ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਪਤੀ ਪਤਨੀ ਦੇ ਵਿਆਹੁਤਾ ਝਗੜੇ ਦਾ ਰਾਜ਼ੀਨਾਮਾ ਕਰਵਾਇਆ ਸਹਿਮਤੀ ਜਤਾਉਣ ਤੇ ਆਪਣੀ ਰਿਹਾਇਸ਼ ਵਿੱਚੋਂ ਦੋਵਾਂ ਨੂੰ ਵਿਦਾ ਕੀੱਤਾ

Posted by HARISH MONGA about 10-Jul-2019 [ 171]

ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਪਤੀ ਪਤਨੀ ਦੇ ਵਿਆਹੁਤਾ ਝਗੜੇ ਦਾ ਰਾਜ਼ੀਨਾਮਾ ਕਰਵਾਇਆ ਸਹਿਮਤੀ ਜਤਾਉਣ ਤੇ ਆਪਣੀ ਰਿਹਾਇਸ਼ ਵਿੱਚੋਂ ਦੋਵਾਂ ਨੂੰ ਵਿਦਾ ਕੀੱਤਾ

'ਝਗੜੇ ਮੁਕਾਓ ਪਿਆਰ ਵਧਾਓ', ਲੋਕ ਅਦਾਲਤਾਂ ਰਾਹੀਂ ਛੇਤੀ ਤੇ ਸਸਤਾ ਨਿਆਂ ਪਾਓ'


ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਪਤੀ ਪਤਨੀ ਦੇ ਵਿਆਹੁਤਾ ਝਗੜੇ ਦਾ ਰਾਜ਼ੀਨਾਮਾ ਕਰਵਾਇਆ, ਸਹਿਮਤੀ ਜਤਾਉਣ ਤੇ ਆਪਣੀ ਰਿਹਾਇਸ਼ ਵਿੱਚੋਂ ਦੋਵਾਂ ਨੂੰ ੇ ਵਿਦਾ ਕੀੱਤਾ

ਫਿਰੋਜ਼ਪੁਰ (10 ਜੁਲਾਈ) ਅੱਜ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਪਰਮਿੰਦਰ ਪਾਲ ਸਿੰਘ ਜੀਆਂ ਵੱਲੋਂ ਇੱਕ ਪਤੀ ਪਤਨੀ ਦੇ ਵਿਆਹੁਤਾ ਝਗੜੇ ਦਾ ਰਾਜ਼ੀਨਾਮਾ ਕਰਵਾਇਆ ਹੈ । ਜਾਣਕਾਰੀ ਮੁਤਾਬਿਕ ਵਿਆਹੁਤਾ ਲੜਕੀ ਰਾਜਬੀਰ ਕੌਰ ਨੇ ਆਪਣੇ ਪਤੀ ਜਗਦੀਸ਼ ਸਿੰਘ ਵਿਰੁੱਧ ਦਾਜ ਵਗੈਰਾ ਦਾ ਮਾਮਲਾ ਦਰਜ ਕਰਵਾਇਆ ਸੀ । ਜਿਸ ਸਬੰਧੀ ਦੋਵੇਂ ਧਿਰਾਂ ਅਦਾਲਤੀ ਚਾਰਾਜੋਈ ਵਿੱਚ ਉਲਝ ਗਈਆਂ ਸਨ । 9 ਜੁਲਾਈ ਨੂੰ ਲੜਕੀ ਦੇ ਪਤੀ ਦੀ ਜਮਾਨਤ ਲੱਗੀ ਸੀ । ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਮਾਮਲੇ ਨੂੰ ਧਿਆਨ ਨਾਲ ਵਾਕਫ ਹੋਣ ਉਪਰੰਤ ਦੋਵਾਂ ਧਿਰਾਂ ਨੂੰ ਇਕੱਤਰ ਕੀਤਾ ਅਤੇ ਲੜਾਈ ਝਗੜੇ ਦੇ ਮਾੜੇ ਨਤੀਜਿਆਂ ਤੋਂ ਜਾਣੂ ਕਰਵਾਇਆ । ਦੋਹਾਂ ਧਿਰਾਂ ਵੱਲੋਂ ਸਹਿਮਤੀ ਜਤਾਉਣ ਤੇ ਸ਼੍ਰੀ ਪਰਮਿੰਦਰ ਪਾਲ ਸਿੰਘ ਨੇ ਆਪਣੀ ਰਿਹਾਇਸ਼ ਵਿੱਚੋਂ ਦੋਵਾਂ ਨੂੰ ਆਪਸੀ ਲੜਾਈ ਝਗੜਾ/ਕਲੇਸ਼ ਭੁਲਾ ਕੇ ਵਿਦਾ ਕਰ ਦਿੱਤਾ ।
ਇਸ ਮੌਕੇ ਤੇ ਮਾਨਯੋਗ ਸੀ. ਜੇ. ਐੱਮ. ਸ਼੍ਰੀ ਅਮਨ ਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੀ ਮੌਕੇ ਤੇ ਹਾਜ਼ਰ ਹੋਏ ਸਨ ।
ਇਸ ਤੋਂ ਬਾਅਦ ਪ੍ਰੈਸ ਬਾਈਟ ਸਮੇਂ ਮਾਨਯੋਗ ਜੱਜ ਸਾਹਿਬ ਨੇ ਮਿਤੀ 13.07.2019 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਾਰੀਆਂ ਜ਼ਿਲ੍ਹਾ ਨਿਆਂਇਕ ਅਦਾਲਤਾਂ ਅਤੇ ਰੈਵੇਨਿਊ ਅਦਾਲਤਾਂ ਵਿੱਚ ਲੱਗ ਰਹੀ ਕੌਮੀ ਲੋਕ ਅਦਾਲਤ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਇਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ । ਇਸ ਵਿੱਚ ਕੋਈ ਵੀ ਵਿਅਕਤੀ ਆਪਣਾ ਸਿਵਲ ਜਾਂ ਸਮਝੌਤਾ ਹੋਣ ਯੋਗ (ਸੰਗੀਨ ਫੌਜਦਾਰੀ ਕੇਸਾਂ ਨੂੰ ਛੱਡ ਕੇ) ਫੌਜਦਾਰੀ ਕੇਸ ਲਗਵਾ ਕੇ ਆਪਣੇ ਕੇਸਾਂ ਦਾ ਨਿਪਟਾਰਾ ਕਰਵਾ ਸਕਦੇ ਹਨ । ਇਸ ਮੌਕੇ ਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਨੇ ਇਹ ਸੰਦੇਸ਼ ਦਿੱਤਾ ਕਿ
'ਝਗੜੇ ਮੁਕਾਓ ਪਿਆਰ ਵਧਾਓ'
ਲੋਕ ਅਦਾਲਤਾਂ ਰਾਹੀਂ ਛੇਤੀ ਤੇ ਸਸਤਾ ਨਿਆਂ ਪਾਓ'Team Ferozepur Online

Keystroke Developers GP Webs Dido Post

Recent News

Breaking News From Ferozepur

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ 'ਚ ਪਲੇਸਮੈਂਟ ਮੁਹਿੰਮ ਦਾ ਆਯੋਜਨ 13-Oct-2019 Kissan Mazdoor Sangharsh Committee Punjab insists ban on RSS 13-Oct-2019 ਇੰਡੀਅਨ ਆਇਲ ਨੇ ਗੈਸ ਸਿਲੰਡਰ ਦੀ ਪ੍ਰੀ ਡਿਲੀਵਰੀ ਚੈਕਿੰਗ ਸਬੰਧੀ ਗ੍ਰਾਹਕ ਜਾਗਰੂਕਤਾ ਰੈਲੀ ਕੱਢੀ  12-Oct-2019 ਨਵੰਬਰ ਵਿਚ ਸ਼ੁਰੂ ਹੋਣ ਵਾਲੀ ਫਿਰੋਜ਼ਪੁਰ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਜਾਣ ਵਾਲਿਆਂ ਲਈ ਇਕ ਤੋਹਫ਼ਾ ਹੋਵੇਗੀ: ਵਿਧਾਇਕ ਪਿੰਕੀ 12-Oct-2019 New express train to Mohali in November to be a boon for Ferozepurians: Pinki 12-Oct-2019 ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ 140 ਸਰਕਾਰੀ ਸਕੂਲਾਂ ਵਿਚ ਆਰ.ਓ. ਸਿਸਟਮ ਲੱਗਣਗੇ, ਇੱਕ ਮਹੀਨੇ ਵਿਚ ਮੁਕੰਮਲ ਹੋਵੇਗਾ ਪ੍ਰਾਜੈਕਟ 12-Oct-2019 मोहन लाल भास्कर फांउडेशन की सर्प्रस्त  श्री मती प्रभा भास्कर के अगुवाई में मानव मंदिर स्कूल में 11विधवा औरतो को राशन वितरण किया 12-Oct-2019 ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ 140 ਸਰਕਾਰੀ ਸਕੂਲਾਂ ਵਿਚ ਆਰ.ਓ. ਸਿਸਟਮ ਲੱਗਣਗੇ, ਇੱਕ ਮਹੀਨੇ ਵਿਚ ਮੁਕੰਮਲ ਹੋਵੇਗਾ ਪ੍ਰਾਜੈਕਟ 12-Oct-2019 ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਪੁਲੀਸ ਲਾਈਨ ਵਿਚ 25 ਲੱਖ ਰੁਪਏ ਦੀ ਲਾਗਤ ਵਾਲੀ ਆਧੁਨਿਕ ਸਹੂਲਤਾਂ ਵਾਲੀ ਜਿੰਮ ਦਾ ਕੀਤਾ ਉਦਘਾਟਨ 12-Oct-2019  ਦਰਿਆ ਦੇ ਪਾਰ ਆਉਣ-ਜਾਣ ਲਈ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ ਬੇੜੇ, ਬੇੜਿਆਂ ਉੱਤੇ ਲਗਾਇਆ ਰਾਸ਼ਟਰੀ ਝੰਡਾ- ਵਿਧਾਇਕ ਪਿੰਕੀ 12-Oct-2019 ਸ਼ੇਰਸ਼ਾਹ ਵਲੀ ਵਿਚ ਕੰਨਵਰ ਗਰੇਵਾਲ ਦੇ ਗੀਤਾਂ ਤੇ ਰਾਤ ਭਰ ਮਸਤੀ ਵਿਚ ਝੂਮੇ ਸ਼ਰਧਾਲੂ, ਪੀਰ ਦੇ ਅੱਗੇ ਸਿਰ ਕੀਤਾ ਸਜਦਾ 12-Oct-2019 25 ਲੱਖ ਦੀ ਲਾਗਤ ਨਾਲ ਬਣੇ  ਕ੍ਰਿਕਟ ਗਰਾਊਂਡ ਦਾ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਲਿਆ ਜਾਇਜ਼ਾ 12-Oct-2019
Back to Top