Ferozepur News

ਅਨਾਥ ਬੱਚਿਆਂ ਨਾਲ ਪਬਲਿਕ ਡੀਸੀ ਨੇ ਗੁਜ਼ਾਰਿਆ ਵੀਕੈਂਡ

ਅਨਾਥ ਬੱਚਿਆਂ ਨਾਲ ਪਬਲਿਕ ਡੀਸੀ ਨੇ ਗੁਜ਼ਾਰਿਆ ਵੀਕੈਂਡ
100 ਅਨਾਥ ਬੱਚੇ ਡੀਸੀ ਦੇ ਘਰ ਬਣੇ ਚੀਫ਼ ਗੈੱਸਟ, ਲੈਣ ਲਈ ਪਹੁੰਚੀਆਂ ਸਪੈਸ਼ਲ ਬੱਸਾਂ
ਡਿਪਟੀ ਕਮਿਸ਼ਨਰ ਦੇ ਨਿਵਾਸ ਸਥਾਨ ਤੇ ਵੱਖ ਵੱਖ ਪਕਵਾਨਾਂ ਦਾ ਚੱਖਿਆ ਸਵਾਦ,ਡੀਸੀ ਦੇ ਨਾਲ ਖੇਡੀ ਫੁੱਟਬਾਲ ਤੇ ਦੇਖੀ ਕਲਾਕਾਰਾਂ ਦੀ ਲਾਈਵ ਪਰਫਾਰਮੈਂਸਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਆਪਣਾ ਨਿੱਜੀ ਮੋਬਾਈਲ ਨੰਬਰ ਦੇ ਕੇ ਕਿਹਾ ਜ਼ਰੂਰਤ ਪੈਣ ਦੇ ਕਦੇ ਵੀ ਕਰ ਸਕਦੇ ਹਨ ਫ਼ੋਨ, ਪੜ੍ਹ ਲਿਖ ਕੇ ਜ਼ਿੰਦਗੀ ਵਿਚ ਕਾਮਯਾਬ ਬਣਨ ਲਈ ਕੀਤਾ ਪ੍ਰੇਰਿਤ

ਫ਼ਿਰੋਜ਼ਪੁਰ 21 ਜੁਲਾਈ ( ) ਪਬਲਿਕ ਡੀਸੀ ਦੇ ਤੌਰ ਤੇ ਮਸ਼ਹੂਰ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਇੱਕ ਵੱਖਰੇ ਅੰਦਾਜ਼ ਵਿਚ ਆਪਣਾ ਵੀਕੈਂਡ ਵਤੀਤ ਕਰਨ ਲਈ ਸ਼ਨੀਵਾਰ ਰਾਤ ਨੂੰ ਸ਼ਹਿਰ ਦੇ 100 ਅਨਾਥ ਬੱਚਿਆਂ ਦੇ ਮੇਜ਼ਬਾਨ ਬਣੇ। ਇਹ ਬੱਚੇ ਡਿਪਟੀ ਕਮਿਸ਼ਨਰ ਦੇ ਨਿਵਾਸ ਸਥਾਨ ਤੇ ਚੀਫ਼ ਗੈੱਸਟ ਬਣ ਕੇ ਪਹੁੰਚੇ ਅਤੇ ਕਰੀਬ ਢਾਈ ਘੰਟੇ ਡੀਸੀ ਨਾਲ ਵਤੀਤ ਕੀਤੇ। ਇਨ੍ਹਾਂ ਬੱਚਿਆਂ ਨੂੰ ਲਿਆਉਣ ਅਤੇ ਵਾਪਸ ਛੱਡਣ ਲਈ ਸਪੈਸ਼ਲ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ। ਅਨਾਥ ਬੱਚਿਆਂ ਨੂੰ ਪੜ੍ਹ ਲਿਖ ਕੇ ਕਾਮਯਾਬ ਬਣਨ ਲਈ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਇਨ੍ਹਾਂ ਬੱਚਿਆਂ ਨੂੰ ਰਾਤ ਦੇ ਖ਼ਾਨੇ ਤੇ ਸੱਦਾ ਦਿੱਤਾ ਸੀ। ਇਨ੍ਹਾਂ ਬੱਚਿਆਂ ਨੇ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਫ਼ਿਰੋਜ਼ਪੁਰ ਦੇ ਵੱਖ ਵੱਖ ਪਕਵਾਨਾਂ ਦਾ ਸਵਾਦ ਚੱਖਿਆ ਤੇ ਫਿਰ ਵੱਖ ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ। ਡਿਪਟੀ ਕਮਿਸ਼ਨਰ ਨੇ ਕਰੀਬ ਢਾਈ ਘੰਟੇ ਬੱਚਿਆਂ ਨਾਲ ਵਤੀਤ ਕੀਤੇ ਤੇ ਉਨ੍ਹਾਂ ਨਾਲ ਪੜਾਈ ਲਿਖਾਈ ਤੇ ਅਨਾਥ ਆਸ਼ਰਮ ਵਿਚ ਮਿਲ਼ਨ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਲਈ। 
ਸ਼ੀ੍ਰ ਚੰਦਰ ਗੈਂਦ ਨੇ ਬੱਚਿਆਂ ਨੂੰ ਸਿਵਲ ਸਰਵਿਸਜ ਦੀ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ, ਆਈ.ਪੀ.ਐਸ ਬਣਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਬੱਚਿਆਂ ਨੂੰ ਆਪਣਾ ਨਿੱਜੀ ਮੋਬਾਈਲ ਨੰਬਰ ਦਿੰਦੇ ਹੋਏ ਕਿਹਾ ਕਿ ਕੋਈ ਵੀ ਜ਼ਰੂਰਤ਼ ਪੈਣ ਤੇ ਕਿਸੇ ਵੀ ਸਮੇਂ ਫ਼ੋਨ ਕਰ ਸਕਦੇ ਹਨ। ਇਸ ਤੋਂ ਬਾਅਦ ਮਨੋਰੰਜਨ ਲਈ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਫੁੱਟਬਾਲ ਖੇਡਿਆ ਅਤੇ ਬੱਚਿਆਂ ਲਈ ਲਾਈਵ ਸਿੰਗਿਗ ਦਾ ਇੰਤਜ਼ਾਮ ਕੀਤਾ, ਜਿਸ ਤਹਿਤ ਡੀਸੀਐਮ ਸਕੂਲ ਦੇ ਕਲਾਕਾਰਾਂ ਨੇ ਉਨ੍ਹਾਂ ਦੀ ਪਸੰਦ ਦੇ ਗੀਤ ਸੁਣਾਏ। ਇਸ ਤੋਂ ਬਾਅਦ ਕੁੱਝ ਬੱਚਿਆਂ ਨੇ ਵੀ ਆਪਣੀ ਮਰਜ਼ੀ ਨਾਲ ਗੀਤ ਸੁਣਾਏ ਤੇ ਮਾਹੌਲ ਹੋਰ ਵਧੀਆ ਬਣਾਇਆ। ਸੰਗੀਤ ਦੀ ਧੁਨਾਂ ਦੇ ਡਿਪਟੀ ਕਮਿਸ਼ਨਰ ਨੇ ਬੱਚਿਆ ਨਾਲ ਡਾਂਸ ਵੀ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਾਥ ਆਸ਼ਰਮ ਵਿਚ ਰਿਹ ਰਹੇ ਇਹ ਬੱਚੇ ਕਾਫ਼ੀ ਟੈਲੈਂਟਡ ਹਨ ਤੇ ਜ਼ਿੰਦਗੀ ਦੇ ਖੇਤਰ ਵਿਚ ਦੂਸਰੇ ਲੋਕਾਂ ਦੀ ਤਰ੍ਹਾਂ ਖ਼ੂਬ ਤਰੱਕੀਆਂ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਹਮਦਰਦੀ ਦਾ ਰਿਸ਼ਤਾ ਕਾਇਮ ਕਰਨਾ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ ਅਤੇ ਸਾਡੇ ਪਿਆਰ ਸਦਕਾ ਹੀ ਇਹ ਬੱਚੇ ਜ਼ਿੰਦਗੀ ਵਿਚ ਉੱਚੇ ਮੁਕਾਮ ਹਾਸਲ ਕਰ ਸਕਦੇ ਹਨ।

 

Related Articles

Back to top button