"ਕੰਗਾਰੂ ਅਬਰੋਡ " ਨੇ ਖੋਲਿਆ ਫਿਰੋਜਪੁਰ ਚ ਆਈਲੈਟਸ ਇੰਸਟੀਟਿਊਟ |

Posted by HARISH MONGA about 22-Apr-2019 [ 86]

ਮਮਦੋਟ ,22 ਅਪ੍ਰੈਲ (ਨਿਰਵੈਰ ਸਿੰਘ ਸਿੰਧੀ) :- ਲੁਧਿਆਣਾ ,ਚੰਡੀਗੜ੍ਹ ਦੀ ਸਫਲਤਾ ਤੋਂ ਬਾਹਦ ਕੰਗਾਰੂ ਅਬਰੋਡ ਨੇ ਅੱਜ ਫਿਰੋਜਪੁਰ ਵਿਖੇ ਆਪਣੇ ਆਈਲੈਟਸ ਇੰਸਟੀਟਿਊਟ ਦਾ ਨਵਾਂ ਸੈਂਟਰ ਖੋਲ ਦਿੱਤਾ ਹੈ | ਇਸ ਮੌਕੇ ਸੁਖਮਨੀ ਸਾਹਿਬ ਜੀ ਦਾ ਭੋਗ ਪਾਇਆ ਗਿਆ | ਇਸ ਮੌਕੇ ਹਰਬਰਿੰਦਰ ਸਿੰਘ ਬਿੰਦ (ਨਵਾਂ ਸ਼ਹਿਰ) ,ਸੁਰਿੰਦਰ ਸਿੰਘ ਬੱਬੂ ,ਹਿੰਮਤ ਸਿੰਘ ਮਾਨ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪਹੁੰਚੇ | ਇਸ ਮੌਕੇ ਕੁਲਵੰਤ ਸਿੰਘ ਖਹਿਰਾ ਅਤੇ ਸਰਵਣ ਸਿੰਘ ਖਹਿਰਾ ਵੱਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ | ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਕੰਗਾਰੂ ਅਬਰੋਡ (ਫਿਰੋਜਪੁਰ ਬ੍ਰਾਂਚ) ਦੇ ਮੈਨੇਜਿੰਗ ਡਾਇਰੇਕਟਰ ਗੁਰਵਿੰਦਰ ਸਿੰਘ ਖਹਿਰਾ ਅਤੇ ਅਵਤਾਰ ਸਿੰਘ ਖਹਿਰਾ ਨੇ ਦੱਸਿਆ ਕਿ ਕੰਗਾਰੂ ਅਬਰੋਡ ਦਾ ਹੈਡ ਆਫ਼ਿਸ ਨਵਾਂ ਸ਼ਹਿਰ ਵਿਖੇ ਹੈ ਜਿਸਦੇ ਮਨੇਜਿੰਗ ਡਾਇਰੈਕਟਰ ਰਾਜਿੰਦਰ ਸਿੰਘ ਹਨ ਅੱਗੇ ਓਹਨਾ ਦੱਸਿਆ ਕਿ ਕੰਗਾਰੂ ਅਬਰੋਡ ਦੇ ਲੁਧਿਆਣਾ ਅਤੇ ਚੰਡੀਗੜ੍ਹ ਵਿਖੇ ਪਹਿਲਾਂ ਤੋਂ ਸਫਲਤਾ ਪੂਰਵਕ ਸੈਂਟਰ ਚੱਲ ਰਹੇ ਹਨ | ਓਹਨਾ ਦੱਸਿਆ ਕਿ ਫਿਰੋਜਪੁਰ ਵਿਖੇ ਕੰਗਾਰੂ ਅਬਰੋਡ ਵਿਚ ਆਈਲੈਟਸ ਤੋਂ ਇਲਾਵਾ ਇੰਗਲਿਸ਼ ਸਪੀਕਿੰਗ ਅਤੇ ਪੀ ਟੀ ਈ ਦੀ ਵੀ ਟਰੇਨਿੰਗ ਦਿੱਤੀ ਜਾਵੇਗੀ | ਓਹਨਾ ਕਿਹਾ ਕਿ ਇਲਾਕੇ ਦੇ ਪਹਿਲਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਫੀਸ ਵਿਚ ਸਪੈਸ਼ਲ ਆਫਰ ਦਿੱਤਾ ਜਾਵੇਗਾ | ਇਸ ਮੌਕੇ ਸੁਖਵੰਤ ਸਿੰਘ ਖਹਿਰਾ ਸਾਬਕਾ ਵਿੰਗ ਕਮਾਂਡਰ , ਰਘਬੀਰ ਸਿੰਘ ਖਹਿਰਾ ਸਾਬਕਾ ਯੂਥ ਕੁਆਰਡੀਨੇਟਰ , ਗੁਰਨਾਮ ਸਿੰਘ ਗਾਮਾ ਸਿੱਧੂ , ਅਜਿੰਦਰ ਸਿੰਘ ਬੱਲ , ਬਖਸੀਸ਼ ਸਿੰਘ ਖਹਿਰਾ , ਰੇਸ਼ਮ ਸਿੰਘ ਕਿਲੀ , ਨਿਸ਼ਾਨ ਸਿੰਘ ਸੰਧੂ , ਸੁਖਵਿੰਦਰ ਸਿੰਘ ਭੁੱਲਰ , ਬੱਬੂ ਔਲਖ , ਮਨਪ੍ਰੀਤ ਸਿੰਘ ਸਿੱਧੂ ,ਨਿਰਵੈਰ ਸਿੰਘ ਖਹਿਰਾ ,ਦੀਦਾਰ ਸਿੰਘ ਸੰਧੂ ,ਬਲਜੀਤ ਸਿੰਘ ,ਅੰਗਰੇਜ ਸਿੰਘ ਖਹਿਰਾ ,ਬਲਵਿੰਦਰ ਸਿੰਘ ਖਹਿਰਾ ਆਦਿ ਹਾਜਰ ਸਨ | 

ਕੈਪਸ਼ਨ :- ਕੁਲਵੰਤ ਸਿੰਘ ਖਹਿਰਾ ਅਤੇ ਸਰਵਣ ਸਿੰਘ ਖਹਿਰਾ ਰਿਬਨ ਕੱਟ ਕੇ ਸੈਂਟਰ ਦਾ ਉਦਘਾਟਨ ਕਰਦੇ ਹੋਏ |  
Team Ferozepur Online

Keystroke Developers GP Webs Dido Post
Back to Top