ਪ੍ਰੈਸ ਕਲੱਬ ਫਿਰੋਜ਼ਪੁਰ ਵਿਚ ਪੱਤਰਕਾਰ ਮੈਂਬਰਾਂ ਲਈ ਹੁਣ ਪ੍ਰੈਸ ਕਲੱਬ ਕਿਚਨ ਅੱਜ ਤੋਂ ਸ਼ੁਰੂ ਦਾ ਉਦਘਾਟਨ ਮਨੋਹਰ ਲਾਲ ਪ੍ਰੈਸ ਮੈਂਬਰ ਨੇ ਕੀਤਾ

Posted by HARISH MONGA about 07-Mar-2019 [ 171]

ਪ੍ਰੈਸ ਕਲੱਬ ਫਿਰੋਜ਼ਪੁਰ ਵਿਚ ਪੱਤਰਕਾਰ ਮੈਂਬਰਾਂ ਲਈ ਹੁਣ ਪ੍ਰੈਸ ਕਲੱਬ ਕਿਚਨ ਅੱਜ ਤੋਂ ਸ਼ੁਰੂ ਦਾ ਉਦਘਾਟਨ ਮਨੋਹਰ ਲਾਲ ਪ੍ਰੈਸ ਮੈਂਬਰ ਨੇ ਕੀਤਾ

ਫਿਰੋਜ਼ਪੁਰ 7 ਮਾਰਚ ( ):ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਚ ਪੱਤਰਕਾਰ ਮੈਂਬਰਾਂ ਲਈ ਹੁਣ ਪ੍ਰੈਸ ਕਲੱਬ ਰਸੋਈ ਕਿਚਨ ਵਿਚ ਅੱਜ ਤੋਂ ਸ਼ੁਰੂ ਕੀਤਾ ਹੈ। ਇਸ ਰਸੋਈ ਕਿਚਨ ਦਾ ਉਦਘਾਟਨ ਮਨੋਹਰ ਲਾਲ ਪ੍ਰੈਸ ਮੈਂਬਰ ਤੋਂ ਕਰਵਾਇਆ ਗਿਆ। ਇਸ ਮੌਕੇ ਤੇ ਪ੍ਰੈਸ ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ ਮੋਂਟੀ ਅਤੇ ਚੇਅਰਮੈਨ ਗੁਰਦਰਸ਼ਨ ਸਿੰਘ, ਜਨਰਲ ਸਕੱਤਰ ਹਰੀਸ਼ ਮੋਂਗਾ ਨੇ ਕਿਹਾ ਕਿ ਹੁਣ ਪੱਤਰਕਾਰਾਂ ਦਾ ਧਿਆਨ ਰੱਖਦਿਆਂ ਉਨ•ਾਂ ਨੂੰ ਹਰ ਪ੍ਰਕਾਰ ਦਾ ਭੋਜਨ ਹੁਣ ਇਥੋਂ ਹੀ ਮਿਲਿਆ ਕਰੇਗਾ ਅਤੇ ਪ੍ਰੈਸ ਮੈਂਬਰ ਜੋ ਵੀ ਖਾਣਾ ਚਾਹੇ ਉਹ ਖਾ ਸਕਦਾ ਹੈ। ਉਸ ਨੂੰ ਸਿਰਫ ਵਾਜਬ ਰੇਟ ਤੇ ਖਾਣਾ ਮਿਲ ਸਕਦਾ ਹੈ ਜੋ ਕਿ ਮਾਮੂਲੀ ਜਿਹਾ ਰੇਟ ਰੱਖਿਆ ਹੈ। ਇਸ ਰਸੋਈ ਕਿਚਨ ਦਾ ਵੱਖ ਵੱਖ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਪ੍ਰਧਾਨ ਮਨਦੀਪ ਕੁਮਾਰ ਮੋਂਟੀ ਦਾ ਧੰਨਵਾਦ ਕੀਤਾ। ਜਿਨ•ਾਂ ਦੀ ਚੰਗੀ ਸੋਚ ਸਦਕਾ ਹੁਣ ਅਸੀਂ ਆਪਣੀ ਮਨ ਪਸੰਦ ਦਾ ਖਾਣਾ ਖਾ ਸਕਾਂਗੇ।

ਇਸ ਮੌਕੇ ਤੇ ਅੱਜ ਸਾਰਿਆਂ ਨੂੰ ਵਧੀਆ ਅਤੇ ਸਵਾਦਿਸਟ ਖਾਣਾ ਖੁਆਇਆ ਗਿਆ। ਇਸ ਮੌਕੇ ਤੇ ਚੇਅਰਮੈਨ ਗੁਰਦਰਸ਼ਨ ਸਿੰਘ, ਪ੍ਰਧਾਨ ਮਨਦੀਪ ਕੁਮਾਰ ਮੋਂਟੀ, ਜਨਰਲ ਸਕੱਤਰ ਹਰੀਸ਼ ਮੋਂਗਾ, ਗੌਰਵ ਮਾਣਕ, ਰਾਜੇਸ਼ ਕਟਾਰੀਆ, ਵਿਜੇ ਕੱਕੜ, ਅੰਗਰੇਜ਼ ਭੁੱਲਰ, ਸੁਖਦੇਵ ਗੁਰੇਜਾ, ਹਰਜਿੰਦਰ ਸ਼ਰਮਾ, ਬੋਬੀ ਖੁਰਾਣਾ, ਹਰਚਰਨ ਸਿੰਘ ਸਾਮਾ, ਜਸਵਿੰਦਰ ਸਿੰਘ ਸੰਧੂ ਸਾਬਕਾ ਪ੍ਰਧਾਨ, ਪਰਮਿੰਦਰ ਸਿੰਘ ਥਿੰਦ ਸਾਬਕਾ ਪ੍ਰਧਾਨ, ਗੁਰਨਾਮ ਸਿੰਘ ਗਾਮਾ ਸਿੱਧੂ, ਮਲਕੀਤ ਸਿੰਘ, ਮਨੋਹਰ ਲਾਲ, ਸੰਨੀ ਚੋਪੜਾ, ਰਮੇਸ਼ ਕਸ਼ਅਪ, ਏਸੀ ਚਾਵਲਾ, ਜਗਦੀਸ਼ ਕੁਮਾਰ, ਰਤਨ ਲਾਲ, ਕਮਲ ਮਲਹੋਤਰਾ, ਰਾਕੇਸ਼ ਕਪੂਰ, ਵਿੱਕੀ ਬਜਾਜ, ਨਰਾਇਣ ਧਮੀਜਾ, ਤਰੁਣ ਜੈਨ, ਵਿਕਰਮ ਦਿੱਤਿਆ ਸ਼ਰਮਾ, ਅਕਸ਼ੇ ਕੁਮਾਰ, ਵਿਨੇ ਹਾਂਡਾ, ਬਲਕਾਰ ਗਿੱਲ, ਬਲਬੀਰ ਸਿੰਘ ਜੋਸਨ, ਕੁਲਬੀਰ ਸਿੰਘ ਸੋਢੀ, ਸਤਪਾਲ ਥਿੰਦ, ਮਦਨ ਲਾਲ ਤਿਵਾੜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।
Team Ferozepur Online

Keystroke Developers GP Webs Dido Post
Back to Top