ਡਾ: ਰਾਜਿੰਦਰ ਕੁਮਾਰ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਸੰਭਾਲਿਆ ਚਾਰਜ

Posted by ADMIN about 12-Mar-2019 [ 60]

ਡਾ: ਰਾਜਿੰਦਰ ਕੁਮਾਰ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਸੰਭਾਲਿਆ ਚਾਰਜ

ਫ਼ਿਰੋਜ਼ਪੁਰ 11 ਮਾਰਚ 2019 (ਹਰੀਸ਼ ਮੌਂਗਾ)  ਡਾ: ਰਾਜਿੰਦਰ ਕੁਮਾਰ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਚਾਰਜ ਸੰਭਾਲ ਲਿਆ ਹੈ, ਇਸ ਤੋ ਪਹਿਲਾ ਉਹ ਸਿਵਲ ਸਰਜਨ ਫ਼ਰੀਦਕੋਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਤਾਇਨਾਤੀ ਤੇ ਸਿਵਲ ਸਰਜਨ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਅਥਾਹ ਖ਼ੁਸ਼ੀ ਪ੍ਰਗਟਾਈ ਗਈ  ਅਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ । 

ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸਹੂਲਤਾ ਮੁਹੱਈਆ ਕਰਵਾਉਣ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਡਾਕਟਰਾਂ ਅਤੇ ਸਮੂਹ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਸਮੂਹ ਸਿਹਤ ਸਟਾਫ਼ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾ ਅਤੇ ਦਫ਼ਤਰਾਂ ਵਿਚ ਆਉਣ ਵਾਲੇ ਆਮ ਨਾਗਰਿਕਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਅਤੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵ। ਇਸ ਮੌਕੇ  ਸਹਾਇਕ ਸਿਵਲ ਸਰਜਨ ਡਾ: ਸੰਜੀਵ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਾਜਿੰਦਰ ਮਨਚੰਦਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਰਾਜਕਰਨੀ, ਜ਼ੋਨਲ ਮਲੇਰੀਆਂ ਅਫ਼ਸਰ ਡਾ: ਮੀਨਾਕਸ਼ੀ ਧੀਗੜਾ, ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਜਸਦੇਵ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ: ਅਨੀਤਾ, ਐਪੀਡੀਮਾਲੋਜਿਸਟ ਡਾ: ਯੁਵਰਾਜ ਨਾਰੰਗ, ਵਿਕਾਸ ਕਾਲੜਾ , ਇੰਦਰਜੀਤ ਭਾਟੀਆ ਸੁਪਰਡੰਟ, ਪਰਮਵੀਰ ਮੋਗਾ ਅਤੇ ਵਿਪਨ ਸ਼ਰਮਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ । 
Team Ferozepur Online

Keystroke Developers GP Webs Dido Post

Recent News

Breaking News From Ferozepur

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੇ ਸਮੂਹ ਅਸਲਾ ਧਾਰਕਾਂ ਨੂੰ ਆਪਣੇ ਅਸਲੇ 27 ਮਾਰਚ ਤੱਕ ਜਮ੍ਹਾ ਕਰਵਾਉਣ ਦੇ ਆਦੇਸ਼ 20-Mar-2019 NRI kidnapping case, Protest by family members, police form SIT to probe 20-Mar-2019 ਹਲਕਾ ਗੁਰੂਹਰਸਹਾਏ ਦੇ ਕਾਲਜ ਪੱਧਰੀ ਚੋਣਕਾਰ ਸ਼ਾਖਰਤਾ ਕਲੱਬਾਂ ਵਿੱਚ ਨੌਜਵਾਨ ਵੋਟਰਾਂ ਦੀਆਂ ਇਕੱਤਰਤਾਵਾਂ। 20-Mar-2019 In Pak, Bhagat Singh Memorial Foundation raises demand to declare Bhagat Singh, Rajguru and Sukhdev as National Heroes 19-Mar-2019 Farmer outfits put forward three major demands, threaten to launch Jail Bharo Morcha from March 29 18-Mar-2019 ਪੰਜਾਬ ਵਿੱਚ ਜੇਲ੍ਹਾਂ ਦੀ ਸੁਰੱਖਿਆ ਲਈ ਸੀ.ਆਰ.ਪੀ. ਐਫ. ਹੋਵੇਗੀ ਤੈਨਾਤ, ਡਰੱਗ ਦੀ ਸਪਲਾਈ ਚੈਨ ਤੋੜਨ ਵਿੱਚ ਪੁਲਿਸ ਨੂੰ ਮਿਲੀ ਸਫਲਤਾ 17-Mar-2019 ਵੋਟ ਪ੍ਰਤੀਸ਼ਸਤਾ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਮਿਲਕੇ ਕਰਨਗੀਆਂ ਕੰਮ 17-Mar-2019 BJP workers protest, hold ‘Vishwasghat Rally’ 16-Mar-2019 Truck transporting cows catches fire 16-Mar-2019 Punjab DGP takes stock of law and order, 124 police stations identified as more affected 16-Mar-2019
Back to Top