ਡਾ: ਰਾਜਿੰਦਰ ਕੁਮਾਰ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਸੰਭਾਲਿਆ ਚਾਰਜ

Posted by ADMIN about 12-Mar-2019 in NEWS

ਡਾ: ਰਾਜਿੰਦਰ ਕੁਮਾਰ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਸੰਭਾਲਿਆ ਚਾਰਜ

ਫ਼ਿਰੋਜ਼ਪੁਰ 11 ਮਾਰਚ 2019 (ਹਰੀਸ਼ ਮੌਂਗਾ)  ਡਾ: ਰਾਜਿੰਦਰ ਕੁਮਾਰ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਚਾਰਜ ਸੰਭਾਲ ਲਿਆ ਹੈ, ਇਸ ਤੋ ਪਹਿਲਾ ਉਹ ਸਿਵਲ ਸਰਜਨ ਫ਼ਰੀਦਕੋਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਤਾਇਨਾਤੀ ਤੇ ਸਿਵਲ ਸਰਜਨ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਅਥਾਹ ਖ਼ੁਸ਼ੀ ਪ੍ਰਗਟਾਈ ਗਈ  ਅਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ । 

ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸਹੂਲਤਾ ਮੁਹੱਈਆ ਕਰਵਾਉਣ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਡਾਕਟਰਾਂ ਅਤੇ ਸਮੂਹ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਸਮੂਹ ਸਿਹਤ ਸਟਾਫ਼ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾ ਅਤੇ ਦਫ਼ਤਰਾਂ ਵਿਚ ਆਉਣ ਵਾਲੇ ਆਮ ਨਾਗਰਿਕਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਅਤੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵ। ਇਸ ਮੌਕੇ  ਸਹਾਇਕ ਸਿਵਲ ਸਰਜਨ ਡਾ: ਸੰਜੀਵ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਾਜਿੰਦਰ ਮਨਚੰਦਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਰਾਜਕਰਨੀ, ਜ਼ੋਨਲ ਮਲੇਰੀਆਂ ਅਫ਼ਸਰ ਡਾ: ਮੀਨਾਕਸ਼ੀ ਧੀਗੜਾ, ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਜਸਦੇਵ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਅਨੀਤਾ, ਐਪੀਡੀਮਾਲੋਜਿਸਟ ਡਾ: ਯੁਵਰਾਜ ਨਾਰੰਗ, ਵਿਕਾਸ ਕਾਲੜਾ , ਇੰਦਰਜੀਤ ਭਾਟੀਆ ਸੁਪਰਡੰਟ, ਪਰਮਵੀਰ ਮੋਗਾ ਅਤੇ ਵਿਪਨ ਸ਼ਰਮਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ ।