾਂ ਟੋਲ ਪਲਾਜ਼ਿਆਂ ਤੇ ਸ਼ਾਪਿੰਗ ਮਾਲਾਂ ਅੱਗੇ ਸੰਘਰਸ਼ ਚੱਲ ਰਿਹਾ ਹੈ.
ਪਰ ਸੈਂਟਰ ਦੀ ਮੋਦੀ ਸਰਕਾਰ ਆਪਣੇ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਆਰਡੀਨੈਂਸਾਂ ਵਿੱਚ ਏਨੇ ਲੰਮੇ ਸੰਘਰਸ਼ ਦੇ ਬਾਵਜੂਦ ਵੀ ਇਨ੍ਹਾਂ ਨੂੰ ਰੱਦ ਜਾਂ ਇਨ੍ਹਾਂ ਵਿੱਚ ਸੋਧ ਕਰਨ ਦੀ ਬਜਾਏ ਇਨ੍ਹਾਂ ਨੂੰ ਲਾਗੂ ਕਰਨ ਦੀ ਆਪਣੀ ਜ਼ਿੱਦ ਤੇ ਅੜੀ ਹੋਈ ਹੈ, ਜਿਸ ਕਰਕੇ ਕੇਂਦਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਆਰਥਿਕ ਨਾਕਾਬੰਦੀ ਜਿਵੇਂ ਪੰਜਾਬ ਦੇ ਫੰਡ ਰੋਕਣਾ ਮਾਲ ਗੱਡੀਆਂ ਰੋਕਣਾ ਆਦਿ ਕੀਤਾ ਹੋਇਆ ਹੈ. ਪਰ ਇਹ ਸਭ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਸੰਘਰਸ਼ ਚ ਕੋਈ ਕਮੀ ਨਹੀਂ ਆਈ. ਤੇ ਕਿਸਾਨਾਂ ਨੇ ਦਿੱਲੀ ਘੇਰਨ ਦੇ ਕੀਤੇ ਐਲਾਨ ਤਹਿਤ ਦਿੱਲੀ ਵੱਲ ਨੂੰ ਚਾਲੇ ਪਾਉਣੇ ਸ਼ੁਰੁੂ ਭਰ ਦਿੱਤੇ ਹਨ. ਇਸ ਤਹਿਤ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਹੁਣ ਮੋਦੀ ਸਰਕਾਰ ਵੱਲੋਂ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਲੋਕਾਂ ਦੇ ਜਬਰੀ ਕੋਰੋਨਾ ਟੈਸਟ ਕਰਵਾਉਣ ਦੀ ਚਾਲ ਚੱਲੀ ਜਾ ਰਹੀ ਹੈ. ਜਿਸ ਤਹਿਤ ਅੱਜ ਪਿੰਡ ਲਹੁਕੇ ਕਲਾਂ ਵਿਖੇ ਕੋਰੋਨਾ ਟੇੈਸਟ ਕਰਨ ਦੂਜੀ ਵਾਰ ਟੀਮ ਭੇਜੀ ਗਈ.
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਬਲਵਿੰਦਰ ਸਿੰਘ ਜ਼ੋਨ ਪ੍ਰਧਾਨ ਜ਼ੀਰਾ ਨੇ ਦੱਸਿਆ ਕਿ ਅੱਜ ਪਿੰਡ ਲਹੁਕੇ ਕਲਾਂ ਵਿਖੇ ਸਿਹਤ ਵਿਭਾਗ ਦੀ ਟੀਮ ਦੂਸਰੀ ਵਾਰ ਟੈਸਟ ਕਰਨ ਪਹੁੰਚੀ .ਜਿਸ ਵਿਚ ਡਾ ਪਵਿੱਤਰ ਜੋਤ ਫ਼ਿਰੋਜ਼ਸ਼ਾਹ,ਗੁਰਪਾਲ ਸਿੰਘ ਮਮਦੋਟ, ਵਿਕਰਮਜੀਤ ਸਿੰਘ ਬਲਾਕ ਐਜੂਕੇਟਰ ਪੀ ਐੱਸ ਸੀ ਕੱਸੋਆਣਾ ਮੈਡਮ ਸੁਖਵੰਤ ਕੌਰ ਅਤੇ ਹੋਰ ਅਧਿਕਾਰੀ ਟੀਮ ਵਿੱਚ ਸ਼ਾਮਲ ਸਨ.ਜਿਨ੍ਹਾਂ ਦੇ ਸੱਦੇ ਤੇ ਆਂਗਣਵਾਡ਼ੀ ਮੈਡਮ ਜਸਵੀਰ ਕੌਰ ਅਤੇ ਬਲਵਿੰਦਰ ਕੌਰ ਵੀ ਉਥੇ ਮੌਜੂਦ ਸਨ, ਜਿਨ੍ਹਾਂ ਨਾਲ ਕਿਸਾਨ ਆਗੂਆਂ ਦੀ ਇਕ ਘੰਟਾ ਗੱਲਬਾਤ ਚੱਲੀ, ਜਿਸ ਦਾ ਉਨ੍ਹਾਂ ਵੱਲੋਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਜਾ ਸਕਿਆ.
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕੋਲ ਕੋਰੋਨਾ ਟੈਸਟ ਕਰਨ ਲਈ ਅਤੇ ਇਸ ਦੇ ਇਲਾਜ ਲਈ ਅਜੇ ਕੋਈ ਪ੍ਰਬੰਧ ਨਹੀਂ ਹੈ. ਫਿਰ ਇਹ ਟੇੈਸਟ ਕਰਨ ਦਾ ਕੋਈ ਲਾਭ ਨਹੀਂ ਹੈ. ਇਹ ਸਿਰਫ਼ ਕੇਂਦਰ ਸਰਕਾਰ ਦੀ ਚਾਲ ਹੈ ਕਿ ਜਿੰਨ੍ਹਾਂ ਪਿੰਡਾਂ ਵਿੱਚੋਂ ਕਿਸਾਨ ਜਥੇਬੰਦੀਆਂ ਜ਼ਿਆਦਾ ਐਕਟਿਵ ਹਨ.ਉਨ੍ਹਾਂ ਪਿੰਡਾਂ ਚ ਕੋਰੋਨਾ ਟੈਸਟ ਕਰ ਕੇ ਉਨ੍ਹਾਂ ਨੂੰ ਸੀਲ ਕੀਤਾ ਜਾ ਸਕੇ ਤਾਂ ਜੋ ਕਿਸਾਨ ਦਿੱਲੀ ਨਾ ਜਾ ਸਕਣ.ਸਰਕਾਰ ਦੀਆਂ ਇਨ੍ਹਾਂ ਚਾਲਾਂ ਤੋਂ ਕਿਸਾਨ ਹੁਣ ਚੰਗੀ ਤਰ੍ਹਾਂ ਜਾਣੂ ਹੋ ਗਏ ਹਨ ਹੁਣ ਕਿਸਾਨ ਸਰਕਾਰ ਦੀਆਂ ਇਹ ਲੂੰਬੜ ਚਾਲਾਂ ਕਾਮਯਾਬ ਨਹੀਂ ਹੋਣ ਦੇਣਗੇ .ਇਹ ਕਿਸਾਨ ਆਗੂਆਂ ਵੱਲੋਂ ਇਹ ਸਖ਼ਤੀ ਵਿਚ ਕਿਹਾ ਗਿਆ ਕਿ ਪਿੰਡਾਂ ਵਿੱਚ ਕਿਸੇ ਦਾ ਵੀ ਕੋਰੋਨਾ ਟੈਸਟ ਨਹੀਂ ਹੋਣ ਦਿੱਤਾ ਜਾਵੇਗਾ. ਜਿਸ ਵਿੱਚ ਪੂਰੇ ਪਿੰਡ ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ ਤੇ ਕੋਰੋਨਾ ਟੈਸਟ ਕਰਨ ਆਈ ਟੀਮ ਨੂੰ ਪਿੰਡ ਵਿਚੋਂ ਬੇਰੰਗ ਵਾਪਸ ਮੁੜਿਆ ਗਿਆ .
ਇਸ ਮੌਕੇ ਮਹਿਲ ਸਿੰਘ ਪ੍ਰੀਤਮ ਸਿੰਘ ਬਲਵਿੰਦਰ ਸਿੰਘ ਰੇਸ਼ਮ ਸਿੰਘ ਬਲਜੀਤ ਸਿੰਘ ਸੁਰਜੀਤ ਸਿੰਘ ਡਾ ਸੁਖਜਿੰਦਰ ਸਿੰਘ ਗੁਰਦਿਆਲ ਸਿੰਘ ਮਨਜੀਤ ਸਿੰਘ ਆਦਿ ਕਿਸਾਨ ਆਗੂ ਅਤੇ ਪਿੰਡ ਦੇ ਵਸਨੀਕ ਮੌਕੇ ਤੇ ਹਾਜਰ ਸਨ.