ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੀ ਰਹਿਨੁਮਾਈ ਚ ਉਹਨਾਂ ਦੇ ਪਤੀ ਲਾਡੀ ਗਹਿਰੀ ਨੇ ਸਕੂਲੀ ਬੱਚਿਆਂ ਨੂੰ ਵੰਡੇ ਸਵਾ ਦੋ ਸੌ ਤੋਂ ਜ਼ਿਆਦਾ ਸਾਈਕਲ।

Posted by HARISH MONGA about 07-Feb-2019 in NEWS

ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸਤਿਕਾਰ ਕੌਰ ਗਹਿਰੀ ਦੀ ਰਹਿਨੁਮਾਈ ਚ ਉਹਨਾਂ ਦੇ ਪਤੀ ਲਾਡੀ ਗਹਿਰੀ ਨੇ ਸਕੂਲੀ ਬੱਚਿਆਂ ਨੂੰ ਵੰਡੇ ਸਵਾ ਦੋ ਸੌ ਤੋਂ ਜ਼ਿਆਦਾ ਸਾਈਕਲ।

ਫਿਰੋਜ਼ਪੁਰ, 7.2.2019: ਪੰਜਾਬ ਸਰਕਾਰ ਵਲੋਂ ਸਕੂਲੀ ਬੱਚਿਆਂ ਦੇ ਲਈ ਸ਼ੁਰੂ ਕੀਤੀ ਗਈ ਸਾਈਕਲ ਸਕੀਮ ਦੇ ਤਹਿਤ ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਦੀ ਰਹਿਨੁਮਾਈ ਦੇ ਅਧੀਨ ਉਹਨਾਂ ਦੇ ਪਤੀ ਅਤੇ ਉਘੇ ਕਾਂਗਰਸੀ ਲੀਡਰ ਲਾਡੀ ਗਹਿਰੀ ਵਲੋਂ ਅੱਜ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ। ਮੁਢਕੀ ਦੇ ਸਰਕਾਰੀ ਸਕੂਲ ਵਿਚ ਸਾਇਕਲ ਵੰਡ ਸਮਾਰੋਹ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਲਾਡੀ ਗਹਿਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜਿਥੇ ਬੱਚਿਆਂ ਨੂੰ ਵਜੀਫੇ,ਵਰਧੀਆਂ ਅਤੇ ਮੁਫ਼ਤ ਭੋਜਨ ਦਿੱਤਾ ਜਾ ਰਿਹਾ ਹੈ ਉਥੇ ਨਸਲ ਹੀ ਦੂਰ ਦਰਾਜ ਤੋਂ ਸਕੂਲ ਆਂਨ ਦੇ ਲਈ ਸਾਈਕਲ ਦਿਤੇ ਜਅ ਰਹੇ ਹਨ। ਇਸ ਨਾਲ ਜਿਥੇ ਬੱਚਿਆਂ ਦੇ ਟਾਈਮ ਦੀ ਬੱਚਤ ਹੋਵੇਗੀ ਉਥੇ ਨਾਲ ਹੀ ਉਹਨਾਂ ਦੀ ਸਿਹਤ ਵੀ ਠੀਕ ਰਹੇਗਈ। ਉਹਨਾਂ ਨੇ ਦਸਿਆ ਕਿ ਅੱਜ ਉਹਨਾਂ ਵਲੋਂ ਮੁੱਦਕੀ ਦੇ ਦੋ ਅਤੇ ਤਲਵੰਡੀ ਦੇ ਸਰਕਾਰੀ ਸਕੂਲਾਂ ਵਿਚ ਸਵਾ ਦੋ ਸੌ ਤੋਂ ਵੱਧ ਸਾਇਕਲ ਵੰਡੇ ਗਏ। ਇਸ ਮੌਕੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਨਾਲ ਹੀ ਬੱਚਿਆਂ ਨੂੰ ਸਾਈਕਲ ਦੇਣ ਤੇ ਸਰਕਾਰ ਦਾ ਧੰਨਵਾਦ ਕੀਤਾ।