ਅਸੂਲ ਮੰਚ ਦੇ ਸੱਦੇ ਤੇ 2000 ਰੁਪਏ ਪੈਨਸ਼ਨ ਲਈ ਪਿੰਡਾਂ ਅੰਦਰ 'ਖੜਕੇ ਥਾਲ'
ਗੁਰੂਹਰਸਹਾਏ, 16 ਅਗਸਤ (ਪਰਮਪਾਲ ਗੁਲਾਟੀ)- ਅਸੂਲ ਮੰਚ ਦੇ ਸੱਦੇ 'ਤੇ ਅਪੰਗ ਲੋਕਾਂ ਦੀ ਪੈਨਸ਼ਨਾਂ ਦੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਜਗਾਉਣ ਲਈ ਅੱਜ ਤੋਂ ਪਿੰਡਾਂ ਅੰਦਰ 'ਥਾਲ ਖੜਕਾਓ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦੀ ਅਗਵਾਈ ਕਰਦਿਆ ਅਸੂਲ ਮੰਚ ਦੇ ਆਗੂਆਂ ਨੇ ਦੱਸਿਆ ਕਿ ਅਪੰਗ ਸੁਅੰਗ ਲੋਕਮੰਚ ਵਲੋਂ 25 ਮਾਰਚ 2018 ਦੀ ਚੌਥੀ ਲੋਕ ਅਧਿਕਾਰ ਰੈਲੀ ਵਿਚ ਫਿਰੋਜਪੁਰ ਵਿਚ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਵਲੋਂ ਆਪਣੇ ਚੋਣ ਵਾਅਦੇ ਪੂਰੇ ਨਾ ਕੀਤੇ ਗਏ ਅਤੇ ਹਰਿਆਣਾ-ਚੰਡੀਗੜ• ਵਾਂਗ ਪੰਜਾਬ ਵਿਚ ਦੋ ਹਜਾਰ ਰੁਪਏ ਮਹੀਨਾ ਪੈਨਸ਼ਨ ਨਾ ਕੀਤੀ ਗਈ ਤਾਂ ਪੰਜਾਬ ਵਿਚ ਲੋਕਾਂ ਦਾ ਸਾਥ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਥਾਲ ਖੜਕਾਇਆ ਜਾਵੇਗਾ। ਇਸ ਅੰਦੋਲਨ ਦੀ ਸ਼ੁਰੂਆਤ ਜਿਲ•ਾ ਫਿਰੋਜਪੁਰ ਦੇ ਬਲਾਕ ਗੁਰੂਹਰਸਹਾਏ ਦੇ ਪਿੰਡ ਨਿਧਾਨਾ, ਕੁੱਤਬਗੜ• ਭਾਟਾ, ਸਰੂਪ ਸਿੰਘ ਵਾਲਾ, ਬਸਤੀ ਮੱਘਰ ਸਿੰਘ ਵਾਲੀ ਆਦਿ ਦਰਜਨਾ ਪਿੰਡਾਂ ਤੋਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਅੰਦੋਲਨ 15 ਅਗਸਤ ਤੋਂ ਸ਼ੁਰੂ ਕੀਤਾ ਗਿਆ ਹੈ ਜੋ 20 ਅਗਸਤ ਤੱਕ ਚੱਲੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਰੋਸ ਪ੍ਰਗਟਾਵੇ ਅਤੇ ਸੰਵਿਧਾਨਿਕ ਮੰਗ ਲਈ ਪੰਜਾਬ ਵਾਸੀ ਕਿਤੇ ਵੀ ਇਕੱਠੇ ਹੋ ਕੇ ਥਾਲ ਖੜਕਾ ਕੇ ਤਿੰੰਨ ਨਾਅਰੇ ਲਗਾਉਣਗੇ।
''ਪੰਜਾਬ ਨੂੰ ਲੁਟਣਾ ਬੰਦ ਕਰੋ, ਪੈਨਸ਼ਨ ਦਾ ਪ੍ਰਬੰਧ ਕਰੋ,
ਪੈਨਸ਼ਨ ਦੀ ਸਭ ਨੂੰ ਵੰਡ ਕਰੋ ਜਾਂ ਖੁਦ ਵੀ ਲੈਣੀ ਬੰਦ ਕਰੋ,
ਪੈਨਸ਼ਨ ਲਈ ਥਾਲੀ ਖੜਕੂਗੀ, ਸਰਕਾਰ ਤੇ ਬਿਜਲੀ ਗੜਕੂਗੀ।
ਉਹਨਾ ਦੱਸਿਆ ਕਿ ਇਸ ਅੰਦੋਲਨ ਦੀ ਰਣਨੀਤੀ ਇਹ ਹੈ ਕਿ ਅਸੂਲ ਮੰਚ ਦੇ ਨਾਲ ਜੁੜੇ ਮੈਂਬਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਦੱਸ ਰਹੇ ਹਨ ਕਿ ਇਹ ਪੈਨਸ਼ਨਾਂ ਤੁਹਾਡਾ ਸੰਵਿਧਾਨਕ ਹੱਕ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪੌਣੇ ਤਿੰਨ ਕਰੋੜ ਲੋਕ ਖਾਣ-ਪੀਣ, ਬਿਜਲੀ, ਪਾਣੀ, ਤੇਲ ਅਤੇ ਸੜਕਾਂ ਉਤੇ ਚੱਲਣ ਦਾ ਵੀ ਟੈਕਸ ਦਿੰਦੇ ਹਨ ਪਰ ਉਸਦਾ ਲਾਹਾ ਕੇਵਲ ਠੰਡੇ ਕਮਰਿਆਂ ਵਿਚ ਬੈਠੇ ਲੋਕ ਲੈ ਰਹੇ ਹਨ। ਲੀਡਰਾਂ ਤੇ ਅਫਸਰਾਂ ਦੀਆਂ ਪੈਨਸ਼ਨਾਂ ਹਰ ਮਹੀਨੇ ਇੱਕ ਲੱਖ ਤੋਂ ਤਿੰਨ ਲੱਖ ਤੱਕ ਹਨ ਪ੍ਰੰਤੂ ਬੁਨਿਆਦੀ ਢਾਂਚੇ ਨੂੰ ਉਸਾਰਨ ਵਾਲਾ ਕਿਸਾਨ, ਮਜਦੂਰ, ਦੁਕਾਨਦਾਰ, ਵਪਾਰੀ 60 ਸਾਲਾਂ ਮਗਰੋਂ ਗੁਆਂਢੀ ਸੂਬੇ ਜਿਹੀ 2000 ਰੁਪਏ ਮਹੀਨਾ ਪੈਨਸ਼ਨ ਦਾ ਵੀ ਹੱਕਦਾਰ ਕਿਉਂ ਨਹੀਂ ਹੈ। ਮੰਚ ਦੇ ਮੈਂਬਰ ਪਿੰਡ-ਪਿੰਡ ਅੰਦੋਲਨ ਦੀਆਂ ਤਸਵੀਰਾਂ ਚੰਡੀਗੜ• ਬੈਠੇ ਕੇਵਲ 4 ਮੈਂਬਰਾਂ ਨੂੰ ਭੇਜਣਗੇ। ਰੋਜਾਨਾ ਇਹ ਤਸਵੀਰਾਂ ਅਗੋਂ ਸਰਕਾਰ ਨੂੰ ਭੇਜੀਆਂ ਜਾਣਗੀਆਂ। ਇਨ•ਾਂ ਤਸਵੀਰਾਂ ਨਾਲ ਪਿੰਡ ਕਸਬੇ ਅਤੇ ਲੋਕਾਂ ਦਾ ਵੇਰਵਾ ਵੀ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਸਮੇਂ ਗੁਰਦਾਸ ਸਿੰਘ ਦੁਸਾਂਝ, ਸੁਖਵਿੰਦਰ ਸਿੰਘ, ਮੱਖਣ ਸਿੰੰਘ, ਜਗਦੀਸ਼ ਸਿੰਘ ਆਦਿ ਹਾਜਰ ਸਨ।