ਐਸ ਬੀ ਐਸ ਕੈਂਪਸ ਵਿਖੇ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ

Posted by HARISH MONGA about 10-Aug-2019 [ 62]

ਐਸ ਬੀ ਐਸ ਕੈਂਪਸ ਵਿਖੇ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ

ਐਸ ਬੀ ਐਸ ਕੈਂਪਸ ਵਿਖੇ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ
ਫਿਰੋਜ਼ਪੁਰ:- ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਨਿਰਦੇਸ਼ਾਂ  ਅਨੁਸਾਰ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸੰਸਥਾ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਚੱਲ ਰਹੇ ਇੰਡਕਸ਼ਨ ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੂੰ ਬੁਲਾ ਕੇ ਵਿਦਿਆਰਥੀਆਂ ਦੇ ਰੂ ਬਰੂ ਕੀਤਾ ਗਿਆ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਸਰਪ੍ਰਸਤੀ ਵਿੱਚ ਚੱਲ ਰਹੇ ਇਸ ਇੰਡਕਸ਼ਨ ਪ੍ਰੋਗਰਾਮ ਦੀ ਸੰਯੋਜਕ ਡਾ. ਸੰਗੀਤਾ ਸ਼ਰਮਾ ਅਤੇ ਕੈਂਪਸ ਦੇ ਪੀਆਰੳ ਬਲਵਿੰਦਰ ਸਿੰਘ ਮੋਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਇੱਕ ਅਗਸਤ ਤੋਂ ਚੱਲ ਰਹੇ ਇਸ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ।ਸੰਸਥਾ ਦੇ ਕਾਰਜਕਾਰੀ ਮੁਖੀ ਡਾ. ਏ ਕੇ ਤਿਆਗੀ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਨੂੰ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਨੂੰ ਸੰਸਥਾ ਦੇ ਵੱਖ ਵੱਖ ਵਿਭਾਗਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਵਿਭਾਗੀ ਮੁਖੀਆਂ ਨਾਲ ਜਾਣ ਪਹਿਚਾਣ ਕਰਵਾਈ ਗਈ।ਵਿਭਾਗੀ ਮੁਖੀਆਂ ਅਤੇ ਵੱਖ ਵੱਖ ਸੋਸਾਇਟੀਆਂ ਦੇ ਇੰਚਾਰਜਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ।
                                  ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਲਈ ਵੱਖ ਵੱਖ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਜਿਵੇਂ ਕਿ ਆਤਮ ਵਿਸ਼ਵਾਸ, ਸਟ੍ਰੈਸ ਮੈਨੇਜਮੈਂਟ,ਕਮਿਊਨੀਕੇਸ਼ਨ ਸਕਿਲਜ਼,ਪ੍ਰਸਨੈਲਟੀ ਡਿਵਲਪਮੈਂਟ, ਮੈਂਟਲ  ਹੈਲਥ, ਸ਼ਰੀਰਕ ਤੰਦਰੁਸਤੀ, ਐਂਟਰਪ੍ਰਨਿਉਰਸ਼ਿਪ, ਸੌਫਟ  ਸਕਿਲਜ਼, ਹਾਰਡ ਸਕਿਲਜ਼ ,ਨਸ਼ਾ ਮੁਕਤੀ, ਮਨੁੱਖੀ ਕਦਰਾਂ ਕੀਮਤਾਂ ਅਤੇ ਲੜਕੀਆਂ ਲਈ ਸਵੈ ਸੁਰੱਖਿਆ ਸੰਬੰਧੀ ਵੱਖ ਵੱਖ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਜੋ ਵਿਦਿਆਰਥੀ ਆਪਣੇ ਆਪ ਨੂੰ ਮੁਕਾਬਲੇ ਦੇ ਯੁੱਗ ਵਿੱਚ ਪੜ•ਾਈ ਦੇ ਨਾਲ ਨਾਲ ਰੁਜ਼ਗਾਰ ਪ੍ਰਾਪਤੀ ਦੀ ਸਮਰੱਥਾ ਨੂੰ ਵਧਾ ਕੇ ਉਚੀਆਂ ਪਦਵੀਆਂ ਤੇ ਪਹੁੰਚਣ ਦੇ ਕਾਬਲ ਹੋ ਸਕਣ ਅਤੇ ਇੱਕ ਰੌਸ਼ਨ ਭਵਿੱਖ ਦੀ ਸਿਰਜਣਾ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਯੋਗ ਬਣ ਸਕਣ।ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰਿਮੰਦਰ ਸਾਹਿਬ ,ਦੁਰਗਿਆਣਾ ਮੰਦਿਰ,ਰਾਮ ਤੀਰਥ, ਮੈਹਦੀਆਣਾ ਸਾਹਿਬ, ਗੁਰਦੁਆਰਾ ਜਾਮਨੀ ਸਹਿਬ ,ਹੁਸੈਨੀਵਾਲਾ ਬਾਰਡਰ ਆਦਿ ਸਥਾਨਾ ਦੀ ਯਾਤਰਾ ਵੀ ਕਰਵਾਈ ਗਈ।ਡਾ. ਸੰਗੀਤਾ ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ 15 ਅਗਸਤ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦੌਰਾਨ ਨਵੇਂ ਆਏ ਵਿਦਿਆਰਥੀਆਂ ਲਈ ਸੱਭਿਆਚਾਰਕ ਪ੍ਰੋਗਰਾਮ , ਸਿਰਜਣਾਤਮਕ ਮੁਕਾਬਲੇ ਅਤੇ ਟੇਲੈਂਟ ਹੰਟ ਆਦਿ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮ ਦੇ ਵੱਖ ਵੱਖ ਸ਼ੈਸ਼ਨਾਂ ਦੌਰਾਨ ਮਾਹਿਰ ਮਹਿਮਾਨਾਂ ਵਜੋਂ ਡਾ. ਰਾਜੀਵ ਮਨਹਾਸ,ਡਾ. ਰੋਹਿਤ ਸਿੰਗਲਾ,ਸਰਬਜੀਤ ਸਿੰਘ ਬੇਦੀ, ਭਵਦੀਪ ਕੋਹਲੀ, ਨਮਰਤਾ ਗੁਪਤਾ, ਕਿਰਨ ਸੇਠੀ, ਚੰਚਲ ਜਿੰਦਲ, ਮੈਡਮ ਕਿੱਟੀ ਨੇ ਆਪਣੇ ਕੀਮਤੀ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
Team Ferozepur Online

Keystroke Developers GP Webs Dido Post

Recent News

Breaking News From Ferozepur

किसाना वास्तें सिर्फ दावे हूंदे ने, इक वी अफ्सर ते मंत्री वेक्खन नहीं आया 20-Aug-2019 5 फीट तक बाढ़ का पानी और बच्चों में अभिभावको के साथ स्कूल जाने का जज्बा 20-Aug-2019 पुत्त डर ना, तेरे नाल प्रशासन खड़ा है: डीसी 20-Aug-2019 रेलवे रिक्रूटमेंट सेल: उम्मीदवारों को भर्ती के लिए महीनों नहीं बल्कि एक दिन में प्रक्रिया पूरी   20-Aug-2019 ਸਾਂਝੇ ਤੌਰ 'ਤੇ ਹਿੰਦ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਬਾਰੇ ਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੈਡੀਕਲ ਕੈਂਪ 20-Aug-2019 रामू की दुकान पर सुखबीर बादल ने चखां समोसे-कचौरी का जायका 19-Aug-2019 Sukhbir Badal appeals to party cadre to provide succor to flood victims 19-Aug-2019 हरीके हैड में पहुंचा 1.05 लाख क्यूसिक पानी, मक्खू व आसपास के इलाकों के लिए आर्मी के 240 जवान मोटर बोट समेत हुए तैनात 19-Aug-2019 अध्यापको के तबादले पर फूट-फूटकर रोएं विद्यार्थी, दो घंटे बंद रखा मुख्य यातायात 19-Aug-2019 Ferozepur : Water starts touching bottom chord on downstream of railway bridge, don’t attempt to disturb protection works, appeals DRM 19-Aug-2019
Back to Top