ਆਰਮੀ ਵਿੱਚ ਭਰਤੀ ਰੈਲੀ 17 ਤੋਂ 26 ਸਤੰਬਰ ਤੱਕ ਫਿਰੋਜ਼ਪੁਰ ਵਿੱਚ

Posted by HARISH MONGA about 15-Jul-2019 [ 140]

ਆਰਮੀ ਵਿੱਚ ਭਰਤੀ ਰੈਲੀ 17 ਤੋਂ 26 ਸਤੰਬਰ ਤੱਕ ਫਿਰੋਜ਼ਪੁਰ ਵਿੱਚ

ਆਰਮੀ ਵਿੱਚ ਭਰਤੀ ਰੈਲੀ 17 ਤੋਂ 26 ਸਤੰਬਰ ਤੱਕ ਫਿਰੋਜ਼ਪੁਰ ਵਿੱਚ
ਫਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ. ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਉਮੀਦਵਾਰਾਂ ਦੇ ਲਈ ਵੱਖ-ਵੱਖ ਪਦਾਂ ਤੇ ਹੋਵੇਗੀ ਭਰਤੀ

ਫਿਰੋਜ਼ਪੁਰ 15 ਜੁਲਾਈ 2019 ( ) ਆਰਮੀ ਦੇ ਵੱਖ-ਵੱਖ ਪਦਾਂ ਤੇ ਭਰਤੀ ਲਈ ਭਰਤੀ ਰੈਲੀ 17 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ, ਜੋ ਕਿ 26 ਸਤੰਬਰ 2019 ਤੱਕ ਚੱਲੇਗੀ। ਡਾਇਰੈਕਟਰ ਰਿਕਰੂਟਿੰਗ ਕਰਨਲ ਸੌਰਭ ਪਾਂਡੇ ਨੇ ਵਿਸਥਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਰੈਲੀ ਫਿਰੋਜ਼ਪੁਰ, ਫ਼ਰੀਦਕੋਟ, ਸ੍ਰੀ. ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਉਮੀਦਵਾਰਾਂ ਦੇ ਲਈ ਕੀਤੀ ਜਾ ਰਹੀ ਹੈ, ਜੋ ਕਿ ਫਿਰੋਜ਼ਪੁਰ ਛਾਉਣੀ ਦੇ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿੱਚ ਹੋਵੇਗੀ। 
ਇਸ ਰੈਲੀ ਵਿੱਚ ਆਰਮੀ ਦੇ ਸੋਲਜਰ ਜਨ.  ਡਿਊਟੀ, ਸੋਲਜਰ ਟੈਕਨੀਕਲ, ਸੋਲਜਰ ਨਰਸਿੰਗ ਅਸਿਸਟੈਂਟ, ਨਰਸਿੰਗ ਅਸਿਸਟੈਂਟ ਵੈਟਰਨਰੀ, ਸੋਲਜਰ ਕਲਰਕ, ਸਟੋਰ ਕੀਪਰ ਟੈਕਨੀਕਲ ਦੇ ਪਦਾਂ ਦੇ ਲਈ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਦੇ ਲਈ ਆਨ ਲਾਈਨ ਰਜਿਸਟ੍ਰੇਸ਼ਨ ਅਭਿਆਨ ਹੈ, ਜਿਸ ਦੇ ਤਹਿਤ ਉਮੀਦਵਾਰਾਂ ਨੂੰ www.joinindianarmy.nic.in ਤੇ ਅਪਲਾਈ ਕਰਨਾ ਹੋਵੇਗਾ। ਆਨਲਾਈਨ ਰਜਿਸਟ੍ਰੇਸ਼ਨ 19 ਜੁਲਾਈ 2019 ਨੂੰ ਸ਼ੁਰੂ ਹੋਵੇਗਾ, ਜੋ ਕਿ ਪਹਿਲੀ ਸਤੰਬਰ 2019 ਤੱਕ ਜਾਰੀ ਰਹੇਗਾ। ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਉਮੀਦਵਾਰਾਂ ਦੀ ਈ.ਮੇਲ ਆਈ.ਡੀ. ਤੇ ਐਡਮਿਟ ਕਾਰਡ ਭੇਜਿਆ ਜਾਵੇਗਾ, ਜਿਸ ਵਿੱਚ ਉਨ੍ਹਾਂ ਨੂੰ ਭਰਤੀ ਰੈਲੀ ਵਿੱਚ ਸ਼ਾਮਲ ਹੋਣ ਦੀ ਤਾਰੀਖ਼ ਅਤੇ ਸਮਾਂ ਦਿੱਤਾ ਜਾਵੇਗਾ। 
ਉਨ੍ਹਾਂ ਕਿਹਾ ਕਿ ਆਰਮੀ ਦੀ ਭਰਤੀ ਰੈਲੀ ਮੁਫ਼ਤ ਅਤੇ ਕਿਸੇ ਪੱਖਪਾਤ ਹੈ। ਉਨ੍ਹਾਂ ਉਮੀਦਵਾਰਾਂ ਨੂੰ ਆਰਮੀ ਭਰਤੀ ਦੇ ਨਾਮ ਤੇ ਰਿਸ਼ਵਤ, ਏਜੰਟਾਂ ਆਦਿ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇੱਥੇ ਪੂਰੀ ਤਰ੍ਹਾਂ ਨਾਲ ਮੈਰਿਟ ਤੇ ਭਰਤੀ ਹੋਵੇਗੀ। ਇਸ ਲਈ ਉਮੀਦਵਾਰਾਂ ਨੂੰ ਆਰਮੀ ਭਰਤੀ ਦੇ ਨਾਮ ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਠੱਗਾਂ ਅਤੇ ਏਜੰਟਾਂ ਤੋਂ ਬਚਣਾ ਚਾਹੀਦਾ ਹੈ। 




Team Ferozepur Online

Keystroke Developers GP Webs Dido Post

Recent News

Breaking News From Ferozepur

किसाना वास्तें सिर्फ दावे हूंदे ने, इक वी अफ्सर ते मंत्री वेक्खन नहीं आया 20-Aug-2019 5 फीट तक बाढ़ का पानी और बच्चों में अभिभावको के साथ स्कूल जाने का जज्बा 20-Aug-2019 पुत्त डर ना, तेरे नाल प्रशासन खड़ा है: डीसी 20-Aug-2019 रेलवे रिक्रूटमेंट सेल: उम्मीदवारों को भर्ती के लिए महीनों नहीं बल्कि एक दिन में प्रक्रिया पूरी   20-Aug-2019 ਸਾਂਝੇ ਤੌਰ 'ਤੇ ਹਿੰਦ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਬਾਰੇ ਕੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੈਡੀਕਲ ਕੈਂਪ 20-Aug-2019 रामू की दुकान पर सुखबीर बादल ने चखां समोसे-कचौरी का जायका 19-Aug-2019 Sukhbir Badal appeals to party cadre to provide succor to flood victims 19-Aug-2019 हरीके हैड में पहुंचा 1.05 लाख क्यूसिक पानी, मक्खू व आसपास के इलाकों के लिए आर्मी के 240 जवान मोटर बोट समेत हुए तैनात 19-Aug-2019 अध्यापको के तबादले पर फूट-फूटकर रोएं विद्यार्थी, दो घंटे बंद रखा मुख्य यातायात 19-Aug-2019 Ferozepur : Water starts touching bottom chord on downstream of railway bridge, don’t attempt to disturb protection works, appeals DRM 19-Aug-2019
Back to Top