ਗੋਲੀਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ ਵਿਧਾਇਕ ਪਿੰਕੀ -ਦੋਸ਼ੀ ਜਲਦ ਹੋਣਗੇ ਸਲਾਖਾਂ ਦੇ ਪਿੱਛੇ-

Posted by HARISH MONGA about 08-Oct-2018 in NEWS

ਗੋਲੀਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ ਵਿਧਾਇਕ ਪਿੰਕੀ -ਦੋਸ਼ੀ ਜਲਦ ਹੋਣਗੇ ਸਲਾਖਾਂ ਦੇ ਪਿੱਛੇ-

ਫਿਰੋਜ਼ਪੁਰ, 8 ਅਕਤੂਬਰ, 2018 :   ਸ਼ਨੀਵਾਰ ਰਾਤ ਛਾਉਣੀ ਵਿਚ ਗੋਲੀਆਂ ਲੱਗਣ ਨਾਲ ਮਰੇ ਦੋਹਾਂ ਮ੍ਰਿਤਕਾਂ ਹਰਜਿੰਦਰ ਸਿੰਘ ਮਿੰਕਾ ਤੇ ਸੋਨੂੰ ਗਿੱਲ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਸੋਮਵਾਰ ਉਨਾਂ ਦੇ ਘਰਾਂ ਵਿਚ ਗਏ। ਇਸ ਮੌਕੇ ਉਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਨੌਜਵਾਨ ਮੁੰਡਿਆਂ ਦੀ ਮੌਤ ਨਾਲ ਪਏ ਹੋਏ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਪੁਲਸ ਨੂੰ ਸਖਤ ਹੁਕਮ ਦਿੱਤੇ ਗਏ ਹਨ ਕਿ ਕਤਲ ਕਰਨ ਵਾਲਾ ਦੋਸ਼ੀ ਤੇ ਉਸਦੇ ਸਾਰੇ ਸਾਥੀ ਜਲਦ ਤੋਂ ਜਲਦ ਫੜ ਕੇ ਜੇਲ੍ਹ ਵਿਚ ਡੱਕੇ ਜਾਣ।  ਪਿੰਕੀ ਨੇ ਕਿਹਾ ਕਿ ਸ਼ਹਿਰ ਵਿਚ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।