ਅਕਾਲ ਅਕਾਦਮੀ ਰੱਤਾਖੇੜਾ ਦੇ ਸੁਖਮਨਪ੍ਰੀਤ ਨੇ ਵਿਸਾਖੀ ਦੇ ਉਤਸਵ ਵਿੱਚ ਮਚਾਈ ਧੂਮ

Posted by HARISH MONGA about 12-Apr-2019 [ 195]

ਅਕਾਲ ਅਕਾਦਮੀ ਰੱਤਾਖੇੜਾ ਦੇ ਸੁਖਮਨਪ੍ਰੀਤ ਨੇ ਵਿਸਾਖੀ ਦੇ ਉਤਸਵ ਵਿੱਚ ਮਚਾਈ ਧੂਮ

ਅਕਾਲ ਅਕਾਦਮੀ ਰੱਤਾਖੇੜਾ ਦੇ ਸੁਖਮਨਪ੍ਰੀਤ ਨੇ ਵਿਸਾਖੀ ਦੇ ਉਤਸਵ ਵਿੱਚ ਮਚਾਈ ਧੂਮ

Ferozepur, April 12, 2019: ਹੌਂਸਲੇ ਵਿੱਚ ਦਮ ਹੋਵੇ ਤਾਂ ਕੋਈ ਵੀ ਚੁਣੌਤੀ ਮੁਸ਼ਕਲ ਪੈਦਾ ਨਹੀਂ ਕਰ ਸਕਦੀ। ਅਕਾਲ ਅਕਾਦਮੀ ਰੱਤਾਖੇੜਾ ਦੇ ਵਿਕਲਾਂਗ ਵਿਦਿਆਰਥੀ ਸੁਖਮਨਪ੍ਰੀਤ ਸਿੰਘ ਨੇ ਸਿੱਧ ਕਰ ਦਿੱਤਾ ਹੈ ਕਿ ਵਿਕਲਾਂਗਤਾ ਸਰਾਪ ਨਹੀਂ ਹੋ ਸਕਦੀ, ਬਸ਼ਰਤੇ ਕਿ ਸ਼ਿੱਦਤ ਨਾਲ ਕੋਸ਼ਿਸ਼ ਕੀਤੀ ਜਾਏ। ਆਪਣੀ ਵਿਕਲਾਂਗਤਾ ਦੀ ਕਮੀ ਅੱਗੇ ਹਾਰ ਨਾ ਮੰਨ ਕੇ ਅੱਗੇ ਵੱਧਦੇ ਹੋਏ ਅਕਾਲ ਅਕਾਦਮੀ ਰੱਤਾਖੇੜਾ ਦੇ ਦਸਵੀਂ ਦੇ ਵਿਦਿਆਰਥੀ ਸੁਖਮਨਪ੍ਰੀਤ ਨੇ ਅਕਾਦਮੀ ਦੇ ਵਿਸਾਖੀ ਉਤਸਵ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਅਕਾਦਮੀ ਦੇ ਰੰਗਾਰੰਗ ਵਿਸਾਖੀ ਉਤਸਵ ਦੇ ਦੌਰਾਨ ਗੱਤਕਾ ਪਾਰਟੀ ਵਿੱਚ ਸ਼ਾਮਲ ਸੁਖਮਨਪ੍ਰੀਤ ਨੇ ਵਿਦਿਆਰਥੀਆਂ ਦੇ ਸਾਹਮਣੇ ਦਿਲਖਿੱਚਵੀਂ ਅਤੇ ਹੈਰਾਨੀਜਨਕ ਕਲਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਗੱਤਕਾ ਪ੍ਰਦਰਸ਼ਨ ਦੇ ਕਮਾਲ ਦੇਖ ਕੇ ਹਰ ਕੋਈ ਹੈਰਾਨ ਸੀ। ਸਰੀਰਕ ਵਿਕਲਾਂਗਤਾ ਦੇ ਬਾਵਜੂਦ ਹੌਸਲਾ, ਉਮੰਗ ਅਤੇ ਕੁੱਝ ਕਰਕੇ ਦਿਖਾਉਣ ਦਾ ਜਜ਼ਬਾ ਸੁਖਮਨਪ੍ਰੀਤ ਨੂੰ ਖਾਸ ਦੀ ਸ਼ਰੇਣੀ ਵਿੱਚ ਪਹੁੰਚਾ ਗਿਆ। ਆਪਣੀ ਸਰੀਰਕ ਅਯੋਗਤਾ ਨੂੰ ਕਮਜੋਰੀ ਨਹੀਂ ਤਾਕਤ ਬਣਾ ਕੇ ਸੁਖਮਨਪ੍ਰੀਤ ਸਾਰੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸ੍ਰੋਤ ਬਣੇ।

ਅਕਾਲ ਅਕਾਦਮੀ ਰੱਤਾਖੇੜਾ ਵਿੱਚ ਵਿਸਾਖੀ ਉਤਸਵ ਨੂੰ ਧੂਮਧਾਮ ਨਾਲ ਮਨਾਇਆ ਗਿਆ, ਸਕੂਲ ਦੇ ਸਾਰੇ ਬੱਚੇ ਪੰਜਾਬੀ ਪੋਸ਼ਾਕ ਵਿੱਚ ਸੁਸੱਜਿਤ ਹੋ ਕੇ ਆਏ ਸਨ। ਇਸ ਮੌਕੇ 'ਤੇ ਸਕੂਲ ਵਿੱਚ ਕਈ ਪ੍ਰਤਿਯੋਗਤਾਵਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਬੱਚਿਆਂ ਨੇ ਵਿਸਾਖੀ ਦੇ ਗੀਤ, ਭਾਸ਼ਣ ਅਤੇ ਕਵਿਤਾਵਾਂ ਦੇ ਇਲਾਵਾ ਨਾਚ ਪ੍ਰਸਤੁੱਤੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਗੱਤਕਾ ਦਲ ਦਾ ਸ਼ਾਨਦਾਰ ਪ੍ਰਦਰਸ਼ਨ ਖਿੱਚ ਦਾ ਕੇਂਦਰ ਰਿਹਾ। ਵਿਸ਼ੇਸ਼ ਰੂਪ ਵਿੱਚ ਆਏ ਕਥਾ ਵਾਚਕ ਭੁਪਿੰਦਰ ਸਿੰਘ ਕੋਹਲੀ ਨੇ ਕਥਾ ਦੀ ਵਿਆਖਿਆ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।

ਪ੍ਰਿੰਸੀਪਲ ਗੁਰਸ਼ਰਨ ਕੌਰ ਨੇ ਵਿਸਾਖੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਦੇ ਨਾਲ ਨਾਲ ਸੁਖਮਨਪ੍ਰੀਤ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਵਿਕਲਾਂਗਤਾ ਇੱਕ ਸਰਾਪ ਨਹੀਂ ਬਲਕਿ ਸੰਘਰਸ਼ ਨਾਲ ਭਰੇ ਉਸ ਜੀਵਨ ਦੀ ਕਹਾਣੀ ਹੈ ਜਿਸ ਵਿੱਚ ਇਨਸਾਨ ਦਾ ਜਜ਼ਬਾ ਅਤੇ ਜੰਨੂਨ ਹੋਰ ਪ੍ਰਗਟ ਹੋ ਕੇ ਸਾਹਮਣੇ ਆਉਂਦੇ ਹਨ।
Team Ferozepur Online

Keystroke Developers GP Webs Dido Post

Recent News

Breaking News From Ferozepur

ਜਾਦੂ ਕਲਾ ਨੂੰ ਰਾਸ਼ਟਰੀ ਕਲਾ ਘੋਸ਼ਿਤ ਕੀਤਾ ਜਾਵੇ: ਜਾਦੂ ਸਮਾਰਟ ਅਜੂਬਾ 13-Jun-2019 7 students of Vivekananda World School selected to play at International Level at Indonesia 12-Jun-2019 Railways to upgrade Sultanpur Lodhi railway stataion ahead of 550th birth anniversary of Guru Nanak Dev 10-Jun-2019 ਵਿਸ਼ਵ ਵਾਤਾਵਰਨ ਦਿਵਸ ਤੇ ਡਿਪਟੀ ਕਮਿਸ਼ਨਰ ਦੀ ਅਨੋਖੀ ਪਹਿਲ ਹੁਣ ਅਸਲੇ ਦੇ ਲਈ ਲਗਾਉਣੇ ਹੋਣਗੇ ਦਸ ਪੌਦੇ, ਖਿਚਵਾਉਣੀ ਹੋਵੇਗੀ ਸੈਲਫੀ, ਫਿਰ ਮਿਲੇਗਾ ਅਸਲਾ ਲਾਇਸੈਂਸ  05-Jun-2019 Ferozepur uses ‘graffiti art’ to promote ‘Beti Bachao, Beti Padhao’ movement 30-May-2019 Ferozepur youths organize Candle March to combat child sex abuse 26-May-2019 DC Ferozepur warns people not to share fake data on social media about polling 26-May-2019 ਵਿਵੇਕਾਨੰਦ ਵਰਲਡ ਸਕੂਲ 51 ਦੇਸ਼ਾਂ ਚੋਂ 9642 ਸਕੂਲਾਂ ਵੱਲੋਂ ਦਿਤੇ ਗਏ ਪੱਤਰਾਂ 'ਚੋਂ 3 ਅਵਾਰਡਾਂ ਮਿਲੇ 26-May-2019 Journalist Kulbir Singh Sodhi bereaved, father passes away, cremation today at 6 PM at Ferozepur 25-May-2019 ਸਹਾਇਕ ਕਮਿਸ਼ਨਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਤਵਾਦ ਅਤੇ ਹਿੰਸਾ ਦਾ ਡਟ ਕੇ ਵਿਰੋਧ ਕਰਨ ਦਾ ਪ੍ਰਣ ਦਿਵਾਇਆ 23-May-2019
Back to Top