ਸ. ਜਤਿੰਦਰ ਸਿੰਘ ਥਿੰਦ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹਨ : ਮਾਨ

Posted by HARISH MONGA about 09-May-2019 [ 64]

ਸ. ਜਤਿੰਦਰ ਸਿੰਘ ਥਿੰਦ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹਨ : ਮਾਨ

ਸ. ਜਤਿੰਦਰ ਸਿੰਘ ਥਿੰਦ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਹਨ : ਮਾਨ

ਫਿਰੋਜ਼ਪੁਰ, 7 ਮਈ ( ) “ਸ. ਜਤਿੰਦਰ ਸਿੰਘ ਥਿੰਦ ਜੋ ਲੋਕ ਸਭਾ ਫਿਰੋਜ਼ਪੁਰ ਹਲਕੇ ਤੋਂ ਚੋਣ ਲੜ ਰਹੇ ਹਨ, ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਉਮੀਦਵਾਰ ਹਨ । ਸ. ਥਿੰਦ ਬਹੁਤ ਹੀ ਇਨਸਾਨੀਅਤ ਪੱਖੀ ਉਦਮ ਕਰਨ ਦੇ ਸੌਂਕ ਰੱਖਦੇ ਹਨ ਅਤੇ ਆਪਣੀ ਕੌਮੀ ਸੋਚ ਸਰਬੱਤ ਦੇ ਭਲੇ ਉਤੇ ਪਹਿਰਾ ਦੇਣ ਵਾਲੇ ਇਨਸਾਨ ਹਨ ਅਤੇ ਹਰ ਲੋੜਵੰਦ, ਦੁੱਖੀ ਇਨਸਾਨ ਦੀ ਮਦਦ ਕਰਨਾ ਆਪਣਾ ਇਨਸਾਨੀ ਫਰਜ ਸਮਝਦੇ ਹਨ । ਇਸ ਲਈ ਹੀ ਪਾਰਟੀ ਨੇ ਉਪਰੋਕਤ ਇਨਸਾਨੀ ਅਤੇ ਸਮਾਜਿਕ ਗੁਣਾਂ ਨੂੰ ਮੁੱਖ ਰੱਖਦੇ ਹੋਏ ਸ. ਜਤਿੰਦਰ ਸਿੰਘ ਥਿੰਦ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ । ਜਿਨ੍ਹਾਂ ਦਾ ਚੋਣ ਨਿਸ਼ਾਨ ਤਿੰਨ ਸਟਾਰ ਵਾਲਾ ਝੰਡਾ ਹੈ । ਸਮੁੱਚੇ ਫਿਰੋਜ਼ਪੁਰ ਦੇ ਇਲਾਕੇ ਦੇ ਨਿਵਾਸੀਆ ਨੂੰ ਸਾਡੀ ਅਪੀਲ ਹੈ ਕਿ ਉਹ ਪੰਜਾਬ ਵਿਚ ਅਤੇ ਸਮੁੱਚੇ ਇੰਡੀਆ ਵਿਚ ਇਨਸਾਨੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਦਾ ਖਾਤਮਾ ਕਰਨ ਲਈ ਸ. ਜਤਿੰਦਰ ਸਿੰਘ ਥਿੰਦ ਨੂੰ ਆਪਣੀਆ ਵੋਟਾਂ ਪਾ ਕੇ ਪਾਰਲੀਮੈਂਟ ਵਿਚ ਭੇਜਣ ਤਾਂ ਕਿ ਅਸੀਂ ਸਮੁੱਚੇ ਐਮ.ਪੀ. ਪੰਜਾਬ ਸੂਬੇ ਤੇ ਇਥੋਂ ਦੇ ਨਿਵਾਸੀਆ ਦੀ ਚਹੁਪੱਖੀ ਬਿਹਤਰੀ ਕਰਨ ਦੀ ਜਿੰਮੇਵਾਰੀ ਨਿਭਾਅ ਸਕੀਏ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਆਪਣੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਕੀਤੀ ।
Team Ferozepur Online

Keystroke Developers GP Webs Dido Post
Back to Top