ਐੱਚ. ਡੀ. ਐੱਫ. ਸੀ ਬੈਂਕ ਫਿਰੋਜ਼ਪੁਰ ਕੈਂਟ ਬ੍ਰਾਂਚ ਵੱਲੋਂ ਖੂਨਦਾਨ ਕੈਂਪ ਆਯੋਜਿਤ
Posted by HARISH MONGA about 06-Dec-2018 [ 124]
ਫਿਰੋਜ਼ਪੁਰ 6 ਦਸੰਬਰ (): ਐੱਚ. ਡੀ. ਐੱਫ. ਸੀ ਬੈਂਕ ਫਿਰੋਜ਼ਪੁਰ ਕੈਂਟ ਬ੍ਰਾਂਚ ਵੱਲੋਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸਦਾ À¹çØÅàé ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ
ਇਸ ਮੌਕੇ ਮੁੱਖ ਮਹਿਮਾਨ ਵੱਲੋਂ ਬੈਂਕ ਦੁਆਰਾ ਕੀਤੀ ਸ਼ੁਰੂਆਤ ਦੀ ਪ੍ਰਸੰਸ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ 15 ਮਿੰਟ ਦਾ ਸਮਾਂ ਇਸ ਮਹੱਤਵਪੂਰਨ ਕੰਮ ਲਈ ਦੇਣਾ ਚਾਹੀਦਾ ਹੈ। 15 ਮਿੰਟ ਦਾ ਸਮਾਂ ਕਿਸੇ ਦੀ ਵੀ ਜਿੰਦਗੀ ਬਚਾ ਸਕਦਾ ਹੈ। ਇਸ ਮੌਕੇ ਚਾਰਟਰ ਹੈੱਡ ਜਨਿੰਦਰ ਪਾਲ ਸਿੰਘ, ਬ੍ਰਾਂਚ ਮੈਨੇਜਰ ਪ੍ਰਤੀਕ ਕੁਮਾਰ ਦੇ ਨਾਲ ਪੰਕਸ਼ ਸ਼ਰਮਾ, ਪਰਮਜੀਤ ਸਿੰਘ ਅਤੇ ਪ੍ਰਿੰਸ ਠੁਕਰਾਲ ਵੀ ਸ਼ਾਮਲ ਹੋਏ ਅਤੇ ਇਸ ਆਯੋਜਨ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਪ੍ਰਸੰਸਾ ਕੀਤੀ ਗਈ। ਖੂਨਦਾਨ ਕਰਨ ਵਾਲਿਆਂ ਵਿਚ ਬ੍ਰਾਂਚ ਸਟਾਫ ਮੋਹਿਤ ਮੋਂਗਾ, ਅਦਿੱਤਿਆ ਆਨੰਦ, ਸਰੂਚੀ ਗੋਇਲ, ਨੇਹਾ ਬਾਂਸਲ ਅਤੇ ਅਰਸ਼ਦੀਪ ਨੇ ਭਾਗ ਲਿਆ ਅਤੇ ਇਸ ਵਿਚ ਆਪਣਾ ਯੋਗਦਾਨ ਪਾਇਆ।