ਅਮਿੱਟ ਛਾਪ ਛੱਡ ਗਿਆ ਗੱਟੀ ਰਾਜੋਕੇ ਸਕੂਲ ਦਾ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ
ਅਧਿਆਪਕਾਂ ਵੱਲੋਂ ਪੜ੍ਹਾਈ ਨੂੰ ਰੋਚਕ ਬਨਾਉਣ ਲਈ ਕੀਤਾ ਉਪਰਾਲਾ
ਅਮਿੱਟ ਛਾਪ ਛੱਡ ਗਿਆ ਗੱਟੀ ਰਾਜੋਕੇ ਸਕੂਲ ਦਾ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ।
ਅਧਿਆਪਕਾਂ ਵੱਲੋਂ ਪੜ੍ਹਾਈ ਨੂੰ ਰੋਚਕ ਬਨਾਉਣ ਲਈ ਕੀਤਾ ਉਪਰਾਲਾ ।
ਫਿਰੋਜ਼ਪੁਰ 4 ਮਾਰਚ ( ): ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ ਸਬੰਧਤ ਵਿਸ਼ੇ ਦੇ ਅਧਿਆਪਕ ਪ੍ਰਮਿੰਦਰ ਸਿੰਘ ਸੋਢੀ , ਸੰਦੀਪ ਕੁਮਾਰ , ਪ੍ਰਵੀਨ ਬਾਲਾ,ਕੰਚਨ ਬਾਲਾ, ਬਲਜੀਤ ਕੌਰ ਅਤੇ ਨੇਹਾ ਦੇ ਵਿਸ਼ੇਸ਼ ਯਤਨਾਂ ਸਦਕਾ ਲਗਾਇਆ ਗਿਆ ।
ਅਧਿਆਪਕਾਂ ਵੱਲੋਂ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ਨੂੰ ਰੋਚਕ ਅਤੇ ਪ੍ਰਭਾਵਸ਼ਾਲੀ ਬਨਾਉਣ ਦੇ ਉਦੇਸ਼ ਨਾਲ ਕੀਤੇ ਉਪਰਾਲੇ ਵਿੱਚ ਸਕੂਲ ਦੇ 6ਵੀ ਤੋ 12ਵੀ ਜਮਾਤ ਦੇ 200 ਤੋ ਵੱਧ ਵਿਦਿਆਰਥੀਆਂ ਨੇ ਦਿਲ ਖਿਚਵੇ ਚਾਰਟ, ਵਰਕਿੰਗ ਮਾਡਲ ਤਿਆਰ ਕਰਕੇ ਜਾਣਕਾਰੀ ਮੁਹੱਈਆ ਕਰਵਾਈ ਅਤੇ ਰੋਲ ਪਲੇਅ ,ਭਾਸ਼ਣ ਮੁਕਾਬਲੇ ,ਗੀਤਾਂ ,ਕਵਿਤਾਵਾਂ ਅਤੇ ਸਕਿੱਟ ਰਾਹੀ ਵਿਸ਼ੇ ਨਾਲ ਸਬੰਧਤ ਗਿਆਨ ਰੋਚਕ ਤਰੀਕੇ ਨਾਲ ਸਰੋਤਿਆਂ ਸਾਹਮਣੇ ਪੇਸ਼ ਕਰਕੇ ਖੂਬ ਪ੍ਰਸੰਸਾ ਖੱਟੀ ।
ਡਾ. ਸਤਿੰਦਰ ਸਿੰਘ ਨੇ ਅਧਿਆਪਕਾਂ ਵੱਲੋਂ ਕੀਤੇ ਉਪਰਾਲੇ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਅਜਿਹੇ ਮੇਲੇ ਜਿੱਥੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਆਤਮ ਵਿਸ਼ਵਾਸ਼ ਪੈਦਾ ਕਰਦੇ ਹਨ, ਉੱਥੇ ਉਹਨਾਂ ਨੂੰ ਤਾਜ਼ਾ ਜਾਣਕਾਰੀ ਨਾਲ ਵੀ ਜੋੜਦੇ ਹਨ। ਉਹਨਾਂ ਦੱਸਿਆ ਕਿ ਇਸ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਦੇ ਸਾਰੇ ਹੀ ਮਿਹਨਤੀ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
ਮੰਚ ਸੰਚਾਲਨ ਦੀ ਭੁਮਿਕਾ ਮੇਲੇ ਦੇ ਇੰਚਾਰਜ ਪ੍ਰਮਿੰਦਰ ਸਿੰਘ ਸੋਢੀ ਨੇ ਬਾਖੁਬੀ ਨਿਭਾਈ ਅਤੇ ਧੰਨਵਾਦੀ ਸ਼ਬਦ ਵੀ ਕਹੇ।
ਇਸ ਮੌਕੇ ਅਮਿਤ ਨਾਰੰਗ ਬੀ ਐਮ ਤੋ ਇਲਾਵਾ ਸਕੂਲ ਸਟਾਫ ਸ਼੍ਰੀਮਤੀ ਗੀਤਾ,ਮਿਸ ਪ੍ਰਿਯੰਕਾ ਜੋਸ਼ੀ, ਗੁਰਪ੍ਰੀਤ ਕੌਰ ,ਸ਼੍ਰੀਮਤੀ ਵਿਜੈ ਭਾਰਤੀ ,ਪਰਮਿੰਦਰ ਸਿੰਘ ਸੋਢੀ ,ਸ੍ਰੀ ਪ੍ਰਿਤਪਾਲ ਸਿੰਘ ,ਸੰਦੀਪ ਕੁਮਾਰ ,ਮਨਦੀਪ ਸਿੰਘ, ਵਿਸ਼ਾਲ ਗੁਪਤਾ, ਅਰੁਣ ਕੁਮਾਰ ,ਦਵਿੰਦਰ ਕੁਮਾਰ, ਪ੍ਰਵੀਨ ਬਾਲਾ , ਸ੍ਰੀਮਤੀ ਕੰਚਨ, ਸ੍ਰੀਮਤੀ ਬਲਜੀਤ ਕੌਰ ,ਨੇਹਾ ਕਾਮਰਾ,ਮਹਿਮਾ ਕਸ਼ਅਪ, ਆਂਚਲ ਮਨਚੰਦਾ, ਮਿਸ ਨੈਨਸੀ ,ਸ੍ਰੀ ਗੁਰਪਿੰਦਰ ਸਿੰਘ ,ਸ੍ਰੀਮਤੀ ਸ਼ਵੇਤਾ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।