ਸੁਖਬੀਰ ਸਿੰਘ ਬਾਦਲ ਵੱਡੀ ਲੀਡ ਨਾਲ ਜਿੱਤਣਗੇ - ਮੇਜਰ ਸਿੰਘ

Posted by HARISH MONGA about 12-May-2019 [ 100]

ਸੁਖਬੀਰ ਸਿੰਘ ਬਾਦਲ ਵੱਡੀ ਲੀਡ ਨਾਲ ਜਿੱਤਣਗੇ - ਮੇਜਰ ਸਿੰਘ

ਮਮਦੋਟ ,12 ਮਈ (ਨਿਰਵੈਰ ਸਿੰਘ ਸਿੰਧੀ) :- ਸ਼ਿਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਵੱਡੀ ਲੀਡ ਲੈਕੇ ਚੋਣਾਂ ਜਿੱਤਣਗੇ ਅਤੇ ਵਿਰੋਧੀਆਂ ਦੇ ਮੂਹ ਬੰਦ ਹੋ ਜਾਣਗੇ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਭਾਜਪਾ ਕਿਸਾਨ ਮੋਰਚਾ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਟਿੱਬੀ ਨੇ ਕੀਤਾ | ਓਹਨਾ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਲਈ ਵੱਖ ਵੱਖ ਸਕੀਮਾਂ ਚਲਾ ਕੇ ਲੋਕਾਂ ਨੂੰ ਗਰੀਬੀ ਵਿੱਚੋ ਕੱਢਿਆ ਗਿਆ ਹੈ | ਜਿਸ ਕਰਕੇ ਲੋਕਾਂ ਵਿਚ ਓਹਨਾ ਨੂੰ ਦੂਜੀ ਵਾਰ ਦੇਸ਼ ਦੀ ਵਾਗਡੋਰ ਦੇਣ ਵਾਸਤੇ ਭਾਰੀ ਉਤਸ਼ਾਹ ਹੈ | ਓਹਨਾ ਕਿਹਾ ਕਿ ਦੇਸ਼ ਵਿਚ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਕੇ ਓਹਨਾ ਦੇ ਜਖਮਾਂ ਤੇ ਮਲ੍ਹਮ ਲਗਾਈ ਹੈ | ਓਹਨਾ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਵਾਸਤੇ ਅਤੇ ਦੇਸ਼ ਵਿਚ ਦੁਬਾਰਾ ਭਾਜਪਾ ਦੀ ਸਰਕਾਰ ਬਣਾਉਣ ਵਾਸਤੇ ਸ. ਸੁਖਬੀਰ ਸਿੰਘ ਬਾਦਲ ਨੂੰ ਤੱਕੜੀ ਦਾ ਬਟਨ ਦਬਾਅ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ |
ਕੈਪਸ਼ਨ : - ਮੇਜਰ ਸਿੰਘ ਟਿੱਬੀ |
Team Ferozepur Online

Keystroke Developers GP Webs Dido Post
Back to Top