Ferozepur News
ਅਪਨੀ ਦੁਨੀਆ ਪਾਰਟੀ ਨੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਆਪਣਾ ਉਮੀਦਵਾਰ ਲਾਲੀ ਜੀਵਾ ਅਰਾਈ ਨੂੰ ਐਲਾਨਿਆ।
ਅਪਨੀ ਦੁਨੀਆ ਪਾਰਟੀ ਨੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਆਪਣਾ ਉਮੀਦਵਾਰ ਲਾਲੀ ਜੀਵਾ ਅਰਾਈ ਨੂੰ ਐਲਾਨਿਆ।
ਫਿਰੋਜਪੁਰ, 14.7.2022: ਅੱਜ ਮਜਦੂਰਾਂ ਦੀਆਂ ਵੱਖ ਵੱਖ ਜੱਥੇਬੰਦੀਆ ਵੱਲੋਂ ਡੀ ਸੀ ਦਫਤਰ ਫਿਰੋਜਪੁਰ ਵਿਖੇ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਵੱਡਾ ਇਕੱਠ ਕਰਦਿਆਂ ਪੰਜਾਬ ਵਿੱਚ ਮਜਦੂਰਾ ਦੇ ਚੱਲ ਰਹੇ ਸੰਘਰਸ਼ ਨੂੰ ਜਿਥੇ ਹੋਰ ਤਿੱਖਾ ਕੀਤਾ ਗਿਆ ਹੈ ਉਥੇ ਮਜਦੂਰਾਂ ਦੀਆ ਮੰਗਾ ਨੂੰ ਉਭਾਰਨ ਲਈ ਕਈ ਰਾਜਸੀ ਅਖਾੜੇ ਵੀ ਖੁੱਲ ਗਏ ਹਨ ਮਜ਼ਦੂਰਾਂ ਵੱਲੋ ਕੀਤੇ ਜਾ ਰਹੇ ਇਸ ਸੰਘਰਸ਼ ਵਿੱਚ ਜਿਥੇ ਵੱਖ ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਉਥੇ ਅੱਜ ਆਪਨੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਦੀ ਅਗਵਾਈ ਹੇਠ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਮਜਦੂਰ ਵਰਗ ਦੇ ਬਜੁਰਗਾ ਔਰਤਾ, ਨੌਜਵਾਨਾ ਅਤੇ ਵਿਦਿਆਰਥੀਆਂ ਨੇ ਵੀ ਵੰਡੇ ਪੱਧਰ ਤੇ ਮਜਦੂਰਾਂ ਦੇ ਸੰਘਰਸ਼ ਵਿਚ ਸ਼ਾਮਲ ਹੁੰਦਿਆ ਹਿੱਸਾ ਲਿਆ ਅਤੇ ਆਪੋ ਆਪਣੀਆਂ ਵਿਚਾਰਾਂ ਕੀਤੀਆਂ ਇਸ ਮੌਕੇ ਅਪਨੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਦੀ ਰਹਿਨੁਮਾਈ ਹੇਠ ਅਪਨੀ ਦੁਨੀਆ ਪਾਰਟੀ ਨੇ ਰਾਜਸੀ ਘੋਲ ਨੂੰ ਤੇਜ ਕਰਦਿਆਂ ਲੋਕ ਸਭਾ ਹਲਕਾ ਫਿਰੋਜਪੁਰ ਚੋਣਾਂ-2024 ਲਈ ਆਪਣਾ ਉਮੀਦਵਾਰ ‘ ਚਰਨ ਦਾਸ ਲਾਲੀ ਉਰਫ ਲਾਲੀ ਜੀਵਾ ਅਰਾਈ ਨੂੰ ਐਲਾਨਦਿਆ ਰਸਮੀ ਤੌਰ ਤੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਸਾਲ 2024 ਵਿਚ ਹੋਣ ਜਾ ਰਹੇ ਲੋਕ ਸਭਾ ਦੇ ਇਲੈਕਸ਼ਨਾ ਵਿਚ ਪੂਰੇ ਪੰਜਾਬ ਵਿਚ ਆਪਣੇ 13 ਦੀਆ 13 ਸੀਟਾਂ ਤੇ ਉਮੀਦਵਾਰ ਖੜੇ ਕਰਨਗੇ ਅਤੇ ਭਾਰਤ ਅੰਦਰ ਵਿਗੜਦੇ ਹਾਲਤਾਂ ਨੂੰ ਠੀਕ ਕਰਨ ਲਈ ਪਾਰਲੀਮੈਂਟ ਅੰਦਰ ਵੱਧਦੀ ਮਹਿੰਗਾਈ ਕਿਸਾਨਾਂ ਤੇ ਮਜਦੂਰਾਂ ਦੇ ਹੋ ਰਹੇ ਘਾਣ ਅਤੇ ਉਹਨਾ ਦੀਆਂ ਦੀਆਂ ਹੱਕੀ ਮੰਗਾਂ ਨੂੰ ਦੇਸ਼ ਭਰ ਵਿੱਚ ਉਭਾਰਨ ਲਈ ਇੱਕ ਵੱਡਾ ਘੋਲ ਕੀਤਾ ਜਾਵੇਗਾ ਜਿਸ ਵਿਚ ਪੰਜਾਬ ਦੇ ਮਜਦੂਰ ਨੌਜਵਾਨ ਵਿਦਿਆਰਥੀ ਕਿਸਾਨ ਵੱਡੇ ਪੱਧਰ ਤੇ ਯੋਗਦਾਨ ਪਾਉਣਗੇ ਅਪਨੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਦੀ ਰਹਿਨੁਮਾਈ ਹੇਠ ਅੱਜ ਹਜਾਰਾ ਮਜਦੂਰਾ ਦੀ ਹਾਜਰੀ ਵਿੱਚ ਅਪਨੀ ਦੁਨੀਆ ਪਾਰਟੀ ਦੀ ਸੂਬਾ ਕੌਂਸਲ ਦੇ ਫੈਸਲੇ ਮੁਤਾਬਕ ਅੱਜ ਕੋਰ ਕਮੇਟੀ ਦੇ ਮੈਬਰਾ ਵੱਲੋ ਰਸਮੀ ਤੌਰ ਤੇ ਚਰਨਦਾਸ ਲਾਲੀ ਉਰਫ ਲਾਲੀ ਜੀਵਾ ਅਰਾਈ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਇਕੱਤਰ ਹੋਏ ਮਜਦੂਰਾਂ ਅਤੇ ਆਗੂਆ ਨੇ ਲਾਲੀ ਜੀਵਾ ਅਰਾਈ ਨੂੰ ਉਮੀਦਵਾਰ ਬਣਾਉਣ ਤੇ ਅਪਨੀ ਦੁਨੀਆਂ ਪਾਰਟੀ ਦੇ ਸੂਬਾ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਲਾਲੀ ਜੀਵਾ ਅਰਾਈ ਨੇ ਸਟੇਜ ਤੇ ਸਬੰਧਨ ਕਰਦਿਆਂ ਕਿਹਾ ਜੋ ਵੀ ਜਿੰਮੇਵਾਰੀ ਉਨ੍ਹਾਂ ਨੂੰ ਪਾਰਟੀ ਅਤੇ ਮਜਦੂਰ ਭੈਣ ਭਰਾਵਾਂ ਨੇ ਸੋਪੀ ਹੈ ਉਹ ਉਸ ਨੂੰ ਪੂਰੀ ਇਮਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕ ਹਿੱਤਾ ਦੀ ਖਾਤਰ ਵੱਧ ਚੜ੍ਹ ਹਿੱਸਾ ਪਾਉਣਗੇ। ਇਸ ਮੌਕੇ ਹੋਰਾ ਤੋ ਇਲਾਵਾ ਸੂਬਾ ਕੋਰ ਕਮੇਟੀ ਦੇ ਮੈਂਬਰ ਬੀਰਬਲ ਫਰੀਦਕੋਟ, ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸੁਖਵਿੰਦਰ ਕੌਰ ਰੀਹ ਵਾਲਾ ਬਰਾੜ, ਲੀਗਲ ਐਡਵਾਈਜਰ ਜੈ ਪ੍ਰਕਾਸ਼ ਗੁਪਤਾ, ਜਿਲ੍ਹਾ ਆਗੂ ਗੁਰਚਰਨ ਸਿੰਘ ਲਹੌਰਾ, ਆਤਮਾ ਸਿੰਘ ਕਾਲਾ, ਜੰਗੀਰ ਸਿੰਘ ਬੋਹੜੀਆ, ਪ੍ਰਧਾਨ ਕ੍ਰਿਸ਼ਨਾ ਭਾਟਾ, ਸਤਨਾਮ ਜੁਆਏ ਸਿੰਘ ਵਾਲਾ, ਬਾਗ ਚੰਦ ਚੰਡੀਗੜ੍ਹ, ਸਤਪਾਲ ਸਿੰਘ ਸਰਪੰਚ, ਕੁੱਕਾ ਸਰਪੰਚ ਨਿਧਾਨਾ, ਗਗਨ ਸਹੋਤਾ, ਭਾਰਤੀਯ ਵਾਲਮੀਕ ਯੂਥ ਫਡਰੇਸ਼ਨ ਦੇ ਸੂਬਾ ਦੇ ਮੀਤ ਪ੍ਰਧਾਨ ਬਿੱਟੂ