Farmers outfit demands Punjab Govt. to claim Rs.16 lac crore value of water from Rajasthan Govt. under Riparian Law

Posted by HARISH MONGA about 10-Jul-2019 [ 256]

Farmers outfit demands Punjab Govt. to claim Rs.16 lac crore value of water from Rajasthan Govt. under Riparian Law

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਐਸਸੀ ਨਹਿਰੀ ਵਿਭਾਗ ਫ਼ਿਰੋਜ਼ਪੁਰ ਨਾਲ ਮੀਟਿੰਗ ਕਰਕੇ ਰਿਪੇਰੀਅਨ ਕਾਨੂੰਨ ਮੁਤਾਬਕ ਰਾਜਸਥਾਨ ਪਾਸੋਂ ਸੋਲਾਂ ਲੱਖ ਕਰੋਡ਼ ਰੁਪਏ ਦੇ ਪਾਣੀ ਦੀ ਕੀਮਤ ਵਸੂਲਣ ਜਾਂ ਪਾਣੀ ਦੇਣਾ ਬੰਦ ਕਰਨ ਦੀ ਮੰਗ ਕੀਤੀ 
   

Ferozepur, July 10, 2019: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਮੀਤ ਸਕੱਤਰ ਰਣਬੀਰ ਸਿੰਘ ਠੱਠਾ ਅਤੇ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਦੀ ਅਗਵਾਈ ਹੇਠ ਕਿਸਾਨ ਵਫਦ ਵੱਲੋਂ ਅੱਜ  ਫ਼ਿਰੋਜ਼ਪੁਰ ,ਫਾਜ਼ਿਲਕਾ, ਮੁਕਤਸਰ ,ਫਰੀਦਕੋਟ ਸਰਕਲ ਇੰਜੀਨੀਅਰ ਹਰਲਾਭ ਸਿੰਘ ਚਾਹਲ ਨਾਲ ਪਹਿਲਾਂ ਨੀਅਤ ਹੋਈ ਮੀਟਿੰਗ ਕੀਤੀ.ਇਸ ਮੀਟਿੰਗ ਵਿੱਚ ਐਕਸੀਅਨ ਹਰੀਕੇ ਮੰਡਲ ਰਾਜੀਵ ਗੋਇਲ ਈਸਟ ਮੰਡਲ ਦੇ ਐਕਸੀਅਨ ਜਗਤਾਰ ਸਿੰਘ ਤੇ ਹੋਰ ਨਹਿਰ ਵਿਭਾਗ ਨਾਲ ਸਬੰਧਿਤ ਅਧਿਕਾਰੀ ਮੌਜੂਦ ਸਨ . ਕਿਸਾਨ ਆਗੂਆਂ ਨੇ ਮੀਟਿੰਗ ਵਿਚ ਕਿਹਾ ਕੇ ਪੰਜਾਬ ਭਰ ਵਿੱਚ ਨਹਿਰੀ ਪਾਣੀ ਸਿਰਫ 22 ਫੀਸਦੀ ਖੇਤਾਂ ਨੂੰ ਲੱਗ ਰਿਹਾ ਹੈ .ਅਤੇ 70 ਫੀਸਦੀ  ਤੋਂ ਵੱਧ ਪਾਣੀ ਰਾਜਸਥਾਨ ਨੂੰ ਮੁਫ਼ਤ ਵਿੱਚ     ਕੇਂਦਰ ਤੇ ਸੂਬਾ ਸਰਕਾਰਾਂ ਦੀ ਸਾਜ਼ਿਸ਼ ਨਾਲ ਗੈਰ ਕਾਨੂੰਨੀ ਢੰਗ ਨਾਲ ਜਾ ਰਿਹਾ ਹੈ.ਤੇ ਪੰਜਾਬ ਦੇ ਕਿਸਾਨ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਤੇ ਪੰਜਾਬ ਦੀ ਭੂਮੀ ਬੰਜਰ ਹੋਣ ਵੱਲ ਵਧ ਰਹੀ ਹੈ.ਇਸ ਲਈ 2016 ਵਿੱਚ ਪੰਜਾਬ ਦੇ ਵਿਧਾਨ  ਵਿੱਚ ਪਾਸ ਕੀਤੇ ਮਤੇ ਮੁਤਾਬਕ 16 ਲੱਖ  ਕਰੋੜ ਰੁਪਏ ਦੀ ਪਾਣੀ ਦੀ ਕੀਮਤ ਰਾਜਸਥਾਨ ਸਰਕਾਰ ਤੋਂ ਵਸੂਲੀ ਜਾਵੇ .ਤੇ ਜਾਂ ਪਾਣੀ ਦੇਣਾ ਬੰਦ ਕੀਤਾ . ਇਸ ਤੋਂ ਇਲਾਵਾ ਨਹਿਰੀ ਸੂਇਆਂ ਰਜਬਾਹਿਆਂ ਦੀ ਖਲਾਈ ਕਰਨ ਅਤੇ ਇਨ੍ਹਾਂ ਵਿੱਚ ਸੀਵਰੇਜ ਤੇ ਫੈਕਟਰੀਆਂ ਦਾ ਗੰਦਾ ਪਾਣੀ ਪਾਉਣਾ ਬੰਦ ਕਰਨ ਤੇ ਢਾਏ ਖਾਲ ਤੇ ਰਜਬਾਹੇ ਦੀ ਨਿਸ਼ਾਨਦੇਹੀ ਕਰਕੇ ਦੁਬਾਰਾ ਚਾਲੂ ਕਰਨ ਦੀ ਮੰਗ ਵੀ ਕੀਤੀ .ਐਸੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਹਨ .ਤੇ  ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਦੀ ਮੰਗ ਮਹਿਕਮੇ ਵੱਲੋਂ ਗਸ਼ਤੀ ਪੱਤਰ ਲਾ ਕੇ ਪੰਜਾਬ ਸਰਕਾਰ ਨੂੰ  ਭੇਜਿਆ ਜਾਵੇਗਾ. ਤੇ ਬਾਕੀ ਮੇਰੇ ਸਰਕਲਾਂ ਨਾਲ ਤੁਹਾਡੇ ਜੋ ਵੀ ਮਸਲੇ ਹਨ .ਉਹ ਮੈਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ .
ਤੇ ਇਸ ਸਬੰਧੀ ਅੇੈਸੀ ਹਰਲਾਭ ਸਿੰਘ ਨੇ ਆਪਣੇ ਹੇਠਲੇ ਅਧਿਕਾਰੀਆਂ ਨੂੰ ਕਿਸਾਨਾਂ ਵੱਲੋਂ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੇ ਹੱਲ ਕਰਨ ਦੇ ਮੌਕੇ ਤੇ ਹੁਕਮ ਜਾਰੀ ਕੀਤੇ ਤੇ ਕਿਸਾਨ ਵਫ਼ਦ ਨਾਲ ਦੁਬਾਰਾ ਮੀਟਿੰਗ ਕਰਨ ਦੀ ਗੱਲ ਵੀ ਆਖੀ.
ਇਸ ਮੌਕੇ ਜੋਨ ਮਮਦੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਧਰਮ ਸਿੰਘ ਸਿੱਧੂ ਸਾਹਿਬ ਸਿੰਘ ਦੀਨੇ ਕੇ ਅੰਗਰੇਜ਼ ਸਿੰਘ ਬੂਟੇ ਵਾਲਾ ਮੰਗਲ ਸਿੰਘ ਗੁੱਦੜ੍ਢੰਡੀ ਆਦਿ ਵੀ ਮੀਟਿੰਗ ਵਿੱਚ ਮੌਜੂਦ ਸਨ 
       Team Ferozepur Online

Keystroke Developers GP Webs Dido Post

Recent News

Breaking News From Ferozepur

ਬਠਿੰਡਾ ਵਿਖੇ 22ਵੀ ਸਬ ਜੂਨੀਅਰ ਵੁਸ਼ੂ  ਚੈਂਪੀਓਨਸ਼ਿਪ 11,12,13 ਅਕਤੂਬਰ 2019 ਨੂੰ ਕਾਰਵਾਈ ਗਈ 14-Oct-2019 ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ 'ਚ ਪਲੇਸਮੈਂਟ ਮੁਹਿੰਮ ਦਾ ਆਯੋਜਨ 13-Oct-2019 Kissan Mazdoor Sangharsh Committee Punjab insists ban on RSS 13-Oct-2019 ਇੰਡੀਅਨ ਆਇਲ ਨੇ ਗੈਸ ਸਿਲੰਡਰ ਦੀ ਪ੍ਰੀ ਡਿਲੀਵਰੀ ਚੈਕਿੰਗ ਸਬੰਧੀ ਗ੍ਰਾਹਕ ਜਾਗਰੂਕਤਾ ਰੈਲੀ ਕੱਢੀ  12-Oct-2019 ਨਵੰਬਰ ਵਿਚ ਸ਼ੁਰੂ ਹੋਣ ਵਾਲੀ ਫਿਰੋਜ਼ਪੁਰ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਜਾਣ ਵਾਲਿਆਂ ਲਈ ਇਕ ਤੋਹਫ਼ਾ ਹੋਵੇਗੀ: ਵਿਧਾਇਕ ਪਿੰਕੀ 12-Oct-2019 New express train to Mohali in November to be a boon for Ferozepurians: Pinki 12-Oct-2019 ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ 140 ਸਰਕਾਰੀ ਸਕੂਲਾਂ ਵਿਚ ਆਰ.ਓ. ਸਿਸਟਮ ਲੱਗਣਗੇ, ਇੱਕ ਮਹੀਨੇ ਵਿਚ ਮੁਕੰਮਲ ਹੋਵੇਗਾ ਪ੍ਰਾਜੈਕਟ 12-Oct-2019 मोहन लाल भास्कर फांउडेशन की सर्प्रस्त  श्री मती प्रभा भास्कर के अगुवाई में मानव मंदिर स्कूल में 11विधवा औरतो को राशन वितरण किया 12-Oct-2019 ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ 140 ਸਰਕਾਰੀ ਸਕੂਲਾਂ ਵਿਚ ਆਰ.ਓ. ਸਿਸਟਮ ਲੱਗਣਗੇ, ਇੱਕ ਮਹੀਨੇ ਵਿਚ ਮੁਕੰਮਲ ਹੋਵੇਗਾ ਪ੍ਰਾਜੈਕਟ 12-Oct-2019 ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਪੁਲੀਸ ਲਾਈਨ ਵਿਚ 25 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਸਹੂਲਤਾਂ ਵਾਲੀ ਜਿੰਮ ਦਾ ਕੀਤਾ ਉਦਘਾਟਨ 12-Oct-2019  ਦਰਿਆ ਦੇ ਪਾਰ ਆਉਣ-ਜਾਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਬੇੜੇ, ਬੇੜਿਆਂ ਉੱਤੇ ਲਗਾਇਆ ਰਾਸ਼ਟਰੀ ਝੰਡਾ- ਵਿਧਾਇਕ ਪਿੰਕੀ 12-Oct-2019 ਸ਼ੇਰਸ਼ਾਹ ਵਲੀ ਵਿਚ ਕੰਨਵਰ ਗਰੇਵਾਲ ਦੇ ਗੀਤਾਂ ਤੇ ਰਾਤ ਭਰ ਮਸਤੀ ਵਿਚ ਝੂਮੇ ਸ਼ਰਧਾਲੂ, ਪੀਰ ਦੇ ਅੱਗੇ ਸਿਰ ਕੀਤਾ ਸਜਦਾ 12-Oct-2019
Back to Top