ਫਿਰੋਜ਼ਪੁਰ 07 ਫਰਵਰੀ 2019 ( ) ਡਿਪਟੀ ਕਮਿਸ਼ਨਰ ਸ੍ਰ.ਬਲਵਿੰਦਰ ਸਿੰਘ ਧਾਲੀਵਾਲ ਨੂੰ ਸੂਬੇ ਦੇ ਸਮੁੱਚੇ ਜਿੱਲਿ੍ਹਆ ਵਿਚੋਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਸਰਵੋਤਮ ਸੁਧਾਰਾਂ ਵਜੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅੱਜ ਡਿਪਟੀ ਕਮਿਸ਼ਨਰ ਸ੍ਰ.ਬਲਵਿੰਦਰ ਸਿੰਘ ਧਾਲੀਵਾਲ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ। ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਇੰਡੀਆ ਟੂ-ਡੇ ਗਰੁੱਪ ਵੱਲੋਂ ਕਰਵਾਏ ਗਏ ‘ਦਿ ਸਟੇਟ ਆਫ਼ ਦਿ ਸਟੇਟ ਕੰਨਕਲੇਵ‘ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਸਰਵੋਤਮ ਸੁਧਾਰਾਂ ਅਤੇ ਜ਼ਿਲੇ੍ਹ ਦੇ ਵਿਕਾਸ ਲਈ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।