ਲੋਕ ਇਨਸਾਫ ਪਾਰਟੀ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

Posted by HARISH MONGA about 10-Sep-2019 in NEWS

ਲੋਕ ਇਨਸਾਫ ਪਾਰਟੀ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

ਲੋਕ ਇਨਸਾਫ ਪਾਰਟੀ ਨੇ ਫੂਕਿਆ ਕੈਪਟਨ ਸਰਕਾਰ ਦਾ ਪੁਤਲਾ

ਫਿਰੋਜ਼ਪੁਰ, 9.9.2019:  ਬਟਾਲਾ ਵਿਖੇ ਡੀਸੀ ਨਾਲ ਦੁਰਵਿਹਾਰ ਕਰਨ ਦੇ ਦੋਸ਼ਾਂ ਵਿੱਚ ਪੁਲਿਸ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦਾ ਲੋਕ ਇਨਸਾਫ ਪਾਰਟੀ ਦੇ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਲੋਕ ਇਨਸਾਫ਼ ਪਾਰਟੀ ਵੱਲੋਂ ਫਿਰੋਜ਼ਪੁਰ ਡੀਸੀ ਦਫ਼ਤਰ ਸਾਹਮਣੇ ਪੰਜਾਬ ਦੀ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਲੋਕ ਇਨਸਾਫ ਪਾਰਟੀ ਜੁਸਬੀਰ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਇਨਸਾਫ਼ ਮੰਗਣ ਵਾਲਿਆਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਦਰਜ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਵਿੱਢ ਦੇਣਗੇ।
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੀ ਸਖਤੀ ਵਰਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਯੂਥ ਪ੍ਰਧਾਨ ਜਗਜੀਤ ਸਿੰਘ ਜੋਧਪੁਰ, ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਸੂਬਾ ਕਦੀਮ, ਦਰਬਾਰਾ ਸਿੰਘ ਸਾਬਕਾ ਸਰਪੰਚ ਨਵਾਂ ਪੁਰਬਾ, ਝਿਰਮਲ ਸਿੰਘ, ਮਨਦੀਪ ਸਿੰਘ, ਸੁਖਦੇਵ ਸਿੰਘ, ਨਿਸ਼ਾਨ ਸਿੰਘ, ਸੁੱਚਾ ਸਿੰਘ, ਕਰਨੈਲ ਸਿੰਘ ਖਾਨਪੁਰ, ਗੁਰਜੀਤ ਸਿੰਘ, ਪ੍ਰਤਾਪ ਸਿੰਘ ਗੱਟਾ ਬਾਦਸ਼ਾਹ ਅਮਰੀਕ ਸਿੰਘ ਸਰਹਾਲੀ, ਰਣਬੀਰ ਸਿੰਘ ਜੱਲਾ ਰੋਡਾ, ਬੋਹੜ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਮਨਦੀਪ ਸਿੰਘ ਮੱਲਵਾਲ, ਅਰਪਨਦੀਪ ਸਿੰਘ, ਨਿਰਮਲ ਸਿੰਘ ਵਕੀਲਾਂ ਵਾਲੀ, ਤਰਸੇਮ ਸਿੰਘ ਨਵਾਂ ਕਿਲਾ, ਗੁਰਮੀਤ ਸਿੰਘ ਜੋਧਪੁਰ, ਗੁਰਜੰਟ ਸਿੰਘ ਭੁੱਲਰ, ਰਵਿੰਦਰ ਸਿੰਘ, ਨੈਬ ਸਿੰਘ, ਬਲਵੰਤ ਸਿੰਘ ਪਤਨੀ, ਕ੍ਰਿਸ਼ਨ ਮੁੱਦਕੀ, ਕੁਲਵਿੰਦਰ ਸਿੰਘ ਪਤਲੀ, ਚਮਕੌਰ ਸਿੰਘ ਮੁੱਦਕੀ, ਫਤਿਹ ਸਿੰਘ, ਸੁਖਵਿੰਦਰ ੰਿਘ, ਚਮਕੌਰ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।