ਗੁਰੂਹਰਸਹਾਏ ’ਚ ਸ੍ਰੀ ਰਾਮਲੀਲਾ ਦਾ ਮੰਚਨ ਸ਼ੁਰੂ  - ਹੀਰਾ ਸੋਢੀ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

Posted by HARISH MONGA about 10-Oct-2018 in NEWS

ਗੁਰੂਹਰਸਹਾਏ ’ਚ ਸ੍ਰੀ ਰਾਮਲੀਲਾ ਦਾ ਮੰਚਨ ਸ਼ੁਰੂ  - ਹੀਰਾ ਸੋਢੀ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ

ਗੁਰੂਹਰਸਹਾਏ, 10 ਅਕਤੂਬਰ (ਪਰਮਪਾਲ ਗੁਲਾਟੀ)- ਸ਼੍ਰੀ ਰਾਮਾ ਨਾਟਕ ਐਂਡ ਡ੍ਰਾਮਾਟਿਕ ਕਲੱਬ ਵਲੋਂ ਸਥਾਨਕ ਕ੍ਰਿਸ਼ਨ ਚੌਂਕ ਪੁਰਾਣੀ ਦਾਣਾ ਮੰਡੀ ਵਿਖੇ ਸ਼ੁਰੂ ਕੀਤੀ ਗਈ ਸ਼੍ਰੀ ਰਾਮਲੀਲਾ ਦਾ ਉਦਘਾਟਨ ਹਲਕਾ ਕਾਂਗਰਸ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਵਲੋਂ ਕੀਤਾ ਗਿਆ, ਜਦਕਿ ਇਸ ਮੌਕੇ ਉਹਨਾਂ ਨਾਲ ਡੀ.ਐਸ.ਪੀ ਜਸਵੀਰ ਸਿੰਘ, ਸੁਰਿੰਦਰ ਵੋਹਰਾ, ਵਿੱਕੀ ਨਰੂਲਾ, ਰਾਜਾ ਕੁਮਾਰ, ਆਤਮਜੀਤ ਡੇਵਿਡ, ਅਮਰੀਕ ਬੁੱਢੇਸ਼ਾਹ, ਸੁਰਜੀਤ ਸਿੰਘ ਧਵਨ, ਨਿੱਕੂ ਡੇਮਰਾ, ਸੀਮੂ ਪਾਸੀ, ਰਕੇਸ਼ ਬੱਗੀ ਸਰਪੰਚ, ਅਮਨ ਦੁੱਗਲ, ਉਡੀਕ ਬਿੰਦਰਾ, ਸੋਨੂੰ ਮੋਂਗਾ, ਛਿੰਦਰਪਾਲ ਸਿੰਘ ਭੋਲਾ, ਜੀਤ ਬੇੇਰੀ ਬਾਘੂਵਾਲਾ, ਵਰਿਆਮ ਵਾਸਣ, ਜਸਪਾਲ ਬਿੱਟਾ, ਵਿਕਰਾਂਤ ਵੋਹਰਾ, ਵਿੱਕੀ ਸੇਠੀ, ਵਿੱਕੀ ਮਾਨਕਟਾਲਾ, ਕਾਕਾ ਵੋਹਰਾ, ਸੋਨੂੰ ਕੱਕੜ, ਮਨਮੀਤ ਸਚਦੇਵਾ, ਕੇ.ਕੇ ਸ਼ਰਮਾ, ਨੀਸ਼ੂ ਦਹੂਜਾ, ਮਨਿੰਦਰ ਸਿੰਘ ਮਿੰਟੂ ਪੀ.ਏ, ਰਾਜਵੀਰ ਮੋਂਟੀ ਪੀ.ਏ, ਆਦਿ ਵੀ ਹਾਜ਼ਰ ਹੋਏ। ਸ਼੍ਰੀ ਰਾਮਲੀਲਾ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਜੋਤੀ ਜਗਾ ਕੇ ਕੀਤੀ ਗਈ। 
ਇਸ ਮੌਕੇ ’ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹੀਰਾ ਸੋਢੀ ਨੇ ਕਿਹਾ ਕਿ ਰਾਮਲੀਲਾ ਤੋਂ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਉਹਨਾਂ ਨੇ ਸਾਰੇ ਲੋਕਾਂ ਨੂੰ ਸ਼੍ਰੀ ਰਾਮ ਚੰਦਰ ਜੀ ਦੇ ਦਿਖਾਏ ਹੋਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਰ ਇਨਸਾਨ ਨੂੰ ਸ਼ਰਧਾ ਅਨੁਸਾਰ ਧਾਰਮਿਕ ਕੰਮਾਂ ਵਿਚ ਜ਼ਰੂਰ ਯੋਗਦਾਨ ਦੇਣਾ ਚਾਹੀਦਾ ਹੈ। ਇਸ ਮੌਕੇ ’ਤੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਵਿਧਾਇਕ ਰਾਣਾ ਸੋਢੀ ਵਲੋਂ ਸ਼੍ਰੀ ਰਾਮਾ ਨਾਟਕ ਐਂਡ ਡ੍ਰਾਮਾਟਿਕ ਕਲੱਬ ਨੂੰ ਹਰ ਸੰਭਵ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿਕਰੀ, ਸੈਕਟਰੀ ਸੁਰਿੰਦਰ ਮਾੜੂ ਮੋਂਗਾ, ਚੇਅਰਮੈਨ ਰਤਨ ਲਾਲ ਗਿਰਧਰ, ਸਲਾਹਕਾਰ ਨੀਟਾ ਮੋਂਗਾ, ਡਾਇਰੈਕਟਰ ਤਿਲਕ ਰਾਜ, ਸਤਪਾਲ ਵੋਹਰਾ, ਪ੍ਰਮੋਟਰ ਕੋਮਲ ਸ਼ਰਮਾ, ਵਿਪਨ ਲੋਟਾ, ਰਾਜਾ ਵੋਹਰਾ, ਪਿੰਕਾ ਵੋਹਰਾ ਐਸ.ਡੀ.ਓ ਪਾਵਰਕਾਮ, ਮਨੋਜ ਮੋਂਗਾ, ਜਗਦੀਸ਼ ਪ੍ਰਧਾਨ ਆਦਿ ਰਾਮਲੀਲਾ ਕਮੇਟੀ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਹੀਰਾ ਸੋਢੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ।