ਆਮ ਆਦਮੀ ਪਾਰਟੀ ਨੇ ਸਰਹੱਦੀ ਕਸਬਾ ਮਮਦੋਟ ਵਿਖੇ ਖੋਲ੍ਹਿਆ ਦਫਤਰ

Posted by HARISH MONGA about 14-May-2019 [ 105]

ਆਮ ਆਦਮੀ ਪਾਰਟੀ ਨੇ ਸਰਹੱਦੀ ਕਸਬਾ ਮਮਦੋਟ ਵਿਖੇ ਖੋਲ੍ਹਿਆ ਦਫਤਰ

ਨਿਰਵੈਰ ਸਿੰਘ  ਸਿੰਧੀ
ਮਮਦੋਟ, 14 ਮਈ 2019 :- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਹਲਕੇ ਦੇ ਕਸਬਿਆਂ ਵਿੱਚ ਦਫਤਰ ਖੋਲ੍ਹੇ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਕਸਬਾ ਮਮਦੋਟ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਵੱਲੋਂ ਦਫਤਰ ਦਾ ਉਦਘਾਟਨ ਕੀਤਾ ਗਿਆ। 

ਇਸ ਮੌਕੇ ਉਹਨਾਂ ਨਾਲ ਰਣਬੀਰ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਐਡਵੋਕੇਟ ਰਜ਼ਨੀਸ਼ ਦੱਹੀਆ ਹਲਕਾ ਇੰਚਾਰਜ ਫਿਰੋਜ਼ਪੁਰ ਦਿਹਾਤੀ, ਡਾ: ਤਰਨਪਾਲ ਸੋਢੀ ਹਲਕਾ ਇੰਚਾਰਜ ਫਿਰੋਜ਼ਪੁਰ ਸ਼ਹਿਰੀ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹਾਜਰ ਸਥਾਨਕ ਲੋਕਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੀ ਜਨਤਾ ਨੂੰ ਵੱਡੇ-ਵੱਡੇ ਵਾਅਦੇ ਕਰਕੇ ਸਰਕਾਰੀ ਬਣਾਈ ਅਤੇ ਬਾਅਦ ਵਿੱਚ ਸਾਰੇ ਵਾਅਦਿਆਂ ਨੂੰ ਜ਼ੁਮਲਾ ਵਿਖਾ ਕੇ ਲਾਰਿਆਂ ਤੇ ਹੀ ਰੱਖਿਆਂ ਹੈ। ਅੱਜ ਵੀ ਭਾਰਤ ਦੇ ਵਿੱਚ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ ਤੋਂ ਸਿਵਾ ਕੁੱਝ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸੀ, ਉਹ ਪੂਰੇ ਕੀਤੇ ਜਾ ਰਹੇ ਹਨ। 

ਜਿਵੇਂ ਕਿ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਵਾਲਾ ਦਿੱਲੀ ਪਹਿਲਾ ਰਾਜ ਬਣ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ ਅਤੇ ਪਾਣੀ ਫਰੀ ਦਿੱਤੇ ਜਾ ਰਹੇ ਹਨ। ਸਿਹਤ ਸਹੂਲਤਾਂ ਦੇ ਤਹਿਤ ਮੁਹੱਲਾ ਕਲੀਨਕ ਬਣਾ ਕੇ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਇਸ ਤੋਂ ਇਲਾਵਾ ਸੀ ਟੀ ਸਕੈਨ, ਐੱਮ ਆਰ ਆਈ ਵਰਗੇ ਟੈਸਟ ਫਰੀ ਕੀਤੇ ਜਾ ਰਹੇ ਹਨ। ਇਸ ਮੌਕੇ ਉਹਨਾਂ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪੰਜਾਬ ਵਿੱਚ ਵੀ ਇਹੋ ਜਿਹੀਆਂ ਸਹੂਲਤਾਂ ਚਾਹੁੰਦੇ ਹੋ ਤਾਂ 19 ਮਈ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੋ। ਇਸ ਮੌਕੇ ਡਾ: ਨਿਰਵੈਰ ਸਿੰਘ ਸਿੰਧੀ ਜਿਲ੍ਹਾ ਜੁਆਇੰਟ ਸਕੱਤਰ, ਜਾਗੀਰ ਸਿੰਘ ਹਜਾਰਾ ਮਾਲਵਾ ਜੋਨ 1 ਜਨਰਲ ਸਕੱਤਰ, ਬਲਵਿੰਦਰ ਸਿੰਘ ਰਾਉ ਕੇ, ਜਸਵਿੰਦਰ ਮੱਤੜ, ਜਗਤਾਰ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਅਜੇ ਮਲਹੋਤਰਾ ਤਲਵੰਡੀ, ਹਰਪਾਲ ਸਿੰਘ ਢਿੱਲੋ, ਅੰਗਰੇਜ ਸਿੰਘ, ਮੇਜਰ ਬੁਰਜੀ, ਬਲਵਿੰਦਰ ਸਿੰਘ ਪੀਰ ਖਾਂ ਸ਼ੇਖ, ਸ਼ਾਮਾ ਛਾਗਾਂ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।
Team Ferozepur Online

Keystroke Developers GP Webs Dido Post
Back to Top