ਅਣ-ਸੰਗਠਿਤ ਸੈਕਟਰ ਦੇ ਕਿਰਤੀਆਂ ਨੂੰ ਈਸ਼ਰਮ ਪੋਰਟਲ ‘ਤੇ ਰਜਿਸਟਰਡ ਕਰਨ ਲਈ ਜ਼ਿਲ੍ਹਾ ਪੱਧਰੀ ਇੰਮਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ
ਅਣ-ਸੰਗਠਿਤ ਸੈਕਟਰ ਦੇ ਕਿਰਤੀਆਂ ਨੂੰ ਈਸ਼ਰਮ ਪੋਰਟਲ ‘ਤੇ ਰਜਿਸਟਰਡ ਕਰਨ ਲਈ ਜ਼ਿਲ੍ਹਾ ਪੱਧਰੀ ਇੰਮਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ
ਫਿਰੋਜ਼ਪੁਰ, 23 ਜੂਨ, 2022 :
ਜ਼ਿਲ੍ਹਾ ਫਿਰੋਜ਼ਪੁਰ ਦੇ ਅਣ-ਸੰਗਠਿਤ ਸੈਕਟਰ ਦੇ ਕਿਰਤੀਆਂ ਨੂੰ ਈਸ਼ਰਮ ਪੋਰਟਲ ‘ਤੇ ਰਜਿਸਟਰਡ ਕਰਨ ਲਈ ਜ਼ਿਲ੍ਹਾ ਪੱਧਰੀ ਇੰਮਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਮੀਟਿੰਗ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ।
ਮੀਟਿੰਗ ਦੌਰਾਨ ਕਿਰਤ ਇੰਸਪੈਕਟਰ, ਫਿਰੋਜ਼ਪੁਰ ਰਨਜੀਵ ਸੋਢੀ ਵੱਲੋਂ ਦੱਸਿਆ ਗਿਆ ਕਿ ਕਿਰਤ ਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ ਵੱਲੋਂ ਈਸ਼ਰਮ ਪੋਰਟਲ ਰਾਹੀ ਗੈਰ-ਸੰਗਠਿਤ ਸੈਕਟਰ ਦੇ ਕਿਰਤੀਆਂ ਨੂੰ ਰਜਿਸਟਰ ਕਰਕੇ ਡਾਟਾ ਤਿਆਰ ਕੀਤਾ ਜਾ ਰਿਹਾ ਹੈ।ਜਿਸ ਨਾਲ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਇਨ੍ਹਾਂ ਕਿਰਤੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਸਕੇ। ਇਨ੍ਹਾਂ ਗੈਰ-ਸੰਗਠਿਤ ਕਿਰਤੀਆਂ ਵਿੱਚ ਮਗਨਰੇਗਾ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਉਸਾਰੀ ਕਿਰਤੀ, ਪ੍ਰਵਾਸੀ ਮਜਦੂਰ, ਘਰੇਲੂ ਕਿਰਤੀ, ਖੇਤੀ ਬਾੜੀ ਨਾਲ ਸਬੰਧਤ ਮਜ਼ਦੂਰ, ਆਤਮ ਨਿਰਭਰ ਕਿਰਤੀ,ਰੇਹੜੀ ਫੜੀ ਵਾਲੇ, ਛੋਟੇ ਦੁਕਾਨਦਾਰ, ਮਾਲੀ ਆਦਿ ਸ਼ਾਮਲ ਹਨ।
ਇਨ੍ਹਾਂ ਕਿਰਤੀਆਂ ਦੀ ਰਜਿਸਟਰੇਸ਼ਨ ਜ਼ਿਲ੍ਹੇ ਦੇ ਸਾਰੇ ਸੀ.ਐਸ.ਸੀ ਸੈਂਟਰਾਂ ਅਤੇ ਸੇਵਾ ਕੇਂਦਰਾਂ ਵਿੱਚ ਕੀਤੀ ਜਾ ਰਹੀ ਹੈ। ਰਜਿਸਟਰਡ ਹੋਣ ਲਈ ਕਿਰਤੀ ਪਾਸ ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬੈਂਕ ਅਕਾਊਂਟ ਦੀ ਡਿਟੇਲ ਹੋਣੀ ਜ਼ਰੂਰੀ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਈਸ਼ਰਮ ਪੋਰਟਲ ਤੇ ਰਜ਼ਿਸਟਰੇਸ਼ਨ ਸਬੰਧੀ ਕਿਰਤੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਕਿਰਤੀ ਰਜਿਸਟਰ ਹੋਣ ਲਈ ਕਿਰਤੀ www.eshram.gov.in ਤੇ ਲਾਗਇਨ ਕਰਕੇ ਆਪਣੇ ਮੋਬਾਇਲ ਤੋਂ ਖੁਦ ਰਜਿਸਟਰੇਸ਼ਨ ਵੀ ਕਰਵਾ ਸਕਦਾ ਹੈ।