ਵਿਵੇਕਾਨੰਦ ਵਰਲਡ ਸਕੂਲ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ 'ਚੋਂ 3 ਅਵਾਰਡਾਂ ਮਿਲੇ

Posted by HARISH MONGA about 26-May-2019 [ 142]

ਵਿਵੇਕਾਨੰਦ ਵਰਲਡ ਸਕੂਲ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ 'ਚੋਂ 3 ਅਵਾਰਡਾਂ ਮਿਲੇ

ਵਿਵੇਕਾਨੰਦ ਵਰਲਡ ਸਕੂਲ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ 'ਚੋਂ 3 ਅਵਾਰਡਾਂ ਮਿਲੇ


ਫਿਰੋਜ਼ਪੁਰ 26 ਮਈ () ਮਿਹਨਤ ਇੰਨੀ ਚੁੱਪੀ ਨਾਲ ਕਰੋ ਕਿ ਕਾਮਯਾਬੀ ਸ਼ੋਰ ਮਚਾ ਦੇਵੇ, ਇਸ ਵਾਕ ਨੂੰ ਸਿੱਧ ਕਰ ਦਿਖਾਇਆ ਹੈ ਵਿਵੇਕਾਨੰਦ ਵਰਲਡ ਸਕੂਲ ਨੇ। ਜਦੋਂ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ ਵਿੱਚੋਂ ਇਸ ਸਕੂਲ ਨੂੰ 3 ਅਵਾਰਡਾਂ ਦੇ ਨਾਲ ਅੱਜ ਚਿਤਕਾਰਾ ਯੂਨੀਵਰਸਿਟੀ ਵਿਚ ਹੋਏ ਸਮਾਗਮ ਵਿਚ ਸਨਮਾਨਿਤ ਕੀਤਾ ਗਿਆ। ਸਕੂਲ ਦੀ ਨੁਮਾਇੰਦਗੀ ਕਰਨ ਸਕੂਲ ਦੀ ਵਿੱਤ ਸਕੱਤਰ ਸ਼੍ਰੀਮਤੀ ਡੌਲੀ ਭਾਸਕਰ ਪਹੁੰਚੇ, ਜਿਥੇ ਉਨ੍ਹਾਂ ਨੂੰ 3 ਅਵਾਰਡਾਂ ਜਿਨ੍ਹਾਂ 'ਚ  ਆਊਟਸਟੈਂਡਿੰਗ ਲੀਡਰਸ਼ਿਪ ਦਾ ਅਵਾਰਡ  ਸਕੂਲ ਦੇ ਚੇਅਰਮੈਨ ਸ਼੍ਰੀ ਗੌਰਵ ਸਾਗਰ ਭਾਸਕਰ ਨੂੰ, ਬੈਸਟ ਡਾਇਰੈਕਟਰ ਦਾ ਅਵਾਰਡ, ਸ਼੍ਰੀ ਐੱਸਐੱਨ ਰੁਦਰਾ ਨੂੰ ਅਤੇ ਬੈਸਟ ਯੰਗ ਅਚੀਵਰ ਦਾ ਅਵਾਰਡ ਸਕੂਲ ਦੀ ਐੱਚਆਰ ਕਰੀਨਾ ਨਾਰੰਗ ਨੂੰ ਪ੍ਰਾਪਤ ਹੋਇਆ। ਇਸ  ਸੈਮੀਨਾਰ ਵਿਚ ਸਿੱਖਿਆ ਦੇ ਵੱਖੋ-ਵੱਖਰੇ ਪੱਖਾਂ ਤੇ  ਵਿਚਾਰ ਵਟਾਂਦਰਾ  ਗਿਆ ਅਤੇ ਸਿੱਖਿਆ ਦੇ ਮਿਆਰ ਵਿਚ ਸੁਧਾਰ ਲਿਆਉਣ ਅਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਬਰੈਂਨਸਟੋਰਮਿੰਗ ਸੈਸ਼ਨ ਕੀਤਾ ਗਿਆ। ਸਕੂਲ ਦੇ   ਪ੍ਰਤੀਨਿਧੀ (ਗਤੀਵਿਧੀ) ਵਿਪਿਨ ਸ਼ਰਮਾ ਤੇ ਸਕੂਲ ਪ੍ਰਤੀਨਿਧੀ ਸ਼੍ਰੀਮਤੀ ਕਰੁਣਾ ਨੇ ਇਸ ਉਪਲਬੱਧੀ 'ਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਾਪਤੀ ਪੂਰੀ ਟੀਮ ਦੀ ਸਖਤ ਮਿਹਨਤ ਦਾ ਨਤੀਜਾ ਹੈ ਅਤੇ ਇਹ ਭਵਿੱਖ ਵਿਚ ਵੀ ਹੋਰ ਮਿਹਨਤ ਕਰਨ ਨੂੰ ਉਤਸਾਹਿਤ ਕਰੇਗਾ ਅਤੇ ਅੱਗੋਂ ਵੀ ਸਕੂਲ ਦੀ ਟੀਮ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਕੰਮ ਕਰੇਗੀ।

ਸਕੂਲ ਦੇ  ਪ੍ਰਸ਼ਾਸਕ (ਅਕਾਦਮਿਕ) ਪਰਮਵੀਰ ਸ਼ਰਮਾ ਨੇ ਇਸ ਉਪਰ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਹਰ ਕਾਮਯਾਬੀ ਆਖਰੀ ਨਹੀਂ ਹੁੰਦੀ, ਸਗੋਂ ਉਹ ਅੱਗੋਂ ਹੋਰ ਵਧੇਰੇ ਕਾਮਯਾਬੀ ਹਾਸਲ ਕਰਨ ਦੀ ਪੌੜੀ ਹੁੰਦੀ ਹੈ। 
ਵਿਵੇਕਾਨੰਦ ਵਰਲਡ ਸਕੂਲ ਲਈ ਵੀ ਇਹ ਕਾਮਯਾਬੀ ਅੱਗੋਂ ਹੋਰ ਵਧੇਰੇ ਅਗੇ ਵਧਣ ਲਈ ਅਤੇ ਹੋਰ ਕਾਮਯਾਬੀਆਂ ਹਾਸਲ ਕਰਨ ਲਈ ਪਹਿਲਾ ਕਦਮ ਹੈ।




Team Ferozepur Online

Keystroke Developers GP Webs Dido Post

Recent News

Breaking News From Ferozepur

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਫ਼ਿਰੋਜ਼ਪੁਰ ਵਿਖੇ ਰੁਜ਼ਗਾਰ ਮੇਲੇ ਦਾ ਆਯੋਜਨ, 20 ਪ੍ਰਾਰਥੀਆਂ ਦੀ ਕੀਤੀ ਗਈ ਚੋਣ 17-Jul-2019  ਸੇਫ ਸਕੂਲ ਵਾਹਨਾ ਪਾਲਿਸੀ ਤਹਿਤ ਕੱਟੇ 17 ਸਕੂਲੀ ਵਾਹਨਾਂ ਦੇ ਚਲਾਨ 2 ਵਾਹਨ ਕੀਤੇ ਬੰਦ 17-Jul-2019 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬੇਸਮੈਂਟ ਅਤੇ ਛੱਤਾਂ ਤੇ ਖੜ੍ਹੇ ਪਾਣੀ ਦਾ ਤੁਰੰਤ ਕਰਵਾਇਆ ਜਾਵੇ ਹੱਲ-ਡਿਪਟੀ ਕਮਿਸ਼ਨਰ 17-Jul-2019 DC asks railways authority to fix the water logging problem at BTW underpass 17-Jul-2019 Happy Birthday to Amrita Singh Turna 15-Jul-2019 ਜ਼ਿਲ੍ਹੇ ਦੇ 210 ਸਕੂਲਾਂ ਵਿੱਚ ਜਲ ਸ਼ਕਤੀ ਅਭਿਆਨ ਦੇ ਤਹਿਤ ਹੋਏ ਪੇਂਟਿੰਗ ਮੁਕਾਬਲੇ, 22,310 ਬੱਚਿਆਂ ਨੇ ਚਿੱਤਰਕਾਰੀ ਨਾਲ ਦਿੱਤਾ ਜਲ ਸੁਰੱਖਿਆ ਦਾ ਸੰਦੇਸ਼ 15-Jul-2019 Army recruitment rally to take place from September 17 15-Jul-2019 ਆਰਮੀ ਵਿੱਚ ਭਰਤੀ ਰੈਲੀ 17 ਤੋਂ 26 ਸਤੰਬਰ ਤੱਕ ਫਿਰੋਜ਼ਪੁਰ ਵਿੱਚ 15-Jul-2019 7th Punjab State Level iD Abacus and Mental Arithmetic Championship held in Ferozepur 15-Jul-2019 ਐਸ ਬੀ ਐਸ ਕੈਂਪਸ ਦੇ ਡਾਇਰੈਕਟਰ ਨੇ 'ਸੱਭਿਆਚਾਰ' ਗੀਤ ਦਾ ਪੋਸਟਰ ਰਿਲੀਜ਼ ਕੀਤਾ 11-Jul-2019
Back to Top