ਵਿਕੇਕਾਨੰਦ ਵਰਲਡ ਸਕੂਲ ਵਿਚ ਜੰਕ ਫੂਡ ਤੋਂ ਦੂਰ ਰਹਿਣ ਦੇ ਲਈ ਮਾਤਾ ਪਿਤਾ ਨੂੰ ਚੁੱਕਾਈ ਸਹੁੰ

Posted by HARISH MONGA about 11-Aug-2019 in NEWS

ਵਿਕੇਕਾਨੰਦ ਵਰਲਡ ਸਕੂਲ ਵਿਚ ਜੰਕ ਫੂਡ ਤੋਂ ਦੂਰ ਰਹਿਣ ਦੇ ਲਈ ਮਾਤਾ ਪਿਤਾ ਨੂੰ ਚੁੱਕਾਈ ਸਹੁੰ

ਵਿਕੇਕਾਨੰਦ ਵਰਲਡ ਸਕੂਲ ਵਿਚ ਜੰਕ ਫੂਡ ਤੋਂ ਦੂਰ ਰਹਿਣ ਦੇ ਲਈ ਮਾਤਾ ਪਿਤਾ ਨੂੰ ਚੁੱਕਾਈ ਸਹੁੰ


ਫਿਰੋਜ਼ਪੁਰ: ਅੱਜ ਵਿਵੇਕਾਨੰਦ ਵਰਲਡ ਸਕੂਲ ਵਿਚ ਪੀਟੀਐੱਮ ਦੇ ਮੌਕੇ ਤੇ ਜੰਕ ਫੂਡ ਤੋਂ ਦੂਰ ਰਹਿਣ ਦੇ ਲਈ ਮਾਤਾ ਪਿਤਾ ਨੂੰ ਵਿਦਿਆਰਥੀਆਂ ਦੇ ਨਾਲ ਸਹੁੰ ਚੁਕਾਈ ਗਈ। ਅੱਜ ਦੇ ਇਸ ਆਧੁਨਿਕ ਯੁੱਗ ਵਿਚ ਬੱਚੇ ਘਰ ਦਾ ਖਾਣਾ ਖਾਣ ਤੋਂ ਜ਼ਿਆਦਾ ਜੰਕ ਫੂਡ ਖਾਣਾ ਬੇਹੱਦ ਪਸੰਦ ਕਰਦੇ ਹਨ। ਇਹ ਜਾਣਦੇ ਹੋਏ ਵੀ ਕਿ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਜਿੱਦ ਕਰਨ ਤੇ ਜੰਕ ਫੂਡ ਖਿਵਾਊਂਦੇ ਹਨ। ਇਸ ਲਈ ਅੱਜ ਪੀਟੀਐੱਮ ਦੇ ਮੌਕੇ ਤੇ ਜਦ ਵਿਦਿਆਰਥੀ ਆਪਣੇ ਮਾਤਾ ਪਿਤਾ ਦੇ ਨਾਲ ਆਏ ਸੀ ਤਾਂ ਦੋਵਾਂ ਨੂੰ ਇਕ ਦੂਜੇ ਦੇ ਸਾਹਮਣੇ ਇਹ ਸਹੁੰ ਚੁਕਾਈ ਗਈ ਮੈਂ ਸਹੁੰ ਖਾਂਦਾ ਾਂ ਕਿ ਆਪਣੇ ਬੱਚਿਆਂ ਨੂੰ ਫੂਡ ਜੰਕ ਫੂਡ ਖਾਣ ਨੰ ਮਨਾ ਕਰਾਂਗਾ। ਤਾਜਾ ਫਲ ਅਤੇ ਸਬਜ਼ੀਆਂ ਨੂੰ ਹੀ ਪਹਿਲ ਦੇਵਾਂਗਾ। ਆਪਣੇ ਬੱਚਿਆਂ ਨੂੰ ਜੰਕ ਫੂਡ ਤੋਂ ਹੋਣ ਵਾਲੀ ਹਾਨੀ ਬਾਰੇ ਵਿਚ ਜਾਣੂ ਕਰਵਾਉਂਦੇ ਹੋਏ ਊੁਨ੍ਹਾਂ ਦੇ ਬਪਚਨ ਨੂੰ ਬਰਬਾਦ ਹੋਣ ਤੋਂ ਬਚਾਵਾਂਗਾ। ਆਓ ਅਸੀਂ ਸਾਰੇ ਮਿਲ ਕੇ ਅੱਜ ਇਹ ਸਹੁੰ ਲੈਂਦੇ ਹਾਂ ਕਿ ਨਾ ਅਸੀਂ ਜੰਕ ਫੂਡ ਖਾਵਾਂਗੇ ਅਤੇ ਆਪਣੇ ਬੱਚਿਆਂ ਨੂੰ ਨਾ ਖਾਣ ਦੇ ਲਈ ਪ੍ਰੇਰਿਤ ਕਰਾਂਗੇ। ਸਕੂਲ ਦੀ ਪ੍ਰਸਾਸ਼ਕ ਅਕਾਦਮਿਕ ਪਰਮਵੀਰ ਸ਼ਰਮਾ ਨੇ ਦੱਸਿਆ ਕਿ ਕਿਸੇ ਵੀ ਪ੍ਰਕਾਰ ਦਾ ਜੰਕ ਫੂਡ ਸਾਡੇ ਸਰੀਰ ਦੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨੁਕਸਾਨ ਤੋਂ ਬਚਣ ਲਈ ਵਿਦਿਆਰੀਆਂ ਦੇ ਨਾਲ ਨਾਲ ਮਾਤਾ ਪਿਤਾ ਦਾ ਵੀ ਜਾਣੂ ਹੋਣਾ ਜ਼ਰੂਰੀ ਹੈ। ਇਹ ਸਹੁੰਚ ਗ੍ਰਹਿਣ ਮਾਤਾ ਪਿਤਾ ਨੂੰ ਜੰਕ ਫੂਡ ਦੇ ਨੁਕਸਾਨ ਯਾਦ ਦਿਵਾÂਗੀ। ਸਕੂਲ ਦੇ ਗਤੀਵਿਧੀ ਪ੍ਰਧਾਨ ਵਿਪਨ ਸ਼ਰਮਾ ਨੇ ਕਿਹਾ ਕਿ ਸਾਡੇ ਦੇਸ਼ ਵਿਚ ਜਿਥੇ ਮਧੂਮਯ ਦੀ ਬਿਮਾਰੀ ਬਜ਼ੁਰਗਾਂ ਨੂੰ ਹੋਇਆ ਕਰਦੀ ਸੀ ਉਹ ਹੁਣ ਇਹ ਬਿਮਾਰੀ ਬੱਚਿਆਂ ਨੂੰ ਹੋਣ ਲੱਗੀ ਹੈ। ਇਸ ਦਾ ਮੁੱਖ ਕਾਰਨ ਉਨ੍ਹਾਂ ਵੱਲੋਂ ਖਾਇਆ ਜਾਣ ਵਾਲਾ ਜੰਕ ਫੂਡ ਹੈ। ਇਕ ਸ਼ਿਸ਼ਕ ਦੇ ਨਾਤੇ ਸਾਡਾ ਇਹ ਕਰਤਵ ਬਣਦਾ ਹੈ ਕਿ ਲੋਕਾਂ ਵਿਚ ਜੰਕ ਫੂਡ ਦੇ ਨੁਕਸਾਨ ਨੁੰ ਦੱਸ ਕੇ ਜਾਗਰੂਕਤਾ ਲਿਆਂਦੀ ਜਾਵੇ। ਇਸ ਲਈ ਇਸ ਮੌਕੇ ਤੇ ਇਥੇ ਵਿਦਿਆਰਥੀ ਅਤੇ ਮਾਤਾ ਪਿਤਾਦਦੋਵਾਂ ਇਕ ਸਾਥ ਸੀ ਉਨ੍ਹਾਂ ਨੂੰ ਸਹੁੰ ਚੁਕਾਈ ਗਈ ਜੰਕ ਫੂਡ ਖਾਣ ਤੋਂ ਰੋਕਣ ਲਈ ਅਪੀਲ ਕੀਤੀ ਗਈ। ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਇਹ ਸਹੁੰ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਜੰਕ ਫੂਡ ਦੀਆਂ ਹਾਨੀਆਂ ਦੇ ਬਾਰੇ ਯਾਦ ਦਿਵਾ ਕੇ ਇਸ ਨੂੰ ਖਾਣ ਤੋਂ ਰੋਕਾਗੇ।