Ferozepur News

ਅਧਿਆਪਕਾਂ ਦੇ ਸਨਮਾਨ ਨੂੰ ਅਸੀਂ ਕਿੱਥੋਂ ਤੱਕ ਬਰਕਰਾਰ ਰੱਖ ਸਕੇ ਹਾਂ :ਵਿਜੈ ਗਰਗ

ਅਧਿਆਪਕ ਦਿਵਸ ਜਿਸਨੂੰ ਕਿ ਰਾਸ਼ਟਰੀ ਅਧਿਆਪਕ ਦਿਵਸ, ਅੰਗਰੇਜ਼ੀ ‘ਚ ਟੀਚਰਸ ਡੇ, ਆਦਿ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਵਸ ਦਾ ਪੂਰੀ ਦੁਨੀਆਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਟੀਚਰ ਜਾਂ ਗੁਰੂ ਦੇਸ਼ ਦਾ ਭਵਿੱਖ ਬਣਾਉਂਦੇ ਹਨ। ਇਹ ਵੀ ਧਾਰਨਾ ਹੈ ਕਿ ਟੀਚਰਾਂ ਜਾਂ ਅਧਿਆਪਕਾਂ ਦਾ ਦਰਜ਼ਾ ਮਾਤ-ਪਿਤਾ ਤੋਂ ਵੀ ਉਪਰ ਦਾ ਹੁੰਦਾ ਹੈ।

ਹੁਣ ਸੋਚ-ਵਿਚਾਰ ਕੇ ਦੇਖਿਆ ਜਾਵੇ ਤਾਂ ਹਰ ਇੱਕ ਮਾਤ-ਪਿਤਾ ਪੜ੍ਹਿਆ ਲਿਖਿਆ ਨਾ ਹੋਣ ਕਰਕੇ ਇਹ ਟੀਚਰ , ਜਾਂ ਗੁਰੂ ਜਾਂ ਅਧਿਆਪਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸ਼ਿਸ਼ ਭਾਵ ਚੇਲਿਆਂ–ਬਾਲਕਿਆਂ ਨੂੰ ਸਹੀ ਸਿੱਖਿਆ ਦੇ ਕੇ ਸਮਾਜ ਵਿੱਚ ਆਪਣਾ ਕੈਰੀਅਰ ਬਣਾਉਣ ਤੇ ਸਹੀ ਰਾਸਤੇ ‘ਤੇ ਚੱਲ ਕੇ ਦੇਸ਼ ਜਾਂ ਮੁਲਕ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣ ਦੀ ਜੀਅ ਜ਼ਾਨ ਲਾ ਕੇ ਕੋਸ਼ਿਸ਼ ਕੀਤੀ ਜਾ ਸਕੇ।

ਜੇਕਰ ਦੇਖਿਆ ਜਾਵੇ ਤਾਂ ਇਹ ਦਿਵਸ ਟੀਚਰਾਂ, ਅਧਿਆਪਕਾਂ ਅਰਥਾਤ ਗੁਰੂਆਂ ਨੂੰ ਸਨਮਾਨਿਤ ਕਰਨ ਦਾ ਇੱਕ ਦਿਨ ਹੈ ਜੋ ਅਲਗ ਦੇਸ਼ਾਂ ਜਾਂ ਮੁਲਕਾਂ ਦੁਆਰਾ ਅਲਗ-ਅਲਗ ਮਹੀਨੇ ਦੇ ਦਿਨਾਂ ਵਿੱਚ ਸ਼ੈਲੀਬ੍ਰੇਟ ਕੀਤਾ ਜਾਂਦਾ ਹੈ ਭਾਵ ਮਨਾਇਆ ਜਾਂਦਾ ਹੈ। ਸਾਡੇ ਮੁਲਕ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਭਾਰਤ ਵਿੱਚ ਇਹ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।

 

ਹੁਣ ਅਸੀਂ ਦੂਸਰੇ ਦੇਸ਼ਾਂ ਵਿੱਚ ਇਸ ਦਿਵਸ ਨੂੰ ਸ਼ੈਲੀਬ੍ਰੇਟ ਕਰਨ ਦੀਆਂ ਤਰੀਕਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਇਹ ਪਤਾ ਚਲਦਾ ਹੈ ਕਿ ਆਸਟ੍ਰੇਲੀਆਂ ਜਿਹੇ ਮੁਲਕ ਵਿੱਚ ਇਹ ਦਿਵਸ ਅਕਤੂਬਰ ਦੇ ਮਹੀਨੇ ਆਖਰੀ ਸ਼ੁਕਰਵਾਰ ਮਨਾਇਆ ਜਾਂਦਾ ਹੈ। ਯੂਨਾਇਟਿਡ ਸਟੇਟ ਵਿੱਚ ਇਹ ਦਿਵਸ 3 ਮਈ ਨੂੰ ਸ਼ੈਲੀਬ੍ਰੇਟ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਅਧਿਆਪਕ ਦਿਵਸ ਜਾਂ ਅੰਤਰ-ਰਾਸਟਰੀ ਜਾਂ ਰਾਸਟਰੀ ਅਧਿਆਪਕ ਦਿਵਸ ਟੀਚਰ ਐਪਰੀਸ਼ੀਏਸ਼ਨ ਭਾਵ ਉਸ ਦੀ ਪ੍ਰਸ਼ੰਸ਼ਾ ਭਾਵ ਸਰਾਹੁਣ ਦਾ ਇੱਕ ਦਿਨ ਹੈ।

ਹੁਣ ਅਸੀਂ ਆਪਣੇ ਭਾਰਤ ਜਿਹੇ ਮੁਲਕ ਦੀ ਗੱਲ ਕਰਦੇ ਹਾਂ ਕਿ ਇੱਥੇ ਇਹ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਰਥਾਤ ਇਸ ਦਿਨ ਸਕੂਲਾਂ ਕਾਲਜ਼ਾਂ ਆਦਿ ‘ਚ ਛੁੱਟੀ ਹੁੰਦੀ ਹੈ। ਪਰ ਅਧਿਆਪਕ ਅਤੇ ਬੱਚੇ ਮਿਲ ਕੇ ਇਸ ਦਿਨ ਨੂੰ ਇਕੱਠੇ ਹੋ ਕੇ ਸ਼ੈਲੀਬ੍ਰੇਟ ਕਰਦੇ ਹਨ। ਮਠਿਆਈਆਂ ਤੇ ਖਾਣਾ ਆਦਿ ਵੰਡਿਆ ਜਾਂਦਾ ਹੈ। ਹੁਣ ਅਸਲ ਵਿੱਚ ਇਹ ਦਿਵਸ ਟੀਚਰ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਇੱਕ ਚੰਗਾ ਟੀਚਰ ਬਣ ਕੇ ਆਪਣੇ ਸਮਾਜ ਜਾਂ ਮੁਲਕ ਨੂੰ ਸਹੀ ਦਿਸ਼ਾ ਵੱਲ ਲਿਜ਼ਾ ਸਕੇ।

 

ਹੁਣ ਆਪਣੇ ਮੁਲਕ ਭਾਰਤ ਦੀ ਗੱਲ ਕਰਦੇ ਹਾਂ ਕਿ ਇੱਕ ਪਾਸੇ ਤਾਂ ਇੱਥੇ ਅਧਿਆਪਕ ਦਿਵਸ ਵਰਗਾ ਦਿਨ ਬੜੀ ਸ਼ਰਧਾ ਨਾ ਮਨਾਇਆ ਜਾਂਦਾ ਹੈ ਤੇ ਦੂਜੇ ਪਾਸੇ ਟੀਚਰਾਂ ਜਾਂ ਅਧਿਆਪਕਾਂ ਨੂੰ ਅਪਮਾਨਿਤ ਕਰਨ ਦੀ ਕੋਈ ਕਸਰ ਵੀ ਨਹੀਂ ਛੱਡੀ ਜਾਂਦੀ। ਜਦ ਵੀ ਟੀਚਰ ਆਪਣੇ ਹੱਕ ਦੀ ਲੜਾਈ ਲੜਨ ਲਈ ਸਾਹਮਣੇ ਆਏ ਹਨ ਉਨ੍ਹਾਂ ਉੱਤੇ ਤਸ਼ੱਦਦ ਢਾਇਆ ਗਿਆ ਹੈ। ਪੁਲਿਸ ਵਲੋਂ ਉਨ੍ਹਾਂ ਦੇ ਸਨਮਾਨ ਲਈ ਉਨ੍ਹਾਂ ‘ਤੇ ਲਾਠੀਆਂ ਦੀ ਬੁਛਾਰ ਕੀਤੀ ਜਾਂਦੀ ਹੈ।

 

ਹੁਣ ਜਿਹੜੇ ਟੀਚਰਾਂ ਜਾਂ ਅਧਿਆਪਕਾਂ ‘ਤੇ ਪੁਲਿਸ ਵਾਲਿਆਂ ਵਲੋਂ ਲਾਠੀਆਂ ਦੀ ਵਰਸਾਤ ਕੀਤੀ ਜਾਂਦੀ ਹੈ ਉਨ੍ਹਾਂ ਦੇ ਬੱਚੇ ਹੀ ਉਨ੍ਹਾਂ ਟੀਚਰਾਂ ਕੋਲ ਫਿਰ ਸਿੱਖਿਆ ਗ੍ਰਹਿਣ ਕਰਨ ਲਈ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟੀਚਰਾਂ ਦਾ ਇਹੋ ਜਿਹਾ ਸਨਮਾਨ ਉਨ੍ਹਾਂ ਨੂੰ ਤੁਹਾਡੇ ਬੱਚਆਂ ਨੂੰ ਸਿੱਖਿਅਤ ਕਰਨ ਦੀ ਇਵਜ਼ ਵਿੱਚ ਦਿੱਤਾ ਜਾਂਦਾ ਹੈ ਕਿ ਇਹ ਅਸੀਂ ਆਪਣਾ ਕਲਯੁਗੀ ਇਨਸਾਨ ਹੋਣ ਦਾ ਦਾਅਵਾ ਪੇਸ਼ ਕਰਨ ਲਈ ਕਰਦੇ ਹਾਂ।

ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ। ਏਥੇ ਏਕਲੱਵਿਆ ਨਹੀਂ ਰਹੇ ਕਿ ਉਹ ਟੀਚਰ ਜਾਂ ਆਪਣੇ ਗੁਰੂ ਦੇ ਕਹਿਣ ‘ਤੇ ਆਪਣਾ ਅੰਗੂਠਾ ਕੱਟ ਦੇਣ। ਏਥੇ ਤਾਂ ਇਹ ਵੀ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜੇਕਰ ਕੋਈ ਅਧਿਆਪਕ ਕਿਸੇ ਬੱਚੇ ਦੀ ਸਲਾਮਤੀ ਲਈ ਉਸਨੂੰ ਕੁਝ ਕਹਿ ਵੀ ਦੇਵੇ ਤਾਂ ਜਾਂ ਫਿਰ ਉਹ ਬੱਚਾ ਹੀ ਅਧਿਆਪਕਾਂ ਨੂੰ ਧਮਕੀਆਂ ਦੇਣ ਲੱਗ ਪਏਗਾ ਜਾਂ ਫਿਰ ਬੱਚੇ ਦੇ ਮਾਂ-ਪਿਓ ਆ ਕੇ ਟੀਚਰਾਂ ਨੂੰ ਬੁਰਾ ਭਲਾ ਕਹਿ ਕੇ ਕੋਸਣ ਲਗਦੇ ਹਨ।

ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ।

Related Articles

Back to top button